HOME ਮਿਸਟਰ ਸੁਰਾਖ ਅਲੀ/ਮਿਸਟਰ ਹੋਲ

ਮਿਸਟਰ ਸੁਰਾਖ ਅਲੀ/ਮਿਸਟਰ ਹੋਲ

ਵੈਦ ਬਲਵਿੰਦਰ ਸਿੰਘ ਢਿੱਲੋ
   (ਸਮਾਜ ਵੀਕਲੀ)  ਘਰਦਿਆਂ ਨੇ ਉਸਦਾ ਨਾਮ ਸੁਰਾਖ ਅਲੀ ਰੱਖਿਆ। ਉਹ ਵੱਡਾ ਹੋਇਆ, ਪੜਿਆ ਕਿਸੇ ਨੂੰ ਕੋਈ ਨਾਮ ਤੋਂ ਦੁੱਖ ਨਹੀਂ ਸੀ। ਪਰ ਜਿਉਂ ਹੀ ਉਹ ਵਿਆਹਿਆ ਗਿਆ, ਤਾਂ ਘਰਵਾਲੀ ਨੂੰ ਨਾਮ ਪਸੰਦ ਨਹੀਂ ਆਇਆ। ਨਾਮ ਬਦਲਣ ਦੀਆਂ ਸਲਾਹਾਂ ਹੋਣ ਲੱਗੀਆਂ। ਇੱਕ ਪੰਡਿਤ ਜੀ ਨੂੰ ਪੁੱਛਿਆ ਤਾਂ ਉਹ ਬੋਲੇ, ਸੁਰਾਖ ਅਲੀ ਵੀ ਕੋਈ ਨਾਂ ਹੈ? ਆਪਾਂ ਨੂੰ ਇਸਦਾ ਸ਼ੁੱਧੀਕਰਨ ਕਰਨਾ ਪੈਣਾ। ਪੰਡਿਤ ਜੀ ਨੇ ਉਸਦਾ ਨਾਂ ਛੇਦੀ ਲਾਲ ਰੱਖ ਦਿੱਤਾ। ਪਰ ਘਰਵਾਲੀ ਨੂੰ ਇਹ ਫਿਰ ਪਸੰਦ ਨਹੀਂ ਸੀ। ਅਚਾਨਕ ਇੱਕ ਸਰਦਾਰ ਜੀ ਘਰ ਆਏ, ਉਹ ਹਸਦੇ ਹੋਏ ਬੋਲੇ ਯਾਰ ਇਹ ਵੀ ਕੋਈ ਨਾਮ ਹੈ ? ਤੂੰ ਅਪਣਾ ਨਾਮ ਖੱਡਾ ਸਿੰਘ ਰੱਖੇਂਗਾ ਤਾਂ ਜਿਆਦਾ ਵਧੀਆ ਲੱਗੇਗਾ। ਪਰ ਘਰਵਾਲੀ ਫਿਰ ਵੀ ਸੰਤੁਸ਼ਟ ਨਹੀਂ ਸੀ। ਅਚਾਨਕ ਇੱਕ ਅੰਗਰੇਜ਼ ਟੱਕਰ ਗਿਆ। ਉਸਨੇ ਸਾਰੀ ਵਿਥਿਆ ਸੁਣ ਕੇ ਸੁਝਾਇਆ ਕਿ ਮਿਸਟਰ ਹੋਲ ਜਿਆਦਾ ਵਧੀਆ ਰਹੇਗਾ। ਘਰਵਾਲੀ ਨੇ ਮੱਥੇ ਤੇ ਹੱਥ ਮਾਰਿਆ ਤੇ ਘਰਵਾਲੇ ਦੀ ਬਾਂਹ ਫੜ ਕੇ ਖਿੱਚਦੀ ਹੋਈ ਬੋਲੀ, ਕੁਛ ਬਦਲਣ ਦੀ ਲੋੜ ਨਹੀਂ। ਆਪਾਂ ਘਰ ਚੱਲਦੇ ਹਾਂ। ਭਾਵੇਂ ਰੋਪੜ, ਸੁਨਾਮ, ਮੁਹਾਲੀ, ਨੋਇਡਾ ਵਗੈਰਾ ਦੇ ਨਾਮ ਬਦਲ ਕੇ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਗਏ। ਪਰ ਜਿੰਨੇ ਵੀ ਨਾਮ ਬਦਲੇ ਗਏ, ਉਹਨਾਂ ਦਾ ਸਰੂਪ  ਨਹੀਂ ਬਦਲ ਸਕੇ। ਹੁਣ ਭਾਵੇਂ ਮਨਰੇਗਾ ਰੱਖੋ, ਭਾਵੇਂ ਪੂਜਯ ਬਾਪੂ ਯੋਜਨਾ। ਗਰੀਬ ਨੂੰ ਦਿਹੜੀ ਨਾਲ ਮਤਲਬ ਹੈ। ਪਰ ਮੈਨੂੰ ਲਗਦਾ ਇਹ ਬਾਪੂ ਮਹਾਤਮਾ ਗਾਂਧੀ ਦੀ ਆੜ੍ਹ ਵਿਚ ਪਿਛਲੇ ਸਮੇਂ ਵਿੱਚ ਬਾਪੂ ਆਸਾ ਰਾਮ ਦੀ ਕੀਤੀ ਸਖ਼ਤ ਮਿਹਨਤ ਕਰਕੇ, ਪੜਦੇ ਵਿਚ ਉਸਨੂੰ tirbute ਕਰਦੇ ਹੋਏ ਰੱਖਿਆ ਲਗਦਾ।
ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ।
ਸਮਾਜ ਦੇ ਊਟ ਪਟਾਂਗ ਕਮਾਂ ਤੇ ਨਿਗਾਹ ਰੱਖਣ ਵਾਲਾ
ਤੁਹਾਡਾ ਆਪਣਾ
ਵੈਦ ਬਲਵਿੰਦਰ  ਸਿੰਘ ਢਿੱਲੋ
ਵਿੰਨੀਪੈਗ ਵਾਲਾ।
+14312932265
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤੂੰ ਦੱਸ? 
Next articleSAMAJ WEEKLY = 15/12/2025