ਆਮ ਆਦਮੀ ਪਾਰਟੀ ਦੇ ਯੂਥ ਆਗੂ ਸਾਬੀ ਜਰਖੜ ਤੇ ਕਾਤਲਾਨਾ ਹਮਲਾ ,  ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ 

 ਲੁਧਿਆਣਾ ਨਕੋਦਰ ਮਹਿਤਪੁਰ 10 ਮਈ (ਹਰਜਿੰਦਰ ਪਾਲ ਛਾਬੜਾ) –ਆਮ ਆਦਮੀ ਪਾਰਟੀ ਦੇ ਯੂਥ ਆਗੂ ਅਤੇ ਬਲਾਕ ਪ੍ਰਧਾਨ  ਸਾਹਿਬਜੀਤ ਸਿੰਘ ਉਰਫ  ਸਾਬੀ ਜਰਖੜ ਤੇ  ਬੀਤੀ ਰਾਤ  ਉਸ ਵੇਲੇ ਕਾਤਲਾਨਾ ਹਮਲਾ ਹੋਇਆ ਜਦੋਂ  ਹਲਕਾ ਗਿੱਲ ਦੇ  ਵਿਧਾਇਕ ਜੀਵਨ ਸਿੰਘ ਸੰਗੋਵਾਲ  ਦੇ ਬੇਟੇ ਦੀ  ਵਿਆਹ ਦੀ ਪਾਰਟੀ  ਦਾ ਇਁਕ ਸਮਾਗਮ ਚੱਲ ਰਿਹਾ ਸੀ ਤਾਂ ਉਸ ਵੇਲੇ  ਦੋਸ਼ੀ ਚਰਨਜੀਤ ਸਿੰਘ ਬੁਲਾਰਾ, ਉਸਦਾ ਬੇਟਾ ਬਿੰਨੀ ਬੁਲਾਰਾ ਅਤੇ ਹੋਰ 10  ਅਣਪਛਾਤੇ  ਵਿਅਕਤੀਆਂ ਨੇ  ਤੇਜਧਾਰ ਹਥਿਆਰਾਂ ਨਾਲ ਅਚਾਨਕ ਹਮਲਾ ਕਰ ਦਿੱਤਾ ।  ਸਾਹਿਬ ਜੀਤ ਸਿੰਘ ਦੇ ਸਿਰ ਦੇ ਉੱਤੇ  ਹਮਲਾਵਰਾਂ ਨੇ ਡੂੰਘੀਆਂ ਸੱਟਾਂ ਮਾਰੀਆਂ ।  ਸਾਹਿਬ ਜੀਤ ਸਿੰਘ ਸਾਬੀ ਨੂੰ ਉਹਦੇ ਸਾਥੀਆਂ  ਨੇ ਤੁਰੰਤ ਸਥਾਨਕ ਦਿਆਨੰਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਜਿੱਥੇ ਉਹ  ਜੇਰੇ ਇਲਾਜ ਅਧੀਨ ਹੈ ।  ਥਾਣਾ ਸਦਰ ਲੁਧਿਆਣਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ ਧਾਰਾ 307, 295 , 323 ,341  506 148 149 ਆਈਪੀਸੀ  ਮੁਕਁਦਮਾ ਦਰਜ ਕਰਕੇ   ਮੁੱਖ ਦੋਸ਼ੀ ਚਰਨਜੀਤ ਸਿੰਘ ਬਲਾਰਾ ਅਤੇ ਬਿੰਨੀ ਬੁਲਾਰਾ ਨੂੰ   ਤੁਰੰਤ ਗ੍ਰਿਫਤਾਰ ਕਰ ਲਿਆ ਹੈ ,ਅਤੇ ਬਾਕੀ ਦੋਸ਼ੀਆਂ ਦੀ ਭਾਲ ਪਲਿਸ ਵੱਲੋਂ ਤੇਜ਼ੀ ਨਾਲ ਜਾਰੀ ਹੈ ।ਆਪ  ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਜਰਖੜ, ਸੋਨੂ ਗਿੱਲ, ਪਰਮਿੰਦਰ ਸਿੰਘ ਲਲਤੋਂ ਕਲਾਂ ,  ਜਸਵਿੰਦਰ ਸਿੰਘ ਜੱਸੀ,  ਰਵਿੰਦਰ ਸਿੰਘ ਰਵੀ ਝੰਮਟ  ਆਦਿ ਹੋਰ ਆਗੂਆਂ  ਨੇ ਸਾਹਿਬਜੀਤ ਸਿੰਘ ਸਾਬੀ ਦੀ ਸਿਹਤ ਦੀ  ਤੰਦਰੁਸਤੀ ਦੀ ਕਾਮਨਾ ਕਰਦਿਆਂ  ਪੰਜਾਬ ਦੇ ਮੁੱਖ ਮੰਤਰੀ  ਸਰਦਾਰ ਭਗਵੰਤ ਸਿੰਘ ਮਾਨ ਅਤੇ ਜਿਲਾ ਪ੍ਰਸ਼ਾਸਨ ਤੋਂ ਦੋਸ਼ੀਆ ਖਿਲਾਫ  ਸਖਤ ਕਾਰਵਾਈ  ਤੇ ਕਰੜੀ ਸਜ਼ਾ ਦੇਣ ਦੀ ਮੰਗ ਕੀਤੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleReview of the Film: Wheels of Civilization
Next articleSAMAJ WEEKLY = 11/05/2024