ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) :ਪੰਜਾਬ ਦੇ ਵਿੱਚ ਪਸ਼ੂ ਪਾਲਣ ਕਿੱਤੇ ਨੂੰ ਹੋਰ ਉੱਨਤ, ਮਜ਼ਬੂਤ ਅਤੇ ਆਧੁਨਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਸ਼ਾਈਨ ਵੈਟ ਲੈਬ ਵੱਲੋਂ ਕਾਠਗੜ੍ਹ ਵਿਖੇ ਨਵਾਂਸ਼ਹਿਰ ਜ਼ਿਲ੍ਹੇ ਦੀ ਪਹਿਲੀ ਅਤਿ-ਆਧੁਨਿਕ ਵੈਟਰਨਰੀ ਲੈਬ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਨਵੀਂ ਅਤੇ ਆਧੁਨਿਕ ਲੈਬ ਦਾ ਸ਼ੁਭ ਉਦਘਾਟਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਆਪ (ਆਮ ਆਦਮੀ ਪਾਰਟੀ) ਦੇ ਸੀਨੀਅਰ ਆਗੂ ਜਸਵੀਰ ਸਿੰਘ ਘੁੰਮਣ ਸਰਪੰਚ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਨਵੇਂ ਅਦਾਰੇ ਦੇ ਖੁੱਲ੍ਹਣ ਨਾਲ ਇਲਾਕੇ ਦੇ ਸਮੂਹ ਪਸ਼ੂ ਪਾਲਕਾਂ, ਡੇਅਰੀ ਮਾਲਕਾਂ ਅਤੇ ਵੈਟਰਨਰੀ ਡਾਕਟਰਾਂ ਨੇ ਵੱਡੀ ਰਾਹਤ ਦਾ ਸਾਹ ਲਿਆ ਹੈ ਕਿਉਂਕਿ ਪਹਿਲਾਂ ਪਸ਼ੂਆਂ ਦੀਆਂ ਗੰਭੀਰ ਬਿਮਾਰੀਆਂ ਦੇ ਟੈਸਟਾਂ ਦੀ ਜਾਂਚ ਲਈ ਸੈਂਪਲ ਦਿੱਲੀ ਜਾਂ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਭੇਜਣੇ ਪੈਂਦੇ ਸਨ ਅਤੇ ਰਿਪੋਰਟਾਂ ਲਈ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਸੀ, ਪਰ ਹੁਣ ਇਹ ਸਾਰੀਆਂ ਅਤਿ-ਆਧੁਨਿਕ ਜਾਂਚਾਂ ਇੱਥੇ ਸਥਾਨਕ ਪੱਧਰ ‘ਤੇ ਹੀ ਬਹੁਤ ਘੱਟ ਸਮੇਂ ਵਿੱਚ ਆਸਾਨੀ ਨਾਲ ਹੋ ਜਾਇਆ ਕਰਨਗੀਆਂ। ਸਾਲ
2021 ਤੋਂ 2026 ਤੱਕ ਦੇ ਪ੍ਰੇਰਣਾਦਾਇਕ ਸਫ਼ਰ ਨੂੰ ਯاد ਕਰਦਿਆਂ ਸ਼ਾਈਨ ਵੈਟ ਲੈਬ ਨੇ ਸਾਲ 2021 ਵਿੱਚ ਕੇਵਲ ਇੱਕ ਲੈਬ ਨਾਲ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸੀ, ਪਰ ਸਮੇਂ ਦੇ ਨਾਲ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਾਹਿਰ ਡਾਕਟਰਾਂ ਦੇ ਅਥਾਹ ਭਰੋਸੇ ਸਦਕਾ ਇਹ ਅਦਾਰਾ ਤਰੱਕੀ ਕਰਦਿਆਂ ਅੱਜ ਪੰਜਾਬ ਭਰ ਵਿੱਚ ਆਪਣੀਆਂ 3 ਸ਼ਾਖਾਵਾਂ ਤੱਕ ਦਾ ਸਫ਼ਲ ਸਫ਼ਰ ਤੈਅ ਕਰ ਚੁੱਕਾ ਹੈ। ਮੌਜੂਦਾ ਸਮੇਂ ਵਿੱਚ ਇਸ ਲੈਬ ਦੀਆਂ ਮੁੱਖ ਸ਼ਾਖਾਵਾਂ ਵਿੱਚ ਸਾਹਨੇਵਾਲ (ਲੁਧਿਆਣਾ) ਵਿਖੇ ਸਥਿਤ ਹੈੱਡ ਲੈਬਾਰਟਰੀ ਤੋਂ ਇਲਾਵਾ ਵੇਰਕਾ (ਅੰਮ੍ਰਿਤਸਰ) ਅਤੇ ਨਵੇਂ ਕੇਂਦਰ ਵਜੋਂ ਕਾਠਗੜ੍ਹ (ਬਲਾਚੌਰ, ਨਵਾਂਸ਼ਹਿਰ) ਸ਼ਾਮਲ ਹਨ, ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਸ਼ੂ ਸਿਹਤ ਸੇਵਾਵਾਂ ਨੂੰ ਘਰ-ਘਰ ਤੱਕ ਪਹੁੰਚਾ ਰਹੀਆਂ ਹਨ। ਇਸ ਆਧੁਨਿਕ ਲੈਬ ਅੰਦਰ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਉੱਚ ਪੱਧਰੀ ਡਾਇਗਨੌਸਟਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਪਸ਼ੂਆਂ ਦੇ ਵਿਆਪਕ ਬਲੱਡ ਟੈਸਟ, ਸੀ.ਬੀ.ਸੀ. (ਕੰਪਲੀਟ ਬਲੱਡ ਕਾਊਂਟ) ਅਤੇ ਬਾਇਓਕੈਮਿਸਟਰੀ ਟੈਸਟ, ਬਿਮਾਰੀਆਂ ਦੀ ਸਹੀ ਅਤੇ ਸਮੇਂ ਸਿਰ ਪਛਾਣ (ਡਿਜ਼ੀਜ਼ ਡਾਇਗਨੌਸਿਸ), ਏਲੀਸਾ ਟੈਸਟਿੰਗ ਸਮੇਤ ਹੋਰ ਕਈ ਉੱਨਤ ਵੈਟਰਨਰੀ ਸੇਵਾਵਾਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹਨ, ਜੋ ਪਸ਼ੂਆਂ ਦੀਆਂ ਗੁਪਤ ਅਤੇ ਘਾਤਕ ਬਿਮਾਰੀਆਂ ਦਾ ਮੌਕੇ ‘ਤੇ ਹੀ ਪਤਾ ਲਗਾ ਕੇ ਸਹੀ ਇਲਾਜ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਕਾਠਗੜ੍ਹ ਇਲਾਕੇ ਵਿੱਚ ਵੱਡੇ-ਵੱਡੇ ਫਾਰਮਰ ਅਤੇ ਡੇਅਰੀਆਂ ਹੋਣ ਕਾਰਨ, ਇਹ ਲੈਬ ਨਵਾਂਸ਼ਹਿਰ ਇਲਾਕੇ ਦੀ ਆਧੁਨਿਕ ਤਕਨੀਕ ਅਤੇ ਕੁਆਲੀਫਾਈਡ ਸਟਾਫ਼ ਨਾਲ ਲੈਸ ਹੋ ਕੇ ਇਲਾਕੇ ਦੇ ਸਮੂਹ ਪਸ਼ੂ ਪਾਲਕਾਂ ਲਈ ਬਹੁਤ ਵੱਡੀ ਲਾਹੇਵੰਦ ਸਾਬਤ ਹੋਵੇਗੀ ਅਤੇ ਇਸ ਨਾਲ ਪਸ਼ੂ ਪਾਲਕਾਂ ਨੂੰ ਬਹੁਤ ਵੱਡਾ ਫ਼ਾਇਦਾ ਪਹੁੰਚੇਗਾ। ਅਦਾਰੇ ਦੇ ਪ੍ਰਬੰਧਕਾਂ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦਾ ਇਹ ਸ਼ਾਨਦਾਰ ਅਤੇ ਕਾਮਯਾਬ ਸਫ਼ਰ ਹਰ ਇੱਕ ਮਿਹਨਤਕਸ਼ ਕਿਸਾਨ ਵੀਰ, ਤਜ਼ਰਬੇਕਾਰ ਵੈਟਰਨਰੀ ਡਾਕਟਰ ਅਤੇ ਉਨ੍ਹਾਂ ਦੇ ਸਮੂਹ ਸਹਿਯੋਗੀਆਂ ਦੇ ਅਟੁੱਟ ਭਰੋਸੇ ਤੋਂ ਬਿਨਾਂ ਕਦੇ ਵੀ ਸੰਭਵ ਨਹੀਂ ਸੀ ਹੋ ਸਕਦਾ, ਜਿਸ ਦੇ ਲਈ ਉਹ ਸਮੂਹ ਵਰਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਮਿਆਰੀ ਅਤੇ ਭਰੋਸੇਯੋਗ ਸੇਵਾਵਾਂ ਸਮਰਪਣ ਭਾਵ ਨਾਲ ਜਾਰੀ ਰੱਖਣ ਦਾ ਪ੍ਰਣ ਲੈਂਦੇ ਹਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






