ਸੰਦੀਪ ਧਾਲੀਵਾਲ ਦੇ ਕਤਲ ‘ਤੇ ਚਾਰੇ ਪਾਸੇ ਸੋਗ ਦਾ ਮਾਹੌਲ! ਪਾਪਾ ਜੌਹਨ ਪਿੱਜ਼ਾ ਰੈਸਟੋਂਰੈਂਟ ਨੇ ਵੀ ਕਰਤਾ ਇਹ ਐਲਾਨ, ਸਾਰਿਆਂ ਨੇ ਕੀਤੀ ਸ਼ਲਾਘਾ..

ਅਮਰੀਕਾ, ਟੈੈਕਸਾਸ  – (ਹਰਜਿੰਦਰ ਛਾਬੜਾ) ਪਾਪਾ ਜੌਹਨ ਦੀ ਪਿੱਜ਼ਾ ਰੈਸਟੋਰੈਂਟ ਨੇ ਬੀਤੇ ਦਿਨੀਂ ਸ਼ਹੀਦ ਹੋਏ ਹੈਰਿਸ ਕਾਉਂਟੀ ਸ਼ੈਰਿਫ ਦਫਤਰ ਦੇ ਡਿਪਟੀ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦਾਨ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਪਾਪਾ ਜੌਹਨ ਪਿੱਜ਼ਾ ਰੈਸਟੋਰੈਂਟ ਨੇ ਐਲਾਨ ਕਰਦਿਆਂ ਕਿਹਾ ਕਿ ਲੰਘੀ ਇੱਕ ਅਕਤੂਬਰ ਨੂੰ ਉਨ੍ਹਾਂ ਦੇ 78 ਰੈਸਟੋਰੈਂਟਾਂ ਤੋਂ ਜਿੰਨੀ ਵੀ ਕਮਾਈ ਹੋਵੇਗੀ ਉਹ ਸਾਰੀ ਧਨ ਰਾਸ਼ੀ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ।

ਇਸ ਐਲਾਨ  ਬਾਰੇ ਪਤਾ ਲੱਗਣ ਤੋਂ ਬਾਅਦ ਪਿੱਜ਼ਾ ਰੈਸਟੋਰੈਂਟ ‘ਤੇ ਆਰਡਰ ਬੁੱਕ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਹੀ ਲੱਗ ਗਈਆਂ। ਇੱਕ ਦਿਨ ਦੀ ਕਮਾਈ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦਾਨ ਦੇਣ ਦੀ ਗੱਲ ਸੁਣ ਕੇ ਰੈਸਟੋਰੈਂਟ ‘ਤੇ ਇੰਨੇ ਜਿਆਦਾ ਆਰਡਰ ਬੁੱਕ ਕੀਤੇ ਗਏ ਕਿ ਕੰਪਨੀ ਦਾ ਸਿਸਟਮ ਹੀ ਹੈਂਗ ਹੋ ਗਿਆ। ਇਸ ਤੋਂ ਇਲਾਵਾ ਪਿੱਜ਼ਾ ਇੰਨੀ ਵੱਡੀ ਗਿਣਤੀ ਵਿੱਚ ਬੁੱਕ ਕਰਵਾਏ ਗਏ ਕਿ ਉਨ੍ਹਾਂ ਦੀ ਡਿਲਵਰੀ ਵੀ ਦੋ ਤੋਂ ਤਿੰਨ ਘੰਟਿਆਂ ਦੀ ਦੇਰੀ ਨਾਲ ਹੋ ਸਕੀ। ਇਸ ਤੋਂ ਬਾਅਦ ਰੈਸਟੋਰੈਂਟ ਨੇ ਫੇਸਬੁੱਕ ‘ਤੇ ਲਿਖਿਆ ਕਿ ਕਿਰਪਾ ਕਰਕੇ ਸਬਰ ਰੱਖੋ ਜਿਵੇਂ ਕਿ ਅਸੀਂ ਜਿੰਨੇ ਤੇਜ਼ੀ ਨਾਲ ਆਦੇਸ਼ ਪ੍ਰਾਪਤ ਕਰ ਰਹੇ ਹਾਂ ਤੁਹਾਡਾ ਸਮਰਥਨ ਬਹੁਤ ਵੱਡਾ ਹੈ!”

