HOME SPS ਹਸਪਤਾਲ ਵਿੱਚ “SPS Sarpanch Meet 2026” ਦਾ ਸ਼ਾਨਦਾਰ ਆਯੋਜਨ

SPS ਹਸਪਤਾਲ ਵਿੱਚ “SPS Sarpanch Meet 2026” ਦਾ ਸ਼ਾਨਦਾਰ ਆਯੋਜਨ

1
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ. ਏ.) ਪੰਜਾਬ ਦੇ ਅਗੇਅਣੇ 350-ਬੈੱਡ ਮਲਟੀ-ਸਪੈਸ਼ਲਟੀ SPS ਹਸਪਤਾਲ ਵਿੱਚ ‘SPS Sarpanch Meet 2026’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਦੌਰਾਨ ਲੁਧਿਆਣਾ ਦੇ 100 ਤੋਂ ਵੱਧ ਸਰਪੰਚਾਂ ਦੀ ਮੌਜੂਦਗੀ ਵਿੱਚ ‘SPS ਸਰਪੰਚ ਵੈਲਨੈੱਸ ਕਾਰਡ’ ਲਾਂਚ ਕੀਤਾ ਗਿਆ। ਇਸ ਪਹਿਲ ਦਾ ਮਕਸਦ ਪਿੰਡਾਂ ਤੱਕ ਗੁਣਵੱਤਾ ਵਾਲੀਆਂ ਅਤੇ ਸੌਖੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਸਮਾਗਮ ਦਾ ਉਦਘਾਟਨ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ। ਇਸ ਮੌਕੇ SPS ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੈ ਸਿੰਘ ਸੰਧੂ, ਸੀਓਓ ਸ਼੍ਰੀ ਯੋਗੇਂਦਰ ਨਾਥ ਅਵਧੀਆ, ਸੀਨੀਅਰ ਡਾਕਟਰ ਅਤੇ ਹੋਰ ਗਣਮਾਨਯ ਹਾਜ਼ਰ ਸਨ। ਕੈਬਿਨੇਟ ਮੰਤਰੀ ਨੇ ਹਸਪਤਾਲ ਦੀਆਂ ਆਧੁਨਿਕ ਸਿਹਤ ਸੇਵਾਵਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਵੈਲਨੈੱਸ ਕਾਰਡ ਪਿੰਡਾਂ ਦੇ ਲੋਕਾਂ ਨੂੰ ਸਮੇਂ ਸਿਰ ਸਿਹਤ ਜਾਂਚ ਅਤੇ ਵਧੀਆ ਇਲਾਜ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਸ਼੍ਰੀ ਜੈ ਸਿੰਘ ਸੰਧੂ ਨੇ ਕਿਹਾ ਕਿ ਹਸਪਤਾਲ ਦਾ ਮਕਸਦ ਸਮਾਜ ਦੇ ਹਰ ਵਰਗ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਸੀਓਓ ਸ਼੍ਰੀ ਯੋਗੇਂਦਰ ਨਾਥ ਅਵਧੀਆ ਨੇ ਦੱਸਿਆ ਕਿ ਕਾਰਡਧਾਰਕਾਂ ਨੂੰ OPD ਸਲਾਹ, ਹੈਲਥ ਚੈਕਅੱਪ, ECG, 2D Echo, PFT, RBS ਟੈਸਟ, ਡਾਇਟੀਸ਼ੀਅਨ ਅਤੇ ਫਿਜ਼ਿਓਥੈਰੇਪੀ ਸਲਾਹ ਸਮੇਤ ਕਈ ਵਿਸ਼ੇਸ਼ ਸੁਵਿਧਾਵਾਂ ਮਿਲਣਗੀਆਂ।ਮਾਹਿਰ ਡਾਕਟਰਾਂ ਨੇ ਦਿਲ ਦੀਆਂ ਬਿਮਾਰੀਆਂ, ਕੈਂਸਰ, ਕਿਡਨੀ ਰੋਗ, ਮਹਿਲਾ ਅਤੇ ਬੱਚਿਆਂ ਦੀ ਸਿਹਤ ਅਤੇ ਸਮੇਂ ਸਿਰ ਜਾਂਚ ਬਾਰੇ ਜਾਗਰੂਕਤਾ ਫੈਲਾਈ। ਅੰਤ ਵਿੱਚ ਵੈਲਨੈੱਸ ਕਾਰਡ ਦਾ ਰਸਮੀ ਸ਼ੁਭਾਰੰਭ, ਮਹਿਮਾਨਾਂ ਦਾ ਸਨਮਾਨ ਅਤੇ ਲੰਚ ਦਾ ਆਯੋਜਨ ਕੀਤਾ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਸ.ਡੀ.ਪੀ. ਕਾਲਜ ਦੇ ਵਿਦਿਆਰਥੀਆਂ ਨੇ ਪੀ.ਜੀ.ਡੀ.ਸੀ.ਏ. ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