ਲੰਬੀ (ਸਮਾਜਵੀਕਲੀ) – ਪਿੰਡ ਤੱਪਾਖੇੜਾ ਵਿਖੇ ਨਾੜ ਸਾੜਨ ਖਾਤਰ ਕਿਸਾਨ ਵੱਲੋਂ ਖੇਤ ‘ਚ ਲਗਾਈ ਅੱਗ ਨੇ ਫੈਲ ਕੇ ਕਈ ਕਿਸਾਨਾਂ ਦੀ ਮਿਹਨਤ ਨੂੰ ਸੁਆਹ ਕਰ ਦਿੱਤਾ। ਪਿੰਡ ਵਾਸੀ ਨੌਜਵਾਨਾਂ ਨੇ ਹੌਸਲੇ ਨਾਲ ਕਰਾਹੇ ਅਤੇ ਬਾਲਟੀਆਂ ਨਾਲ ਪਾਣੀ ਅੱਗ ’ਤੇ ਸੁੱਟ ਕੇ ਅੱਗ ‘ਤੇ ਕਾਬੂ ਪਾਇਆ।
ਲੰਬੀ ਹਲਕੇ ਵਿੱਚ ਪ੍ਰਸ਼ਾਸਨ ਕੋਲ ਫਾਇਰ ਬ੍ਰਿਗੇਡ ਨਹੀਂ। ਦਰਜਨਾਂ ਪਿੰਡਾਂ ‘ਤੇ ਆਧਾਰਤ ਖੇਤਰ ਮਲੋਟ, ਗਿੱਦੜਬਾਹਾ ਅਤੇ ਡੱਬਵਾਲੀ ਦੀਆਂ ਫਾਇਰ ਬ੍ਰਿਗੇਡਾਂ ਦੇ ਆਸਰੇ ‘ਤੇ ਹੈ। ਪਿੰਡ ਵਾਸੀ ਸੁਖਚੈਨ ਸਿੰਘ ਨੇ ਆਖਿਆ ਕਿ ਅੱਜ ਇਥੇ ਕਿਸੇ ਸ਼ਰਾਰਤੀ ਨੇ ਖੇਤ ਵਿੱਚ ਸਫ਼ੈਦਿਆਂ ਨੂੰ ਅੱਗ ਲਗਾ ਦਿੱਤੀ।
ਤੇਜ਼ ਹਵਾ ਕਾਰਨ ਅੱਗ ਫੈਲ ਕੇ ਹੋਰ ਖੇਤਾਂ ਵਿੱਚ ਪੁੱਜ ਗਈ, ਜਿਸ ਕਰਕੇ ਕਿਸਾਨਾਂ ਦਾ 40 ਏਕੜ ਕਣਕ ਨਾੜ ਅਤੇ ਸੁਖਰਾਜ ਸਿੰਘ ਦੀ 25 ਟਰਾਲੀਆਂ ਤੂੜੀ ਸੁਆਹ ਹੋ ਗਈਆਂ।