‘ਕਥਨ ਸਿਆਣਿਆਂ ਦੇ’

ਮੇਜਰ ਸਿੰਘ ‘ਬੁਢਲਾਡਾ’

         (ਸਮਾਜ ਵੀਕਲੀ)

ਨਿਰਨੇ ਕਾਲਜੇ ਪੂਰਾ ਪੀਏ ਪਾਣੀ,
ਪੀਏ ਘੁੱਟ ਘੁੱਟ ਕਰਕੇ।
ਕਹਿੰਦੇ ਹਮੇਸ਼ਾ ਬਹਿਕੇ ਪੀਏ,
ਕਦੇ ਨਾ ਪੀਏ ਖੜਕੇ।
ਦਰਦ ਗੋਡਿਆਂ ਦਾ ਕਦੇ ਨਾ ਜਾਣਾ,
ਬੈਠ ਜਾਣਾ ਮੰਜਾਂ ਫੜਕੇ।
ਕਥਨ ਸਿਆਣਿਆਂ ਦੇ,
ਰੱਖੀਏ ਚੇਤੇ ਕਰਕੇ।
ਕਥਨ ਸਿਆਣਿਆਂ ਦੇ…।
ਬੱਤੀ ਦੰਦ ਦਿੱਤੇ ਮਾਲਕ ਨੇ,
ਬੁਰਕੀ ਖਾਈਏ ਬੱਤੀ ਵਾਰ ਚਬਾਕੇ।
ਥੋੜਾ ਮੋਟਾ ਤੁਰ ਫਿਰ ਲ‌ਈਏ,
ਸ਼ਾਮ ਨੂੰ ਰੋਟੀ ਖਾਕੇ।
ਸਹਿਤ ਲ‌ਈ ਹੈ ਫਾਇਦਾ ਕਹਿੰਦੇ
ਵੇਖ ਲਿਓ ਅਜਮਾਕੇ ।
ਕਥਨ ਸਿਆਣਿਆਂ ਦੇ
ਰੱਖੀਏ ਪੱਲੇ ਪਾਕੇ
ਕਥਨ ਸਿਆਣਿਆਂ ਦੇ…।
ਖਾਈਏ ਪੀਏ ਮਨ ਨੂੰ ਭਾਉਂਦਾ,
ਸਭਨਾਂ ਨੂੰ ਸਮਝਾਈਏ
ਸਿਹਤ ਲਈ ਜੋ ਹੋਵੇ ਮਾੜਾ,
ਕਦੇ ਨਾ ਮੂੰਹ ਨੂੰ ਲਾਈਏ।
ਬਾਹਰ ਜਾਕੇ ਖਾਈਏ ਥੌੜਾ,
ਨਾ ਲੋੜੋਂ ਵਧਕੇ ਖਾਈਏ
ਕਥਨ ਸਿਆਣਿਆਂ ਦੇ,
ਕਦੇ ਨਾ ਮਨੋਂ ਭੁਲਾਈਏ।
ਕਥਨ ਸਿਆਣਿਆਂ ਦੇ…।

ਲੇਖਕ- ਮੇਜਰ ਸਿੰਘ ‘ਬੁਢਲਾਡਾ’
          94176 42327

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ  ਅਤੇ ਅਦਾਕਾਰ ਮੋਹਨ ਬੱਗੜ੍ਹ ਵੱਲੋਂ ਸਾਹਿਤਕਾਰ ਸ਼ਿਵਨਾਥ ਦਰਦੀ ਦੀ ਕਾਵਿ ਪੁਸਤਕ ਲੋਕ-ਅਰਪਣ
Next articleਦੀਵਾਲੀ ਦਾ ਤਿਉਹਾਰ ਮਨਾਇਆ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।