ਧੂਰੀ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਵਾ ਮਹੀਨੇ ਤੋਂ ਪਿੰਡ ਬੇਨੜਾ ਦੇ ਵੋਟਰ ਮੰਗਾਂ ਲਈ ਭੁੱਖ ਹੜਤਾਲ ਕਰ ਰਹੇ ਹਨ ਉਸੇ ਦੀ ਲਗਾਤਾਰਤਾ ਵਿਚ ਸਤਿਗੁਰ ਰਵਿਦਾਸ, ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਪਿੰਡ ਬੇਨੜਾ ਦੀ ਅਗਵਾਈ ਹੇਠ ਪਿੰਡ ਬੇਨੜਾ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਇਕ ਭਰਵਾਂ ਵਫ਼ਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ। ਵਫ਼ਦ ਨੇ ਪਿੰਡ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਸੁਰੱਖਿਅਤ ਐਲਾਨੀ 7 ਵਿਸਵਿਆਂ ਵਾਲੀ ਇਮਾਰਤ ਦੀ ਥਾਂ ਖੁੱਲ੍ਹੀ ਜਗ੍ਹਾ ਵਿੱਚ ਨਵੀਂ ਇਮਾਰਤ ਬਣਾਉਣ ਲਈ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ। ਇਸਦੇ ਨਾਲ ਹੀ ਪਾਰਕ ਅਤੇ ਅੰਬੇਡਕਰ ਭਵਨ ਲਈ ਵੀ ਗਰਾਂਟ ਜਾਰੀ ਕਰਨ ਦੀ ਮੰਗ ਰੱਖੀ ਗਈ।ਵਫ਼ਦ ਵੱਲੋਂ 2 ਅਪ੍ਰੈਲ ਨੂੰ ਖਸਰਾ ਨੰਬਰ 527 ਸ਼ਾਮਲਾਤ ਜ਼ਮੀਨ ਵਿੱਚ ਏਡੀਸੀ ਸੰਗਰੂਰ ਸ੍ਰੀ ਸੁਖਚੈਨ ਸਿੰਘ, ਬੀਡੀਪੀਓ ਧੂਰੀ, ਡੀਐਸਪੀ ਧੂਰੀ ਅਤੇ ਐਸ ਐਚ ਓ ਥਾਣਾ ਸਦਰ ਧੂਰੀ ਦੀ ਮੌਜੂਦਗੀ ਵਿੱਚ ਪੱਟੀ ਗਈ ਨੀਂਹ ਦਾ ਮਸਲਾ ਵੀ ਉਠਾਇਆ ਗਿਆ ਤੇ ਨੀਂਹ ਪਹਿਲ ਦੇ ਆਧਾਰ ਤੇ ਕੇਂਦਰ ਵਿਚੋਂ ਭਰਨਾ ਸ਼ੁਰੂ ਕੀਤਾ ਜਾਵੇ। ਵਫ਼ਦ ਨੇ ਕਿਹਾ ਕਿ ਨੀਂਹ ਦੇ ਅੰਦਰ ਹਾਲੇ ਵੀ ਕੁਝ ਨਿੱਜੀ ਕਬਜ਼ੇ ਖੜ੍ਹੇ ਹਨ, ਜਿਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਉਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸੰਗਰੂਰ ਨੇ ਵਫ਼ਦ ਨੂੰ ਪੂਰਾ ਭਰੋਸਾ ਦਿਵਾਇਆ ਕਿ ਗਰਾਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



