(ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਨੂੰ ਆਖ਼ਰੀ ਦਮ ਤੱਕ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਸਰਕਾਰੀ ਜ਼ਮੀਨਾਂ ਵਿਚ ਪੱਛੜੇ ਵਰਗਾਂ ਦਾ ਹਿੱਸਾ ਯਕੀਨੀ ਬਣਾਇਆ ਜਾਵੇਗਾ, ਮੈਡੀਕਲ ਕਾਲਜ ਖੋਲ੍ਹੇ ਜਾਣਗੇ, ਕੱਟੇ ਗਏ ਨੀਲੇ ਕਾਰਡ ਬਣਾਏ ਜਾਣਗੇ, ਵਿਦਿਆਰਥੀਆਂ ਨੂੰ ਕਰੈਡਿਟ ਕਾਰਡ ਉਪਲੱਬਧ ਹੋਣਗੇ, 10 ਲੱਖ ਤੱਕ ਦੇ ਬੀਮਾ ਕਾਰਡ ਵੀ ਬਣਾਏ ਜਾਣਗੇ। ਦੋਵਾਂ ਆਗੂਆਂ ਨੇ 1996 ਦੀਆਂ ਲੋਕ ਸਭਾ ਚੋਣਾਂ ਵੇਲੇ ਕੀਤੇ ਗਏ ਗੱਠਜੋੜ ਨੂੰ ਮਿਲੀ ਸਫ਼ਲਤਾ ਨੂੰ ਵੀ ਯਾਦ ਕੀਤਾ ਤੇ ਇਸ ਵਾਰ ਵੀ ਇਤਿਹਾਸ ਦੁਹਰਾਉਣ ਦੀ ਅਪੀਲ ਕੀਤੀ।
HOME ਬਸਪਾ ਨਾਲ ਗੱਠਜੋੜ ਆਖ਼ਰੀ ਦਮ ਤੱਕ ਨਿਭਾਵਾਂਗੇ: ਸੁਖਬੀਰ