ਦੀਵਾਲੀ ਦਾ ਤਿਉਹਾਰ ਮਨਾਇਆ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਦੀ ਅਗਵਾਈ ਵਿੱਚ ਬੜੀ ਧੂਮ ਧਾਮ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਅਤੇ ਸਿੱਖਿਆ,ਸਮਾਜ ਤੇ ਸੱਭਿਆਚਾਰ ਦੇ ਖੇਤਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਅੰਦਰ ਲੁਕੀਆਂ ਵੱਖ ਵੱਖ ਕਲਾਵਾਂ ਨੂੰ ਉਜਾਗਰ ਕਰਨ ਦਾ ਮੌਕਾ ਵੀ ਮਿਲਿਆ ਅਤੇ ਵੱਖ ਵੱਖ ਈਵੈਂਟਸ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕੀਤਾ ਗਿਆ।ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਵਿਦਿਆਰਥੀਆਂ ਨੇ ਆਪਣੇ ਹੁਨਰ ਦਿਖਾਉਂਦਿਆਂ ਚਾਰਟ ਮੇਕਿੰਗ, ਭਾਸ਼ਣ, ਕਵਿਤਾ ਉਚਾਰਨ, ਰੰਗੋਲੀ, ਕਾਰਡ ਮੇਕਿੰਗ ਅਤੇ ਕਲੇਅ ਦੇ ਦੀਵੇ ਬਣਾ ਕੇ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤ ਲਿਆ। ਇਨ੍ਹਾਂ ਸਾਰੀਆਂ ਕਲਾਵਾਂ ਦੀ ਜੱਜਮੈਂਟ ਆਏ ਹੋਏ ਮਹਿਮਾਨਾਂ ਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਕੀਤੀ ਗਈ। ਚਾਰਟ ਮੇਕਿੰਗ ਮੁਕਾਬਲੇ ਵਿੱਚ ਨਿਤਿਨ ਤੇ ਅਨਿਸ਼ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਭਾਸ਼ਣ ਵਿੱਚ ਗੁਰਜੋਤਵੀਰ ਨੇ ਬਾਜ਼ੀ ਮਾਰੀ। ਕਵਿਤਾ ਉਚਾਰਨ ਮੁਕਾਬਲੇ ਵਿੱਚ ਵੰਸ਼ ਨੇ ਪਹਿਲਾ ਸਥਾਨ ਤੇ ਰਾਜਵੀਰ ਤੇਜੀ ਨੇ ਦੂਜਾ, ਇਸੇ ਤਰ੍ਹਾਂ ਰੰਗੋਲੀ ਬਣਾਉਣ ਵਿੱਚ ਪਾਰਸ ਮੋਹਰੀ ਰਿਹਾ। ਕਾਰਡ ਮੇਕਿੰਗ ਮੁਕਾਬਲੇ ਵਿੱਚ ਰਜਨੀਸ਼ ਤੇਜੀ ਪ੍ਰਥਮ ਤੇ ਸੀਰਤ ਨੇ ਦੂਜਾ ਸਥਾਨ ਹਾਸਲ ਕੀਤਾ। ਕਲੇਅ ਮੇਕਿੰਗ ਮੁਕਾਬਲੇ ਵਿੱਚ ਰਾਜਵੀਰ ਨੇ ਪਹਿਲਾ ਸਥਾਨ ਤੇ ਤਰਨਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲਟਕਣ ਮੁਕਾਬਲੇ ਵਿੱਚ ਸ਼ਰਨਜੋਤ ਨੇ ਪਹਿਲੀ ਪੁਜੀਸ਼ਨ ਤੇ ਅਨਮੋਲ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ।
