ਔਰਤ ਤੇ ਗੁਲਾਬ 

ਸਰਬਜੀਤ ਕੌਰ ਹਾਜੀਪੁਰ
         (ਸਮਾਜ ਵੀਕਲੀ)
ਕਦੇ ਕਦੇ ਮੈਨੂੰ ਔਰਤ ਤੇ ਗੁਲਾਬ
ਇੱਕੋ ਜਿਹੇ ਨਜ਼ਰ ਆਉਂਦੇ ਹਨ |
ਦੋਨੋ ਹੀ ਆਪਣੀ ਖੂਬਸੂਰਤੀ ਨਾਲ
ਕੁਲ ਆਲਮ ਮਹਿਕਾਓੰਦੇ ਹਨ ||
ਦਰਦਾਂ ਦੀ ਢੋਈ ਕੰਢਿਆਂ ਦਾ ਹੋਣਾ
ਮੈਨੂੰ ਅਹਿਸਾਸ ਕਰਾਉਂਦੇ ਹਨ|
ਟਾਹਣੀ ਨਾਲੋਂ ਫੁੱਲ ਖੂਬਸੂਰਤੀ ਤੋਂ ਔਰਤ
ਟੁੱਟ ਜਾਣ ਤੇ ਮਰਝਾਉਂਦੇ ਹਨ ||
ਤੋੜੋ ਨਾ ਸਾਨੂੰ ਮਰੋੜੋ ਨਾ ਸਾਨੂੰ
ਸਾਡੇ ਵੀ ਚਾਅ ਜਿਉਂਦੇ ਹਨ |
ਵਜੂਦ ਨਾਲ ਹੀ ਹੈ ਸਾਡੀ ਸੁੰਦਰਤਾ
ਟੁੱਟਣ ਤੇ ਤਾਂ ਪੈਰਾਂ ਹੇਠ ਆਉਂਦੇ ਹਨ ||
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਘਰਵਾਲੇ ਦੇ ਫ਼ਰਜ਼। 
Next articleਸਕੂਨ