HOME ,,,,ਬਲੌਕ ਮਰਵਾਦੇ,,,,,

,,,,ਬਲੌਕ ਮਰਵਾਦੇ,,,,,

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਤੂੰ ਜੁਕਰੇ ਦਾ ਸਾਲਾ ? ਜਿਹੜਾ ਰੋਹਬ
ਰਹਿਨਾਂ ਝਾੜਦਾ
ਚੌਵੀ ਘੰਟੇ ਰਹਿਨਾਂ ਬੱਸ ਖੂਨ ਐਵੇਂ
ਕਾੜਦਾ
ਗ਼ਲਤ ਮੇਰੇ ਬਾਰੇ ਬੋਲਣਾ ਦਿਮਾਗ ਚੋ
ਮਿਟਾ ਦੇ
ਜਾਂ ਆਖਕੇ ਲੋਕਾਂ ਨੂੰ ਮੈਨੂੰ (ਬਲੌਕ) ਮਰਵਾਦੇ
ਵੱਡਾ ਗ਼ਾਲਿਬ ਨਾਂ ਬਣ ਨਾਂ ਸਮਝ
ਤੇਰੀ ਸ਼ਾਇਰੀ ਤਬਾਹੀ ਆ
ਲਿਖਤਾਂ ਪੜ੍ਹਦੇ ਤੇਰੀਆਂ ਵੀ,, ਸਾਰੀ
ਹੀ ਭਕਾਈ ਆ
ਜਾਅ ਜਿਹੜਾ ਤੇਰੇ ਕੋਲੋਂ ਢਹਿੰਦਾ ਤੂੰ
ਚੁਬਾਰਾ ਮੇਰਾ ਢਾਹ ਦੇ
ਜਾਅ ਆਖਕੇ ਲੋਕਾਂ ਨੂੰ ਮੈਨੂੰ (ਬਲੌਕ) ਮਰਵਾਦੇ
ਗੁਰਮੀਤ ਡੁਮਾਣੇ ਵਾਲਾ ਇਦਾਂ ਹੀ
ਰਹੂ ਲਿਖਦਾ
ਨਹੀਂ ਤੇਰੇ ਵਾਂਗੂ ਧੇਲੀਆ ਦੁਵਾਨੀਆ
ਚ ਵਿਕਦਾ
ਜੇਹੜੇ ਕਰਦੇ ਵਿਰੋਧ ਆਪੇ ਸਮਝਾਂਦੇ
ਜਾਅ ਆਖਕੇ ਲੋਕਾਂ ਨੂੰ ਮੈਨੂੰ ( ਬਲੌਕ) ਮਰਵਾਦੇ
 ਗੁਰਮੀਤ ਡੁਮਾਣਾ
 ਲੋਹੀਆਂ ਖਾਸ ਜਲੰਧਰ
 76528 16074
Previous articleਮਾਣ ਕਿਸ ਗੱਲ ਦਾ ਬੰਦਿਆਂ 
Next articleਚਾਂਦੀ ਦੀ ਰੱਖੜੀ