(ਸਮਾਜ ਵੀਕਲੀ)
ਸੁਰਜੀਤ ਸਿੰਘ ਫਲੋਰਾ
ਪਿਆਰ ਇੱਕ ਖੂਬਸੂਰਤ ਚੀਜ਼ ਹੈ
ਜੋ ਦੋ ਦਿਲਾਂ ਦੇ ਵਿਚਕਾਰ ਮੌਜੂਦ ਹੈ,
ਅਤੇ ਇਹ ਜ਼ਰੂਰੀ ਹੈ।
ਪਿਆਰ ਦੂਜਿਆਂ ਦੀ ਖੁਸ਼ੀ ਦੀ ਇੱਛਾ ਕਰਨਾ
ਅਤੇ ਖੁਸ਼ੀਆਂ ਦੇ ਕਾਰਨ ਬਣਨਾ ਹੈ।
ਜੋ ਅਨੇਕਾਂ ਹੀ ਰਿਸ਼ਤਿਆਂ,
ਭਾਵਨਾਵਾਂ ਅਤੇ ਪ੍ਰਤੀਕਾਂ ਨੂੰ
ਆਪਣੇ ਅੰਦਰ ਸਮੋਈ ਬੈਠਾ ਹੈ
ਪਿਆਰ ਸਿਰਫ਼ ਉਹੀ ਨਹੀਂ ਹੈ
ਜੋ ਅਸੀਂ ਅੱਜਕੱਲ੍ਹ ਕਰਦੇ ਹਾਂ
ਇੱਕ ਰੋਮਾਂਟਿਕ ਰਿਸ਼ਤਾ ਸਮਝਦੇ ਹਾਂ।
ਪਿਆਰ ਹਰ ਰਿਸ਼ਤੇ ਵਿੱਚ ਮੌਜੂਦ ਹੋਣਾ ਚਾਹੀਦਾ ਹੈ
ਚਾਹੇ ਉਹ ਪਤੀ-ਪਤਨੀ ਵਿਚਕਾਰ ਹੋਵੇ,
ਪ੍ਰੇਮਿਕਾ, ਜਾਂ ਦੋਸਤਾਂ, ਭੈਣ – ਭਰਾਵਾਂ ਵਿਚਕਾਰ ਹੋਵੇਂ ।
ਪਿਆਰ ਤੋਂ ਬਿਨਾਂ,
ਇੱਕ ਰਿਸ਼ਤਾ ਅਰਥਹੀਣ ਅਤੇ ਬੇਕਾਰ ਹੈ।
ਪਿਆਰ ਤੋਂ ਬਿਨਾਂ,
ਸਾਡੇ ਵਿੱਚ ਇੱਕ ਦੂਜੇ ਲਈ ਭਾਵਨਾਵਾਂ ਨਹੀਂ ਹੋਣਗੀਆਂ,
ਅਸੀਂ ਦੋਸਤੀ ਨੂੰ ਨਹੀਂ ਸਮਝ ਸਕਾਂਗੇ,
ਅਤੇ ਅਸੀਂ ਇਸਦੀ ਕਦਰ ਨਹੀਂ ਕਰਾਂਗੇ।
ਇਸ ਲਈ ਪਿਆਰ ਹਰ ਜਗ੍ਹਾ ਜ਼



