HOME ਤੂੰ ਦੱਸ? 

ਤੂੰ ਦੱਸ? 

ਸੁਰਜੀਤ ਸਿੰਘ ਭੁੱਲਰ 
 (ਸਮਾਜ ਵੀਕਲੀ) 
ਲੋਕ ਕਹਿੰਦੇ ਨੇ:
ਅੱਜ ਦੀ ਰਾਤ,ਨਾ ਚੰਦ ਹੈ,ਨਾ ਤਾਰੇ ‘ਤੇ ਨਾ ਚਾਨਣੀ ਹੈ।
ਮੱਸਿਆ ਦੀ ਕਾਲੀ-ਬੋਲੀ ਰਾਤ ਹੈ। ਬਰਸਾਤ ਹੈ।
ਮੇਰਾ ਦਿਲ ਮੰਨਣੋਂ ਆਕੀ ਹੈ-ਮੰਨੇ ਵੀ ਕਿਵੇਂ?
ਜਦ ਤੇਰੀਆਂ ਅੱਖਾਂ ਦੇ ਤਾਰਿਆ ਨੇ ਇਹ ਨੂਰੋ-ਨੂਰ ਕਰ ਰੱਖੀ ਹੈ।
ਪਿਆਰ ਦੀ ਚੰਨ-ਚਾਨਣੀ ਹਰ ਪਾਸੇ ਫੈਲੀ ਹੋਈ ਹੈ।
ਤੇਰੀ ਪੈੜ-ਚਾਲ ਸੁਣ,ਮੰਜਿਲ ਮਸ਼ਾਲ ਬਣੀ ਹੋਈ ਹੈ।
ਤੇਰੇ ਬਦਨ ਨੂੰ ਮੀਂਹ ਦੀਆਂ ਬੂੰਦਾਂ ਛੂਹ-ਛੂਹ ਕੇ,
ਮਚਲ ਗਈਆਂ ਨੇ,ਸੁਲਗ ਗਈਆਂ ਨੇ।
ਇਨ੍ਹਾਂ ਦੀ ਨਰਮੀ-ਗਰਮੀ ਨਾਲ
ਮੇਰੀਆਂ ਅੱਖਾਂ ਮੋਮ ਬਣ ਪਿਗਲ ਰਹੀਆਂ ਨੇ।
ਇਨ੍ਹਾਂ ਹੁਸੀਨ ਪਲਾਂ ‘ਚ ਮੇਰੀ ਨਜ਼ਰ ਤੈਥੋਂ ਪੁੱਛਦੀ ਹੈ,
‘ਇਹ ਮੱਸਿਆ ਦੀ ਰਾਤ ਹੈ ਜਾਂ ਪੁੰਨਿਆ ਦੀ?’
ਮੈਂ ਜਾਣਦੈਂ, ਤੇਰਾ ਉਹ ਜਵਾਬ-ਜੋ ਅਕਸਰ ਹੁੰਦਾ ਸੀ,
‘ਸਾਹਿਬ! ਇਹ ਦੋਸਤੀ ਦਾ ਹੁਸੀਨ ਰਿਸ਼ਤਾ-ਦਿਲ ਦੀ ਜਾਨ ਹੈ –
ਇਹ ਆਪਣਾ ਰੱਬ ਹੈ,ਖੁਦਾ ਹੈ,ਇਮਾਨ ਹੈ।ਦੋ ਰੂਹਾਂ ਇੱਕ ਜਾਨ ਹੈ।
ਲੋਕ ਕਹਿੰਦੇ ਨੇ ਕਹਿਣ ਦਿਉ-ਅਮਾਵਸ ਦੀ ਰਾਤ –
ਆਪਣੀ ਤਾਂ ਹਰ ਰਾਤ ਹੈ- – ਪੁੰਨਿਆ ਦੀ ਰਾਤ ।’
ਤੇਰੀ ਪੁਸ਼ਟੀ ਸੁਣ,ਮੇਰੀ ਨਜ਼ਰ,ਮੇਰੀ ਰੂਹ ਵਿਸਮਾਦੀ ਹੋ,
ਬ੍ਰਹਿਮੰਡ ਦੀ ਵਿਸ਼ਾਲਤਾ ਨੂੰ ਨਿਹਾਰਦੀ ਫੈਲ ਜਾਂਦੀ ਹੈ।
– 0-
ਸੁਰਜੀਤ ਸਿੰਘ ਭੁੱਲਰ
Previous articleਮਾਛੀਵਾੜਾ ਨਜ਼ਦੀਕ ਮਾਛੀਵਾੜਾ ਖਾਮ ਵਿੱਚ ਸਰਬ ਸਾਂਝਾ ਬੂਥ ਲੱਗਿਆ
Next articleਮਿਸਟਰ ਸੁਰਾਖ ਅਲੀ/ਮਿਸਟਰ ਹੋਲ