ਡਾ ਬਲਜਿੰਦਰ ਕੁਮਾਰ ਕੰਬੋਜ
ਲੁਧਿਆਣਾ
(ਸਮਾਜ ਵੀਕਲੀ) ਹਰ ਸਾਲ ਲੱਖਾਂ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਦਿਨ-ਰਾਤ ਇੱਕ ਕਰਦੇ ਹਨ। ਕੋਈ ਆਪਣੀ ਨੀਂਦ ਤਿਆਗਦਾ ਹੈ, ਕੋਈ ਆਪਣੇ ਸ਼ੌਕ, ਤੇ ਕੋਈ ਆਪਣੀ ਖੁਸ਼ੀ। ਕਿਤਾਬਾਂ ਦੇ ਵਿਚਕਾਰ ਬੈਠ ਕੇ ਉਹ ਆਪਣੇ ਭਵਿੱਖ ਦੀ ਇੱਕ ਸੋਹਣੀ ਤਸਵੀਰ ਬਣਾਉਂਦੇ ਹਨ। ਪਰ ਜਦੋਂ ਪੇਪਰ ਲੀਕ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਤਾਂ ਸਿਰਫ਼ ਇੱਕ ਇਮਤਿਹਾਨ ਨਹੀਂ ਟੁੱਟਦਾ ਹਜ਼ਾਰਾਂ ਬੱਚਿਆਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ।ਇੱਕ ਵਿਦਿਆਰਥੀ ਲਈ ਇਮਤਿਹਾਨ ਸਿਰਫ਼ ਕੁਝ ਪ੍ਰਸ਼ਨਾਂ ਦਾ ਜਵਾਬ ਨਹੀਂ ਹੁੰਦਾ, ਉਹ ਉਸ ਦੀ ਮਿਹਨਤ, ਉਸ ਦੇ ਮਾਪਿਆਂ ਦੀਆਂ ਉਮੀਦਾਂ ਅਤੇ ਉਸ ਦੇ ਸੁਪਨਿਆਂ ਦੀ ਕਦਰ ਹੁੰਦੀ ਹੈ। ਜਦੋਂ ਕਿਸੇ ਦੀ ਸਾਲਾਂ ਦੀ ਤਿਆਰੀ ਨੂੰ “paper leak” ਦੇ ਇੱਕ ਸ਼ਬਦ ਨਾਲ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਉਹ ਅੰਦਰੋਂ ਖਾਲੀ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਕੀ ਇਸ ਦੇਸ਼ ਵਿੱਚ ਸੱਚੀ ਮਿਹਨਤ ਦੀ ਕੋਈ ਕਦਰ ਬਾਕੀ ਰਹਿ ਗਈ ਹੈ? ਅੱਜ ਦੇ ਨੌਜਵਾਨ ਸਿਰਫ਼ ਨੰਬਰਾਂ ਲਈ ਨਹੀਂ ਲੜ ਰਹੇ, ਉਹ ਆਪਣੇ ਹੱਕ, ਆਪਣੇ ਭਵਿੱਖ ਅਤੇ ਇੱਕ ਇਨਸਾਫ਼ੀ ਸਿਸਟਮ ਲਈ ਲੜ ਰਹੇ ਹਨ। ਉਹ ਚਾਹੁੰਦੇ ਹਨ ਕਿ ਜਿਸਨੇ ਮਿਹਨਤ ਕੀਤੀ ਹੈ, ਉਸਨੂੰ ਉਸਦਾ ਹੱਕ ਮਿਲੇ। ਕਿਉਂਕਿ ਜਦੋਂ ਸਿਸਟਮ ਹੀ ਇਮਾਨਦਾਰ ਨਾ ਰਹੇ, ਤਾਂ ਵਿਦਿਆਰਥੀ ਕਿਵੇਂ ਮਜ਼ਬੂਤ ਰਹਿ ਸਕਦਾ ਹੈ?ਮਿਹਨਤ ਕਰਨ ਵਾਲੇ ਬੱਚੇ ਕਦੇ ਕਮਜ਼ੋਰ ਨਹੀਂ ਹੁੰਦੇ। ਉਹ ਹਰ ਹਾਰ ਤੋਂ ਬਾਅਦ ਵੀ ਖੜ੍ਹਨਾ ਜਾਣਦੇ ਹਨ। ਪਰ ਲੋੜ ਇਸ ਗੱਲ ਦੀ ਹੈ ਕਿ ਸਮਾਜ ਅਤੇ ਸਿਸਟਮ ਉਹਨਾਂ ਦੀ ਮਿਹਨਤ ਦੀ ਇੱਜ਼ਤ ਕਰੇ। ਕਿਉਂਕਿ ਇੱਕ ਵਿਦਿਆਰਥੀ ਦਾ ਟੁੱਟਿਆ ਹੋਇਆ ਵਿਸ਼ਵਾਸ ਸਿਰਫ਼ ਉਸਦਾ ਨਹੀਂ, ਦੇਸ਼ ਦੇ ਭਵਿੱਖ ਦਾ ਨੁਕਸਾਨ ਹੁੰਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



