ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਵਿਧਾਇਕ ਚੀਮਾ ਵਲੋਂ 21 ਪਿੰਡਾਂ ਨੂੰ 2.78 ਕਰੋੜ ਦੀਆਂ ਗਰਾਂਟਾਂ ਦੀ ਵੰਡ

ਪਿੰਡਾਂ ਅੰਦਰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਮਿਲਣਗੀਆਂ ਹੋਰ ਗਰਾਂਟਾਂ- ਨਵਤੇਜ ਸਿੰਘ ਚੀਮਾ

3 ਮੁੱਖ ਸੜਕਾਂ ਲਈ ਵੀ 87.5 ਲੱਖ ਰੁਪੈ ਜਾਰੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵਲੋਂ ਅੱਜ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਢਿਲਵਾਂ ਬਲਾਕ ਦੀਆਂ 21 ਪੰਚਾਇਤਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 2.78 ਕਰੋੜ ਰੁਪੈ ਦੀਆਂ ਗਰਾਂਟਾਂ ਵੰਡਣ ਤੋਂ ਇਲਾਵਾ 3 ਮੁੱਖ ਸੜਕਾਂ ਲਈ ਵੀ 87.5 ਲੱਖ ਰੁਪੈ ਜਾਰੀ ਕੀਤੇ ਗਏ ਹਨ।

ਉਨ੍ਹਾਂ ਅੱਜ ਢਿਲਵਾਂ ਬਲਾਕ ਦੇ ਸੁਲਤਾਨਪੁਰ ਲੋਧੀ ਹਲਕੇ ਅੰਦਰ ਪੈਂਦੇ ਪਿੰਡਾਂ ਵਿਖੇ ਜਾ ਕੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸੁਲਤਾਨਪੁਰ ਲੋਧੀ ਹਲਕੇ ਲਈ ਜਾਰੀ 10 ਕਰੋੜ ਰੁਪੈ ਰਾਹੀਂ ਪਿੰਡਾਂ ਅੰਦਰ ਸ਼ਹਿਰਾਂ ਵਾਂਗ ਕੰਕਰੀਟ ਦੀਆਂ ਗਲੀਆਂ, ਸਟਰੀਟ ਲਾਇਟਾਂ, ਪੀਣ ਵਾਲੇ ਪਾਣੀ, ਸੀਵਰੇਜ਼ , ਪਾਰਕਾਂ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਗਰਾਂਟਾਂ ਦੀ ਤੁਰੰਤ ਤੇ ਸੁਚੱਜੀ ਵਰਤੋਂ ਯਕੀਨੀ ਬਣਾਉਣ ਤਾਂ ਜੋ ਸਮੇਂ ਸਿਰ ਖਰਚ ਕਰਕੇ ਬਾਕੀ ਕੰਮਾਂ ਲਈ ਹੋਰ ਗਰਾਂਟਾਂ ਦਿੱਤੀਆਂ ਜਾ ਸਕਣ।

