HOME  ਕਿਹੜਾ ਸਾਧਕ ? 

 ਕਿਹੜਾ ਸਾਧਕ ? 

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਪੀਰ ਬਖਾਨੇ ਰਾਗ ਤੁਖਾਰੀ,
ਮਾਝ ਬਖਾਨੇ ਸਸ਼ਤਰਧਾਰੀ।
ਚੇਤਰ ਦੀ ਰੁੱਤ ਝਾਤੀ ਮਾਰੀ,
ਸਾਰੀ ਧਰਤੀ ਗਈ ਸ਼ਿੰਗਾਰੀ।
ਕਿਸ ਨੇ ਮਾਰੀ ਹਾਕ ਕਰਾਰੀ,
ਜਾਗ ਪਈ ਮੇਰੀ ਭਟਕਣ ਸਾਰੀ।
ਛੱਡ ਕੇ ਸਾਰੀ ਦੁਨੀਆਦਾਰੀ,
ਅੰਮ੍ਰਿਤ ਵੇਲੇ ਖੋਲ੍ਹ ਕੇ ਬਾਰੀ।
ਕਿਹੜਾ ਸਾਧਕ ਲਾਉਂਦਾ ਤਾਰੀ?
ਕਿਸ ਨੂੰ ਆਪਣੀ ਰਹਿਤ ਪਿਆਰੀ?
~ ਰਿਤੂ ਵਾਸੂਦੇਵ
Previous articleਗੱਲ ਨੋਇਡਾ ਪ੍ਰਵਾਸ ਦੀ
Next articleਡੋਨਾਲਡ ਟਰੰਪ ਨੂੰ ਵੱਡਾ ਝਟਕਾ, ਅਮਰੀਕੀ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਦੇ ‘ਲਿਬਰੇਸ਼ਨ ਡੇ’ ਟੈਰਿਫ ‘ਤੇ ਰੋਕ ਲਗਾ ਦਿੱਤੀ