(ਸਮਾਜ ਵੀਕਲੀ)
ਬੰਦਿਆਂ ਤੂੰ ਗਲਤੀਆਂ ਦਾ ਪੁਤਲਾ,,
ਥੋੜਾ ਤੂੰ ਧੀਰਜ ਤਾਂ ਧਰਿਆ ਕਰ।
ਇਹ ਵੀ ਮੇਰੇ ਉਹ ਵੀ ਮੇਰਾ,,
ਐਵੇਂ ਕਿਸੇ ਨਾਲ ਲੜੀਆਂ ਨਾ ਕਰ।
ਹੁਸਨ ਜਾਵਨੀ ਤੇ ਮਾਂਪੇਂ,,
ਰੱਬ ਨੇ ਬਖਸ਼ੇ ਉਸਦਾ ਸ਼ੁਕਰੀਆ ਕਰਿਆਂ ਕਰ।
ਨਿੱਕੀ ਨਿੱਕੀ ਗੱਲ ਉਤੇ ਲੜ ਪੈਨਾ ਏ,,
ਕੁੱਝ ਗੱਲਾਂ ਸੁਣ ਕੇ ਜ਼ਰਿਆ ਕਰ।।
ਕਹਿਣ ਵਾਲੇ ਲੋਕ ਤਾਂ ਬਹੁਤ ਕੁਝ ਕਹਿ ਜਾਂਦੇ
ਕੁੱਝ ਗੱਲਾਂ ਤੇ ਗਿੰਦਿਆ ਸ਼ਾਂਤ ਰਹਿਆ ਕਰ।
ਸੁਣ ਕੇ ਇਧਰ ਉਧਰ ਦੀਆਂ ਗੱਲਾਂ,
ਐਵੇਂ ਆਪਣੇ ਪਿਆਰਿਆਂ ਤੇ ਭੜਕਿਆ ਨਾ ਕਰ।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਜ਼ਿਲਾ ਗੁਰਦਾਸਪੁਰ
ਫੋਨ 062393 31711



