HOME ਕਸਬਾ ਅੱਪਰਾ ਦੇ ਜੰਮਪਲ ਲੰਡਨ ਦੇ ਉੱਘੇ ਹੋਟਲ ਕਾਰੋਬਾਰੀ ਜੋਗਿੰਦਰ ਸੰਗਰ ਦਾ...

ਕਸਬਾ ਅੱਪਰਾ ਦੇ ਜੰਮਪਲ ਲੰਡਨ ਦੇ ਉੱਘੇ ਹੋਟਲ ਕਾਰੋਬਾਰੀ ਜੋਗਿੰਦਰ ਸੰਗਰ ਦਾ ਦੇਹਾਂਤ, ਜਿਲਾ ਜਲੰਧਰ ਦੇ ਕਸਬਾ ਅੱਪਰਾ ਨਾਲ ਜੁੜਿਆ ਹੋਇਆ ਹੈ ਪਿਛੋਕੜ

3

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੰਤਰਰਾਸ਼ਟਰੀ ਹੋਟਲ ਕਾਰੋਬਾਰੀ ਜੋਗਿੰਦਰ ਸੰਗਰ (82) ਦਾ ਲੰਡਨ ਵਿਖੇ ਬੀਤੇ ਦਿਨ ਦੇਹਾਂਤ ਹੋ ਗਿਆ | ਉਨਾਂ ਦਾ ਪਿਛੋਕੜ ਕਸਬਾ ਅੱਪਰਾ ਨਾਲ ਜੁੜਿਆ ਹੋਇਆ ਸੀ | ਉਨਾਂ ਨੇ ਲੰਡਨ ਜਾ ਕੇ ਆਪਣੇ ਬਿਜਨਸ ਦੀ ਸ਼ੁਰੂਆਤ ਏਅਰ ਇੰਡੀਆ ਦੀ ਅਧਿਕਾਰਿਤ ਏਜੰਸੀ ਨਾਲ ਕੀਤੀ | ਇਸ ਸਮੇਂ ਉਹ ਹੋਟਲਾਂ ਦੀ ਲੜੀ ਦੇ ਮਾਲਕ ਸਨ | ਉਹ ਲੰਬਾ ਸਮਾਂ ਯੂਕੇ ਵਿੱਚ ਭਾਰਤੀ ਵਿੱਦਿਆ ਭਵਨ ਦੇ ਵਾਈਸ ਚੇਅਰਮੈਨ ਤੇ ਚੇਅਰਮੈਨ ਵੀ ਰਹੇ | ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਸਿਆਸਤਦਾਨ ਤੇ ਬਾਲੀਵੁੱਡ ਦੇ ਐਕਟਰ ਉਨਾਂ ਦੇ ਹੋਟਲਾਂ ਵਿੱਚ ਹੀ ਰਹਿੰਦੇ ਸਨ | ਉਨਾਂ ਦਾ ਅੰਤਿਮ ਸਸਕਾਰ ਲੰਡਨ (ਯੂ.ਕੇ) ਵਿੱਚ ਕਰ ਦਿੱਤਾ ਗਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਹੋਲੀ ਦੇ ਤਿਉਹਾਰ ‘ਤੇ ਨੌਜਵਾਨ ਹੁੱਲੜਬਾਜ਼ੀ ਤੋਂ ਗੁਰੇਜ ਕਰਨ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ-ਸਬ ਇੰਸਪੈਕਟਰ ਸਾਹਿਬ ਮੀਤ ਸਿੰਘ
Next articleਕਵਿਤਾਵਾਂ