
ਅਕਾਲੀ ਦਲ ਸਰਕਾਰ ਦੀ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਦੀ ਨੀਤੀ ਦਾ ਡੱਟ ਕੇ ਵਿਰੋਧ ਕਰੇਗਾ :-ਨਾਨਕਪੁਰ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਦਿੱਲੀ ਦੇ ਆਗੂਆਂ ਦੀ ਸ਼ਹਿ ਤੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਲਈ ਕੀਤੀ ਜਾ ਰਹੀ ਕੋਸ਼ਿਸ਼ ਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਅੰਦਰ ਡੱਟ ਕੇ ਵਿਰੋਧ ਕਰੇਗਾ। ਕਿਸਾਨਾਂ ਦੀਆਂ ਕੀਮਤੀ ਜਮੀਨਾਂ ਨੂੰ ਕਿਸੇ ਵੀ ਹਾਲਤ ਵਿੱਚ ਦਿੱਲੀ ਦੇ ਮਾਫੀਆ ਸਰਗਨਿਆਂ ਕੋਲ ਨਹੀਂ ਜਾਣ ਦਿੱਤਾ ਜਾਵੇਗਾ। ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਲੜੇਗਾ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਮੀਟਿੰਗ ਕਰਨ ਉਪਰੰਤ ਕਰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇਸ ਕਿਸਾਨ ਮਾਰੂ ਨੀਤੀ ਖਿਲਾਫ ਡੱਟ ਜਾਣ ਅਤੇ ਮੋਰਚੇ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਹਨ ਅਤੇ ਕਿਹਾ ਹੈ ਕੇ ਜੇ ਸਰਕਾਰ ਇਸ ਨੀਤੀ ਨੂੰ ਵਾਪਿਸ ਨਹੀਂ ਲੈਂਦੀ ਤਾਂ ਅਕਾਲੀ ਦਲ ਦਾ ਇੱਕ ਜੱਥਾ ਹਰ ਰੋਜ਼ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਕਰਕੇ ਕੇਜਰੀਵਾਲ ਦੇ ਘਰ ਦੇ ਬਾਹਰ ਧਰਨਾ ਲਾਵੇਗਾ |ਨਾਨਕ ਪੁਰ ਨੇ ਦੱਸਿਆ ਕਿ ਜੇ ਇਹ ਮੋਰਚਾ ਲੱਗਦਾ ਹੈ ਤਾਂ ਹਲਕਾ ਸੁਲਤਾਨਪੁਰ ਲੋਧੀ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਇਸ ਵਿੱਚ ਹਿੱਸਾ ਲੈਣਗੇ |ਨਾਨਕਪੁਰ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਆਰਥਿਕਤਾ ਖੇਤੀ ਤੇ ਨਿਰਭਰ ਕਰਦੀ ਹੈ |ਪਹਿਲਾਂ ਹੀ ਪੰਜਾਬ ਦੀ ਬਹੁਤ ਸਾਰੀ ਜ਼ਮੀਨ ਨਵੇਂ ਬਣ ਰਹੇ ਐਕਸਪ੍ਰੈਸ ਹਾਈਵੇ ਕਾਰਨ ਐਕਵਾਇਰ ਹੋ ਚੁੱਕੀ ਹੈ ਤੇ ਹੁਣ ਫਿਰ ਪੰਜਾਬ ਸਰਕਾਰ ਲਗਪਗ 70000 ਏਕੜ ਜਮੀਨ ਐਕਵਾਇਰ ਕਰਕੇ 14000 ਕਿਸਾਨ ਪਰਿਵਾਰਾਂ ਨੂੰ ਉਜਾੜਨਾ ਚਾਹੁੰਦੀ ਹੈ |ਉਹਨਾਂ ਦੱਸਿਆ ਕਿ ਕੇਜਰੀਵਾਲ ਦਿੱਲੀ ਦੇ ਲੈਂਡ ਮਾਫੀਆ ਨੂੰ ਇਹ ਜਮੀਨ ਦੇ ਕੇ ਉਹਨਾਂ ਕੋਲੋਂ ਵੱਡੀ ਰਕਮ ਖੁੱਦ ਹੜੱਪਣਾ ਚਾਹੁੰਦਾ ਹੈ |ਨਾਨਕਪੁਰ ਨੇ ਦੱਸਿਆ ਕਿ ਪੰਜਾਬ ਵਿੱਚ ਨਵੀਆਂ ਕਾਲੋਨੀਆਂ ਦੀ ਕੋਈ ਲੋੜ ਨਹੀਂ ਹੈ,ਸਰਕਾਰ ਪਹਿਲੀਆਂ ਬੇ ਅਬਾਦ ਕਾਲੋਨੀਆਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਵਿਕਸਿਤ ਕਰ ਸਕਦੀ ਹੈ |ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਾਹੀਯੋਗ ਜ਼ਮੀਨ ਨੂੰ ਹੜੱਪਣ ਦੀ ਬਜਾਇ ਇੱਥੇ ਖੇਤੀ ਅਧਾਰਿਤ ਉਦਯੋਗ ਲਗਾ ਕੇ ਪੰਜਾਬੀਆਂ ਨੂੰ ਰੁਜਗਾਰ ਦੇਵੇ |ਇਸ ਮੌਕੇ ਉਹਨਾਂ ਨਾਲ ਦਰਬਾਰਾ ਸਿੰਘ ਵਿਰਦੀ,ਗੁਰਮੇਲ ਸਿੰਘ ਨਾਨਕਪੁਰ, ਸਤਨਾਮ ਸਿੰਘ ਰਾਮੇ,ਅਰੁਣਦੀਪ ਸਿੰਘ ਸੈਦ ਪੁਰ,ਅਵਤਾਰ ਸਿੰਘ ਮੌੜ,ਹਰਿੰਦਰ ਸਿੰਘ ਖਿੰਡਾ,ਪਰਮਜੀਤ ਸਿੰਘ ਦੋਆਬਾ,ਸਿਮਰਜੀਤ ਸਿੰਘ ਸੈਦ ਪੁਰ,ਨਰਿੰਦਰ ਸਿੰਘ ਮਾਜਹਾਦ ਪੁਰ,ਅਮਰਜੀਤ ਸਿੰਘ ਕੋਲੀਆਂਵਾਲ,ਮਹਿੰਦਰ ਸਿੰਘ ਭਵਾਨੀ ਪੁਰ,ਕਸ਼ਮੀਰ ਸਿੰਘ ਕੋਲੀਆਂਵਾਲ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