 ਇਸੇ ਦੌਰਾਨ ਹੀ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਦੇ ਦਿਲਾਂ ਨੂੰ ਜਿੱਤ ਲਿਆ। ਕੁਝ ਵਿਦਿਆਰਥੀਆਂ ਨੇ ਸੋਲੋ ਡਾਂਸ ਪ੍ਰਫਾਰਮਿਸਜ਼ ਵੀ ਪੇਸ਼ ਕੀਤੀਆਂ। ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਵਿੱਚ ਅਮਨਪ੍ਰੀਤ ਕੌਰ, ਰਜਨੀਸ਼, ਗੁਰਸੀਰਤ, ਗੁਰਜੋਤਵੀਰ, ਸੀਰਤ, ਵੰਸ਼, ਵਿਰੋਨੀਕਾ, ਰਾਜਵੀਰ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਦੀਪਿਕਾ, ਦਰਪਣ, ਰੀਤ ਤੇ ਏਕਮਪ੍ਰੀਤ ਕੌਰ ਆਦਿ ਨੇ ਭਾਗ ਲਿਆ। ਇਸ ਤੋਂ ਇਲਾਵਾ ਵਿਦਿਆਰਥੀ ਵੰਸ਼, ਰਜਨੀਸ਼ ਤੇਜੀ, ਤਰਨਵੀਰ ਤੇ ਪਾਰਸ ਨੇ ਸਕਿੱਟ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।ਆਖ਼ਰ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਨਾਮਵਰ ਹਸਤੀਆਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਪ੍ਰਸਿੱਧ ਸਮਾਜਸੇਵੀ ਤੇ ਵਕੀਲ ਰਾਜਾ ਤੀਰਥਪਾਲ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ, ਕੋਟਲਾ ਭਾਗੂ ਦੇ ਸਕੂਲ ਮੁਖੀ ਗੁਰਦੀਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ, ਬਾੜਾ ਸਿੱਧਪੁਰ ਦੇ ਸਕੂਲ ਮੁਖੀ ਮੁਕੇਸ਼ ਕੁਮਾਰ ਮਹਿਮੀ, ਸਕੂਲ ਭੋਡੀਪੁਰ ਦੀ ਖੇਡ ਗਰਾਊਂਡ ਲਈ ਸਮੇਂ ਸਮੇਂ ਸੇਵਾਵਾਂ ਦੇਣ ਵਾਲ਼ੇ ਹਰਪ੍ਰੀਤ ਸਿੰਘ (ਰਾਜਾ), ਪਿੰਡ ਭੋਡੀਪੁਰ ਦੇ ਸਰਪੰਚ ਸ਼੍ਰੀਮਤੀ ਕੁਲਵੰਤ ਕੌਰ, ਪਿੰਡ ਮੂਸੇਵਾਲ ਦੇ ਸਰਪੰਚ ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ, ਸੁਹਿਰਦ ਨੌਜਵਾਨ ਜਗਰਾਜ ਸਿੰਘ, ਤਰਸੇਮ ਸਿੰਘ, ਐੱਸ.ਐੱਮ.ਸੀ. ਕਮੇਟੀ ਦੇ ਚੇਅਰਮੈਨ ਅਮਰਜੀਤ ਕੌਰ, ਸਕੂਲ ਅਧਿਆਪਕਾ ਅਮਨਦੀਪ ਕੌਰ ਈ.ਟੀ.ਟੀ., ਆਂਗਣਵਾੜੀ ਵਰਕਰ ਸ਼੍ਰੀਮਤੀ ਹਰਜੀਤ ਕੌਰ (ਭੋਡੀਪੁਰ) ਅਤੇ ਸ਼੍ਰੀਮਤੀ ਪਵਨਪ੍ਰੀਤ ਕੌਰ (ਮੂਸੇਵਾਲ) ਦੇ ਨਾਲ਼ ਨਾਲ਼ ਬੀਬੀ ਬਲਵਿੰਦਰ ਕੌਰ, ਬੀਬੀ ਮਹਿੰਦਰ ਕੌਰ ਤੇ ਬੀਬੀ ਦਰਸ਼ਨਾ ਨੂੰ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article  ‘ਕਥਨ ਸਿਆਣਿਆਂ ਦੇ’
Next articleਹੱਥਾਂ ਬਾਝ ਕਰਾਰਿਆਂ