ਪੰਜਾਬ ਸਰਕਾਰ ਤੁਰੰਤ ਮਜ਼ਦੂਰਾਂ ਲਈ ਵੀ ਕਰੇ ਮੁਆਵਜ਼ੇ ਦਾ ਐਲਾਨ – ਜਸਵੀਰ ਸਿੰਘ ਸ਼ੀਰਾ
ਸ਼ਾਹਕੋਟ (ਸਮਾਜ ਵੀਕਲੀ) ( ਚੰਦੀ )– ਪੰਜਾਬ ਵਿੱਚ ਆਏ ਹੜਾਂ ਕਾਰਨ ਜਿਥੇ ਹੀ ਲੋਕਾਂ ਦੀਆਂ ਜ਼ਮੀਨਾਂ ਤਬਾਹ ਹੋ ਗਿਆ ਲੋਕਾਂ ਦੇ ਘਰ ਢੈਹ-ਢੇਰੀ ਹੋ ਗਏ ,ਮਾਲ ਪਸ਼ੂ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਜ਼ੋ ਕਿ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।ਉਥੇ ਹੀ ਜਿਥੇ ਮਜ਼ਦੂਰ ਜਮਾਤ ਦਾ ਵੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਨਾਲ ਦੂਖ ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਮਜ਼ਦੂਰ ਤੇ ਮੁਲਾਜ਼ਮ ਆਗੂ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਮਜ਼ਦੂਰ ਤੇ ਕਿਸਾਨ ਦਾ ਨੋ ਮਾਸ ਦਾ ਰਿਸ਼ਤਾ ਮਨਿਆਂ ਜਾਂਦਾ ਹੈ ਲੇਕਿਨ ਯਾਦ ਉਦੋਂ ਆਉਂਦਾ ਹੈ ਜਦੋਂ ਕਦੇ ਹਾਕਮਾਂ ਨਾਲ ਮੱਥਾ ਲਾਉਣਾ ਹੋਵੇ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਇਹ ਸਾਬਤ ਕਰਦੀਆਂ ਹਨ ਕਿ ਨਫ਼ਰਤ ਅੱਜ ਵੀ ਸਾਡੇ ਮਨਾਂ ਵਿਚ ਘੁੱਟ-ਘੁੱਟ ਕੇ ਭਰੀ ਹੈ।ਕਦੇ ਮਜ਼ਦੂਰਾਂ ਦੇ ਹੱਥਾਂ ਵਿਚੋਂ ਰਾਸ਼ਣ ਖੋਇਆ ਜਾ ਰਿਹਾ ਹੈ, ਕਦੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਨ੍ਹਾਂ ਨੂੰ ਮੱਦਦ ਕੀਤੀ ਤਾਂ ਸਾਡੇ ਦਿਹਾੜੀਆਂ ਕੌਂਣ ਕਰੂਗਾ,ਕਦੇ ਰਾਸ਼ਣ ਦੀ ਵੱਡ ਕਰ ਰਹੇ ਲੋਕਾਂ ਵੱਲੋਂ ਸਾਡੀਆਂ ਧੀਆਂ-ਭੈਣਾਂ ਦੀਆਂ ਵੀਡੀਓਜ਼ ਬਣਾਕੇ ਜ਼ਲੀਲ ਕੀਤਾ ਜਾ ਰਿਹਾ ਹੈ ਜ਼ੋ ਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਦਾ ਇਤਹਾਸ ਗਵਾਹ ਹੈ ਜਿਨੇ ਵੀ ਘੋਲ਼ ਲੜੇ ਹੋਣ ਉਨ੍ਹਾਂ ਵਿੱਚ ਸਭ ਤੋਂ ਵੱਧ ਯੋਗਦਾਨ ਤੇ ਕੁਰਬਾਨੀਆਂ ਮਜ਼ਦੂਰਾਂ ਨੇ ਦਿੱਤੀਆਂ ਨੇ ਕਿਸਾਨੀ ਘੋਲਾਂ ਵਿਚ ਵੀ ਸਭ ਤੋਂ ਵੱਡਾ ਯੋਗਦਾਨ ਮਜ਼ਦੂਰਾਂ ਦਾ ਰਿਹਾ ਹੈ।ਇਸ ਜਮਾਤ ਨੇ ਕਦੇ ਮੰਗ ਕੇ ਨਹੀਂ ਖਾਂਦਾ ਆਪਣੀ ਮਹਿਨਤ ਤੇ ਵਿਸ਼ਵਾਸ ਰੱਖਣਾ ਸਖਾਇਆ ਹੈ। ਲੇਕਿਨ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਮੰਗਣ ਲਈ ਮਜਬੂਰ ਕੀਤਾ ਹੈ ਪੰਜਾਬ ਸਰਕਾਰ ਨੇ ਹੜ ਪੀੜਤਾਂ ਲਈ ਕੀਤੇ ਐਲਾਨ ਤੋਂ ਮਜ਼ਦੂਰ ਜਮਾਤ ਲਈ ਕੋਈ ਮੁਆਵਜ਼ਾ ਦੇਣ ਦਾ ਹਾਂ ਦਾ ਨਾਹਰਾ ਨਹੀਂ ਮਾਰਿਆ ਜ਼ੋ ਕਿ ਬਹੁਤ ਵੱਡਾ ਵਿਤਕਰਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਵੀਰ ਇਸ ਨੋ ਮਾਸ ਦੇ ਰਿਸ਼ਤੇ ਨੂੰ ਟੁੱਟਣ ਦੀ ਬਿਜਾਏ ਹੋਰ ਮਜ਼ਬੂਤ ਕਰਨ ਜੇਕਰ ਇਨ੍ਹਾਂ ਵੱਲੋਂ ਸਾਲ,ਛੇ ਮਹੀਨੇ ਦਾ ਰਾਸ਼ਣ ਕੱਠਾ ਕਰ ਵੀ ਲਿਆ ਜਾਂਦਾ ਹੈ ਤਾਂ ਕਰ ਲੈਣ ਦਿਉ ਇਸ ਰਾਸ਼ਣ ਨਾਲ ਜਿਨ੍ਹਾਂ ਵੱਡਾ ਨੁਕਸਾਨ ਹੋਇਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ ਸਗੋਂ ਇਨ੍ਹਾਂ ਦੇ ਢੈਹ-ਢੇਰੀ ਹੋ ਚੁੱਕੇ ਘਰਾਂ ਨੂੰ ਦੁਵਾਰਾ ਤੋਂ ਉਸਾਰਨ ਲਈ ਯੋਗਦਾਨ ਕਰਨ ਕਿਸਾਨ,ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਇਸ ਦੁੱਖ਼ ਦੀ ਘੜੀ ਵਿੱਚ ਇਨ੍ਹਾਂ ਦੇ ਮੌਡੇ ਨਾਲ ਮੋਢਾ ਜੋੜ ਕੇ ਸਹਾਰਾ ਬਣਨ, ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਵਿਤਕਰਾ ਬੰਦ ਕਰਵਾਇਆ ਜਾਵੇ ਤਾਂ ਕਿ ਰਿਸ਼ਤਾ ਕਿਸਾਨ-ਮਜ਼ਦੂਰ ਦਾ ਹੋਰ ਮਜ਼ਬੂਤ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



