ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟਸਮੀਰ ਵਿਖੇ ਕੀਤਾ ਗਿਆ ਮੈਗਾ ਮਾਪੇ-ਅਧਿਅਪਕ ਮਿਲਣੀ ਦਾ ਆਯੋਜਨ

 ਬਠਿੰਡਾ 17 ਦਸੰਬਰ (ਰਮੇਸ਼ਵਰ ਸਿੰਘ) ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਰਸ਼ਨ ਸਿੰਘ ਜੀਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਹੈੱਡ ਟੀਚਰ ਸੁਰਿੰਦਰ ਕੌਰ ਜੀ ਦੀ  ਅਗਵਾਈ ਵਿੱਚ  ਮੈਗਾ ਮਾਪੇ-ਅਧਿਅਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ  ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ,ਪਿੰਡ ਵਾਸੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ।
                     
ਅਧਿਆਪਕ ਮਾਪੇ ਮਿਲਣੀ ਦੌਰਾਨ ਸਮੂਹ ਅਧਿਆਪਕਾਂ ਨੇ ਪਹੁੰਚੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਸਾਂਝੀ ਕਰਨ ਦੇ ਨਾਲ-ਨਾਲ ਉਹਨਾਂ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਕ ਵਿਕਾਸ ਬਾਰੇ ਚਰਚਾ ਅਤੇ ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਲਈ ਘਰ ਅਤੇ ਸਕੂਲ ਵਿੱਚ ਬਿਹਤਰ ਮਾਹੌਲ ਦੀ ਸਿਰਜਣਾ ਅਤੇ ਤਾਲਮੇਲ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆ ਅਤੇ ਆਮ ਲੋਕਾਂ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਗੁਣਾਤਮਕ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਨਵੇਕਲੇ ਉਪਰਾਲਿਆਂ ਜਿਵੇਂ ਕਿ ਮਿਸ਼ਨ ਸਮਰੱਥ, ਬੋਰਡ ਦੀਆਂ ਜਮਾਂਤਾ ਲਈ ਮਿਸ਼ਨ 100 ਪ੍ਰਤੀਸ਼ਤ ਅਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਲਈ ਦਾਖਲਾ ਮੁਹਿਮ ਸੰਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ  ਕੋਈ ਵੀ ਬੱਚਾ ਸਿੱਖਿਆ ਤੋਂ ਵਾਝਾਂ ਨਾ ਰਹੇ,ਵਿਦਿਆਰਥੀਆਂ ਦੀ ਸਕੂਲ ਵਿੱਚ 100% ਹਾਜ਼ਰੀ, ਨਵੇਂ ਸੈਸ਼ਨ ਲਈ ਦਾਖਲਾ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਅਧਿਆਪਕ ਜਤਿੰਦਰ ਸ਼ਰਮਾ,ਗੁਰਦੀਪ ਸਿੰਘ , ਗੁਰਮਿੰਦਰ ਸਿੰਘ, ਬਿੰਨੀ ਮੈਡਮ,ਸੁਮਨਪ੍ਰੀਤ ਕੌਰ ਸਿੱਧੂ,ਸੁਨੀਤਾ,ਰਮਨਦੀਪ ਕੌਰ,ਕਿਰਤਪਾਲ ਕੌਰ ਅਦਿ ਅਧਿਆਪਕ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਊਜ਼ੀਲੈਂਡ ਕਬੱਡੀ ਕੱਪ ਦੇ ਸਟਾਰ ਖਿਡਾਰੀ ਫਰਿਆਦ ਦਾ ਆਦਮਪੁਰ ਪੁੱਜਣ ਤੇ ਸ਼ਾਨਦਾਰ ਸਵਾਗਤ ਸ਼ਾਮ 84 ਕਠਾਰ ਰੋਡ ਤੇ ਪੈਂਦੇ ਪਿੰਡ ਭਗਵਾਨਪੁਰ ਦਾ ਹੈ ਵਾਸੀ
Next articleਸ਼ਹੀਦ ਊਧਮ ਦੇ ਜਨਮ ਦਿਹਾੜੇ ਨੂੰ ਸਮਰਪਿਤ   ਵਿਚਾਰ-ਚਰਚਾ 26 ਨੂੰ