ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਕਾਠਗੜ੍ਹ ਮੋੜ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਕਾਠਗੜ੍ਹ ਮੋੜ ਦੇ ਨਜ਼ਦੀਕ ਐਕਸੀਡੈਂਟ ਹੋ ਗਿਆ ਹੈ ਤਾਂ ਉਹਨਾਂ ਨੇ ਤਰੁੰਤ ਮੌਕੇ ਤੇ ਜਾ ਕੇ ਦੇਖਿਆਂ ਇੱਕ ਕਾਰ ਜਿਸ ਦਾ ਨੰਬਰ ਸੀ ਐਚ 01ਸੀ ਜੈਡੂ8767ਜਿਸਨੂੰ ਕਿ ਪ੍ਰਸ਼ਾਂਤ ਪੁੱਤਰ ਪਰਵੀਨ ਕੁਮਾਰ ਵਾਸੀ ਚੰਡੀਗੜ੍ਹ ਚਲਾ ਰਿਹਾ ਸੀ ।ਜੋ ਮੋਹਾਲੀ ਤੌ ਜਲੰਧਰ ਜਾ ਰਹੇ ਸੀ ਜਦੋਂ ਇਹ ਕਾਰ ਕਾਠਗੜ੍ਹ ਮੋੜ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਕਾਰ ਅੱਗੇ ਇੱਕ ਬੇਸਹਾਰਾ ਪਸ਼ੂ ਆ ਗਿਆ ਜਿਸ ਨਾਲ ਕਾਰ ਦੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਬੇਸਹਾਰਾ
ਪਸ਼ੂ ਦੀ ਮੋਕੇ ਮੌਤ ਹੋ ਗਈ । ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਕਾਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ। ਐਸ ਐਸ ਐਫ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਕਾਰ ਨੂੰ ਸਾਇਡ ਤੇ ਕਰਵਾਇਆ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ। ਇਸ ਹਾਦਸੇ ਸਬੰਧੀ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



