ਪ੍ਰਿੰਸੀਪਲ ਰਕੇਸ਼ ਭਾਸਕਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

 ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਅਧਿਆਪਕ ਦਲ ਪੰਜਾਬ ਦੇ ਸੂਬਾਈ ਆਗੂ ਤੇ  ਲਾਲੀ ਭਾਸਕਰ ਦੇ ਵੱਡੇ ਵੀਰ ਪ੍ਰਿੰਸੀਪਲ ਰਕੇਸ਼ ਭਾਸਕਰ ਨਮਿਤ ਸ਼ਰਧਾਂਜਲੀ ਸਮਾਗਮ ਸਨਾਤਨ ਧਰਮ ਸਭਾ ਅੰਮ੍ਰਿਤਸਰ ਰੋਡ ਕਪੂਰਥਲਾ ਵਿਖੇ ਕਰਵਾਇਆ ਗਿਆ।ਇਸ ਮੌਕੇ ਗਰੁੜ ਪੁਰਾਣ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਵਿੱਚ ਰਾਣਾ ਗੁਰਜੀਤ ਸਿੰਘ ਐਮ.ਐਲ.ਏ ਕਪੂਰਥਲਾ, ਹਲਕਾ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਐਸ.ਜੀ.ਪੀ.ਸੀ ਮੈਂਬਰ ਮੈਡਮ ਗੁਰਪ੍ਰੀਤ ਕੌਰ ਰੂਹੀ , ਪ੍ਰੌ:ਕੁਲਵੰਤ ਸਿੰਘ ਔਜਲਾ ਤੇ ਹੋਰ ਆਗੂਆਂ ਨੇ ਸਵ: ਰਕੇਸ਼ ਭਾਸਕਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਸ਼ਰਧਾਂਜਲੀ ਸਮਾਗਮ ਵਿੱਚ ਬਾਵਾ ਹੈਨਰੀ ਐਮ.ਐਲ.ਏ ਹਲਕਾ ਉੱਤਰੀ ਜਲੰਧਰ, ਸ: ਸਰਬਜੀਤ ਸਿੰਘ ਮੱਕੜ ਸਾਬਕਾ ਐਮ.ਐਲ.ਏ, ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਔਲਖ, ਸ਼੍ਰੀ ਰਵਿੰਦਰ ਗਿੱਲ ਮੋਹਾਲੀ, ਜਥੇਦਾਰ ਰਣਜੀਤ ਸਿੰਘ ਖੋਜੇਵਾਲ , ਮੇਜਰ ਸਿੰਘ  ਡਾਇਰੈਕਟਰ ਖਾਦੀ ਬੋਰਡ, ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਸ: ਗੁਰਭਜਨ ਸਿੰਘ ਲਾਸਾਨੀ ਡੀ.ਈ.ੳ ਕਪੂਰਥਲਾ, ਸ: ਬਿਕਰਮਜੀਤ ਸਿੰਘ ਥਿੰਦ ਡਿਪਟੀ ਡੀ.ਈ.ੳ ਕਪੂਰਥਲਾ, ਸੰਦੀਪ ਕੁਮਾਰ ਮਾਸਟਰ ਕੇਡਰ ਯੂਨੀਅਨ, ਸ: ਜੈਮਲ ਸਿੰਘ ਪ੍ਰਧਾਨ ਡੀ.ਟੀ.ਐਫ, ਸ: ਅਰੁਣਦੀਪ ਸਿੰਘ ਕੰਪਿਊਟਰ ਯੂਨੀਅਨ, ਮਨਦੀਪ ਸਿੰਘ ਕੋਚ, ਚੇਤਨ ਸੂਰੀ , ਰਜਿੰਦਰ ਸਿੰਘ ਧੰਜਲ, ਕੁਲਵੰਤ ਸਿੰਘ ਜੋਸਨ,ਦੀਪਕ ਮਾਦਾਨ,ਅਮਨਦੀਪ ਸਿੰਘ ਵੱਲਣੀ, ਲੈਕ: ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ,ਸ: ਹਰਜੀਤ ਸਿੰਘ ਵਾਲੀਆ, ਸੁਖਜਿੰਦਰ ਸਿੰਘ ਬੱਬਰ, ਗੈਸਾ ਦੇ ਆਗੂ ਮਨਜੀਤ ਸਿੰਘ ਹੈਬਤਪੁਰੀ, ਪਿੰ੍ਰਸੀਪਲ ਬਲਵਿੰਦਰ ਸਿੰਘ ਬੱਟੂ, ਪ੍ਰਿੰਸੀਪਲ ਤਜਿੰਦਰਪਾਲ ਸਿੰਘ, ੁਪ੍ਰਿੰਸੀਪਲ ਗੁਰਚਰਨ ਸਿੰਘ ਮੁਲਤਾਨੀ, ਡੀ.ਐਸ.ਪੀ ਸਤਨਾਮ ਸਿੰਘ,ਸ: ਸੁਰਜੀਤ ਸਿੰਘ ਪੱਤੜ ਐਸ.ਐਚ .ੳ, ਮਨਜਿੰਦਰ ਸਿੰਘ ਸਾਹੀ , ਰਾਜਬੀਰ ਬਾਵਾ, ਮੁਕੇਸ਼ ਲਾਟੀ, ਨਰਿੰਦਰ ਸਿੰਘ ਮਨਸੂ, ਰਮੇਸ਼ ਕੁਮਾਰ ਭੇਟਾ, ਵੱਸਣਦੀਪ ਸਿੰਘ ਜੱਜ, ਸੰਦੀਪ ਸ਼ਰਮਾ, ਪਲਵਿੰਦਰ ਸਿੰਘ ਪਿੰਕਾ, ਨਰਬੀਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਮਿੰਟੂ, ਸਾਬਕਾ ਡੀ.ਈ.ੳ ਮੱਸਾ ਸਿੰਘ ਸਿੱਧੂ, ਸ਼੍ਰੀ ਨਰੇਸ਼ ਪੰਡਤ, ਸ਼੍ਰੀ ਮਨੀਸ਼ ਅਰੌੜਾ ਸ਼ੈਸ਼ਨ ਜੱਜ ਲੁਧਿਆਣਾ, ਐਸ.ਐਚ.ੳ ਨਵਦੀਪ ਸਿੰਘ, ਨੀਤੂ ਖੁੱਲਰ, ਸੁਭਾਸ਼ ਮਕਰੰਦੀ, ਸੁਭਾਸ਼ ਚੌਪੜਾ, ਜਗਦੀਪ ਸਿੰਘ ਵੰਝ ,ਦਵਿੰਦਰ ਸਿੰਘ ਢਪੱਈ ਤੋਂ ਇਲਾਵਾ ਵੱਖ-ਵੱਖ ਅਧਿਆਪਕ , ਸਮਾਜਸੇਵੀ ਤੇ ਮੰਦਿਰ ਕਮੇਟੀਆਂ ਦੇ ਆਗੂ ਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ। ਪਰਿਵਾਰ ਵੱਲੋਂ ਸ਼੍ਰੀ ਨਰਿੰਦਰ ਗੁਸਾਈ ਵਲੋਂ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Previous articleਨਬਾਰਡ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ‘ਮੌਕੇ ਸਰਟੀਫਿਕੇਟ ਵੰਡੇ
Next articleVivo takes lead in China for 1st time after Huawei’s decline