ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਤਾਕੀਦ ਕੀਤੀ ਕਿ ਉਹ ਹੋਲੀ ਦਾ ਤਿਉਹਾਰ ਮਨਾਉਣ ਮੌਕੇ ਹੁਲੜਬਾਜ਼ੀ ਤੇ ਸ਼ਰਾਰਤਬਾਜ਼ੀ ਤੋਂ ਗੁਰੇਜ਼ ਕਰਨ | ਉਨਾਂ ਅੱਗੇ ਕਿਹਾ ਕਿ ਬਾਕੀ ਤਿਉਹਾਰਾਂ ਵਾਗੂੰ ਹੋਲੀ ਦਾ ਤਿਉਹਾਰ ਵੀ ਭਾਈਚਾਰਕ ਏਕਤਾ ਦਾ ਸਬੂਤ ਹੈ | ਇਸ ਲਈ ਕਿਸੇ ਵੀ ਰਾਹਗੀਰ ਦੇ ਵਾਹਨ ‘ਤੇ ਜਾਂਦੇ ਸਮੇਂ ਰੰਗ ਨਹੀਂ ਪਾਉਣਾ ਚਾਹੀਦਾ ਤਾਂ ਕਿ ਉਹ ਦੁਰਘਟਨਾ ਦਾ ਸ਼ਿਕਾਰ ਨਾ ਹੋ ਸਕੇ | ਉਨਾਂ ਕਿਹਾ ਕਿ ਰੰਗ ਪਾਉਣ ਨੂੰ ਲੈ ਕੇ ਵੀ ਨੌਜਵਾਨਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਕਿਸੇ ਵੀ ਧੀ, ਭੈਣ ‘ਤੇ ਉਸਦੀ ਇਜ਼ਾਜ਼ਤ ਤੋਂ ਬਗੈਰ ਰੰਗ ਨਹੀਂ ਪਾਉਣਾ ਚਾਹੀਦਾ, ਸਗੋਂ ਆਪਸੀ ਭਾਈਚਾਰਕ ਏਕਤਾ ਤੇ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਸਾਨੂੰ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj