(ਬਠਿੰਡਾ) (ਸਮਾਜ ਵੀਕਲੀ) ਸਾਹਿਤ ਅਤੇ ਸਿਹਤ ਨੂੰ ਸਮਰਪਿਤ “ਵਿਸ਼ਵ ਪੰਜਾਬੀ ਸਭਾ (ਰਜਿ.) ਕੈਨੇਡਾ ਵੱਲੋਂ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਵਿੱਚ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੇ ਵਿਸ਼ੇਸ਼ ਉੱਦਮ ਸਦਕਾ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਗਾਤਾਰ 11 ਜਨਵਰੀ ਤੋਂ 17 ਜਨਵਰੀ 2025 ਤੱਕ ਪੰਜਾਬ ਦੇ ਵੱਖ ਵੱਖ ਨਗਰਾਂ ਵਿੱਚ ਕਰਵਾਏ ਜਾ ਰਹੇ ਸਭਿਆਚਾਰਕ ਸਮਾਗਮਾਂ ਦੀ ਕੜੀ ਵਜੋਂ 15 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰੂ ਕਾਸ਼ੀ ਯੂਨੀਵਰਸਟੀ ਦੇ ਸਹਿਯੋਗ ਨਾਲ ਯੂਨੀਵਰਸਟੀ ਦੇ ਐਡੀਟੋਰੀਅਮ ਹਾਲ ਵਿਚ ‘ ਭਾਸ਼ਾ ਵਹਿੰਦਾ ਦਰਿਆ ‘ ਨਾਟਕ ਮੰਚਨ ਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਇੰਦਰਜੀਤ ਸਿੰਘ ਵਾਇਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਟੀ ਤਲਵੰਡੀ ਸਾਬੋ,ਵਿਸ਼ੇਸ਼ ਮਹਿਮਾਨ ਡਾਕਟਰ ਪਿਯੂਸ਼ ਵਰਮਾ ਤੇ ਡਾਕਟਰ ਜੋਗਾ ਸਿੰਘ ਵਿਰਕ ਹੋਣਗੇ।ਪ੍ਰੋਗਰਾਮ ਦੀ ਪ੍ਰਧਾਨਗੀ ਡਾਕਟਰ ਦਲਬੀਰ ਸਿੰਘ ਕਥੂਰੀਆ ਕਰਨਗੇ। 15ਜਨਵਰੀ ਨੂੰ ਹੀ ਸ਼ਾਮ ,5:00ਵਜੇ ਤੋਂ 7:00 ਵਜੇ ਤੱਕ ਐਡੀਟੋਰੀਅਮ ਹਾਲ ਆਦੇਸ਼ ਮੈਡੀਕਲ ਯੂਨੀਵਰਸਟੀ ਵਿਖੇ ਨਾਟਕ “ਭਾਸ਼ਾ ਵਹਿੰਦਾ ਦਰਿਆ “ਦਾ ਮੰਚਨ ਤੇ ਸਭਿਆਚਾਰਕ ਪ੍ਰੋਗਰਾਮ ਡਾਕਟਰ ਐਸ ਐਸ ਗਿੱਲ ਚਾਂਸਲਰ ਆਦੇਸ਼ ਮੈਡੀਕਲ ਯੂਨੀਵਰਸਟੀ ਦੀ ਪ੍ਰਧਾਨਗੀ ਹੇਠ ਹੋਵੇਗਾ। ਇਸ ਮੌਕੇ ਡਾਕਟਰ ਦਲਬੀਰ ਸਿੰਘ ਕਥੂਰੀਆ ਅਤੇ ਡਾਕਟਰ ਜੋਗਾ ਵਿਰਕ ਵਿਸ਼ਵ ਪੰਜਾਬੀ ਸਭਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ ਦੀ ਸਵਾਗਤੀ ਟੀਮ ਵਿਚ ਸਭਾ ਦੇ ਰਾਸ਼ਟਰੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ,ਡਾਕਟਰ ਕੁਲਵੰਤ ਸਿੰਘ ਡਿਪਟੀ ਰਜਿਸਟਰਾਰ ਆਦੇਸ਼ ਮੈਡੀਕਲ ਯੂਨੀਵਰਸਟੀ, ਸਭਾ ਦੇ ਜ਼ਿਲ੍ਹਾ ਪ੍ਧਾਨ ਅਮਰਜੀਤ ਸਿੰਘ ਜੀਤ ਅਤੇ ਸੀਨੀਅਰ ਮੀਤ ਪ੍ਰਧਾਨ ਦਵੀ ਸਿੱਧੂ ਸਮੇਤ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਬਠਿੰਡਾ ਇਕਾਈ ਦੇ ਸਮੂਹ ਮੈਂਬਰਾਨ ਸ਼ਾਮਲ ਰਹਿਣਗੇ। ਇਹ ਜਾਣਕਾਰੀ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਬੰਗੀ ਹੁਰਾਂ ਨੇ ਦਿੱਤੀ।
ਅਮਰਜੀਤ ਸਿੰਘ ਜੀਤ
9417287122
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj