ਪਾਕਿਸਤਾਨ ਵੱਲੋਂ ਦੋ ‘ਭਾਰਤੀ ਜਾਸੂਸ’ ਕਾਬੂ ਕਰਨ ਦਾ ਦਾਅਵਾ

ਇਸਲਾਮਾਬਾਦ (ਸਮਾਜਵੀਕਲੀ) :  ਪਾਕਿਸਤਾਨੀ ਸੁਰੱਖਿਆ ਬਲਾਂ ਨੇ ਗਿਲਗਿਤ ਬਾਲਟਿਸਤਾਨ ਵਿੱਚ ਕੰਟਰੋਲ ਰੇਖਾ ਨੇੜਓਂ ਦੋ ‘ਭਾਰਤੀ ਜਾਸੂਸਾਂ’ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਨੂੰ ਪੁਲੀਸ ਹਵਾਲੇ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿੱਚ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਰਸਾਲੇ ਡਾਅਨ ਦੀ ਰਿਪੋਰਟ ਅਨੁਸਾਰ ਕਥਿਤ ਜਾਸੂਸਾਂ ਕੋਲੋਂ ਭਾਰਤੀ ਕਰੰਸੀ, ਪਛਾਣ ਪੱਤਰ ਅਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ। ਖਬਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਪੁਲੀਸ ਨੂੰ ਸੌਂਪਿਆ ਗਿਆ। ਪੁਲੀਸ ਨੇ ਜਾਸੂਸਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ।

ਸੀਨੀਅਰ ਪੁਲੀਸ ਅਧਿਕਾਰੀ ਰਜਾ ਮਿਰਜ਼ਾ ਹਸਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਜਾਸੂਸੀ ਲਈ ਜ਼ਬਰਦਸਤੀ ਪਾਕਿਸਤਾਨ ਭੇਜਿਆ ਗਿਆ ਸੀ। ਗ੍ਰਿਫ਼ਤਾਰ ਕੀਤੇ ਜਾਸੂਸਾਂ ਦੀ ਪਛਾਣ ਮੁਹੰਮਦ ਵਾਨੀ ਅਤੇ ਫਿਰੋਜ਼ ਅਹਿਮਦ ਲੋਨ ਦੱਸੀ ਗਈ ਹੈ। ਦੋਵੇਂ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਦੇ ਅਚੋਰਾ ਪਿੰਡ ਦੇ ਵਸਨੀਕ ਹਨ।

Previous article‘ਚੋਕਹੋਲਡ’ ਤਕਨੀਕ ’ਤੇ ਰੋਕ ਲਾਉਣਾ ਚਾਹੁੰਦਾ ਹਾਂ: ਟਰੰਪ
Next articleਕ੍ਰਿਕਟਰ ਸ਼ਾਹਿਦ ਅਫਰੀਦੀ ਕਰੋਨਾ ਪੀੜਤ