ਦੱਸ ਦਈਏ ਕਿ ਟੈਕਸਾਸ ‘ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬੇਰਹਿਮੀ ਨਾਲ ਹੋਏ ਕਤਲ ‘ਤੇ ਸੋਗ ਪ੍ਰਗਟ ਕਰਦਿਆਂ ਇਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। 42 ਸਾਲਾ ਧਾਲੀਵਾਲ ਉਸ ਵੇਲੇ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਦੇ ਟੈਕਸਾਸ ‘ਚ ਨੌਕਰੀ ਦੌਰਾਨ ਦਸਤਾਰ ਸਜਾਉਣ ਤੇ ਦਾੜੀ ਰੱਖਣ ਦੀ ਆਗਿਆ ਮਿਲੀ ਸੀ। ਸ਼ੁੱਕਰਵਾਰ ਨੂੰ ਹਿਊਸਟਨ ਦੇ ਉੱਤਰ-ਪੱਛਮ ‘ਚ ਟਰੈਫਿਕ ਜਾਂਚ ਦੌਰਾਨ ਉਨ੍ਹਾਂ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਧਾਲੀਵਾਲ ਦੇ ਪਰਿਵਾਰ, ਦੋਸਤਾਂ ਤੇ ਹੋਰ ਲੋਕਾਂ ਨੇ ਸ਼ਨੀਵਾਰ ਨੂੰ ਹੈਰਿਸ ਕਾਉਂਟੀ ‘ਚ ਵਿਲੇਂਸੀ ਲੇਨ ‘ਤੇ ਸ਼ਰਧਾਂਜਲੀ ਦਿੰਦੇ ਹੋਏ ਅਰਦਾਸ ਕੀਤੀ ਇੱਥੇ ਧਾਲੀਵਾਲ ਦੀ ਛੋਟੀ ਭੈਣ ਰਣਜੀਤ ਕੌਰ ਵੀ ਮੌਜੂਦ ਸਨ। ਸੰਦੀਪ ਸਿੰਘ ਧਾਲੀਵਾਲ ਨੇ ਆਪਣੀ ਡਿਊਟੀ ਦੌਰਾਨ ਟਰੈਫਿਕ ਜਾਂਚ ਲਈ ਇੱਕ ਚੁਰਸਤੇ ‘ਤੇ ਕਾਰ ਨੂੰ ਰੋਕਿਆ ਸੀ ਤੇ ਉਸ ਕਾਰ ‘ਚ ਇੱਕ ਆਦਮੀ ਤੇ ਇੱਕ ਔਰਤ ਸਵਾਰ ਸਨ। ਸਿੰਘ ਵੱਲੋਂ ਰੋਕੇ ਜਾਣ ’ਤੇ ਵਿਅਕਤੀ ਕਾਰ ‘ਚੋਂ ਬਾਹਰ ਨਿਕਲਿਆ ਤੇ ਉਸ ਨੇ ਧਾਲੀਵਾਲ ਦੇ ਗੋਲੀਆਂ ਮਾਰੀਆਂ। ਕਾਤਲ ਸੰਦੀਪ ਨੂੰ ਗੋਲੀਆ ਮਾਰ ਕੇ ਨੇੜੇ ਸਥਿਤ ਸ਼ਾਪਿੰਗ ਸੈਂਟਰ ‘ਚ ਵੜ ਗਿਆ ਤੇ ਮੌਕੇ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

Previous articleਪੰਜਾਬੀ ਅਤੇ ਸੰਸਕ੍ਰਿਤ ਬੋਲਣ ਵਾਲਿਆਂ ਦੀਆਂ ਨਸਲਾਂ
Next articleIndia`s leadership failed in international Diplomacy