ਜਿਨ੍ਹਾਂ 21 ਪਿੰਡਾਂ ਨੂੰ ਗਰਾਂਟ ਦਿੱਤੀ ਗਈ ਹੈ ਉਨ੍ਹਾਂ ਵਿਚ ਦੇਸਲ ਨੂੰ 17.61 ਲੱਖ, ਬਾਘੂਵਾਲ ਨੂੰ 7.70 ਲੱਖ, ਰੱਤੜਾ ਨੂੰ 9.39 ਲੱਖ, ਮੁੰਡੀ ਛੰਨਾ ਨੂੰ 7.98 ਲੱਖ, ਮੁੰਡੀ ਨੂੰ 11.14 ਲੱਖ, ਖਾਨਪੁਰ ਨੂੰ 14.84 ਲੱਖ, ਉੱਚਾ ਨੂੰ 16.56 ਲੱਖ, ਸੈਫਲਾਬਾਦ ਨੂੰ 19.05 ਲੱਖ, ਮਿਆਣੀ ਬੋਲਾ ਨੂੰ 10.21 ਲੱਖ, ਫਜਲਾਬਾਦ ਨੂੰ 11.71 ਲੱਖ, ਫੱਤੂ ਢੀਂਗਾ ਨੂੰ 33.53 ਲੱਖ, ਮਹਿਮਦਵਾਲ ਨੂੰ 13.91 ਲੱਖ, ਬੂਹ ਨੂੰ 15.87 ਲੱਖ, ਅਕਬਰਪੁਰ ਨੂੰ 15.06 ਲੱਖ, ਕਿਸ਼ਨ ਸਿੰਘ ਵਾਲਾ ਨੂੰ 14.64 ਲੱਖ, ਖੈੜਾ ਬੇਟ ਨੂੰ 11.37 ਲੱਖ, ਪੀਰੇਵਾਲ ਨੂੰ 9.29 ਲੱਖ, ਤਰਖਾਣਵਾਲੀ ਨੂੰ 9.53 ਲੱਖ, ਸੇਖਾਂਵਾਲਾ ਨੂੰ 7.96 ਲੱਖ, ਸੁਰਖਪੁਰ ਨੂੰ 11.98 ਲੱਖ ਤੇ ਘਣੀਏ ਕੇ ਨੂੰ 8.72 ਲੱਖ ਰੁਪੈ ਦੀ ਗਰਾਂਟ ਸ਼ਾਮਿਲ ਹੈ। ਇਸ ਤੋਂ ਇਲਾਵਾ ਸੈਫਲਾਬਾਦ ਤੋੋਂ ਖੇੜਾ ਬੇਟ ਤੱਕ ਸੜਕ ਲਈ 30 ਲੱਖ, ਫੱਡੂਢੀਂਗਾ ਗਰਾਊਂਡ ਤੋਂ ਡੇਰਿਆਂ ਤੱਕ ਸੜਕ ਲਈ 35 ਲੱਖ ਤੇ ਫਿਰਨੀ ਕਿਸ਼ਨ ਸਿੰਘ ਵਾਲਾ ਲਈ 22.50 ਲੱਖ ਰੁਪੈ ਜਾਰੀ ਕੀਤੇ ਗਏ ਹਨ।

ਇਸ ਮੌਕ ਬੀ ਡੀ ਪੀਓ ਮਲਕੀਤ ਸਿੰਘ, ਜਸਪਾਲ ਸਿੰਘ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ, ਬਲਾਕ ਪ੍ਰਧਾਨ ਗੁਰਵਿੰਦਰਪਾਲ ਸਿੰਘ ਗੋਗਾ,ਹਰਨੇਕ ਸਿੰਘ ਔਜਲਾ ਸਾਬਕਾ ਚੇਅਰਮੈਨ,ਨਿਰਮਲ ਸਿੰਘ ਭੱਟੀ ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਖੈੜਾ ਬੇਟ, ਦਲਬੀਰ ਸਿੰਘ ਬਾਲਕ ਸੰਮਤੀ ਮੈਂਬਰ, ਦਲਬੀਰ ਸਿੰਘ ਸਰਪੰਚ ਖਾਨਪੁਰ,ਸਤਨਾਮ ਸਿੰਘ ਸਰਪੰਚ ਸੈਫਲਾਬਾਦ,ਬਲਜਿੰਦਰ ਸਿੰਘ ਸੈਫਲਾਬਾਦ, ਪਲਵਿੰਦਰ ਸਿੰਘ ਮਹਿਮਦਵਾਲ, ਭਜਨ ਸਿੰਘ ਮਹਿੰਦਰ ਸਿੰਘ ਭਿੰਦਾ ਸੁਰਖਪੁਰ, ਮਾਸਟਰ ਗਿਆਨ ਸਿੰਘ ਤਰਖਾਨਾਵਾਲੀ, ਸਤਬੀਰ ਸਿੰਘ ਸਰਪੰਚ, ਪੰਮੀ ਸੇਖਾਵਾਲਾ, ਅਕਬਰਪੁਰ ਹਰਜਿੰਦਰ ਸਿੰਘ ਸਰਪੰਚ ਪੀਰੇਵਾਲ, ਸਰਬਜੀਤ ਸਿੰਘ ਸਰਪੰਚ ਦੇਸਲ, ਮਾਨ ਸਿੰਘ ਪ੍ਰੀਤਮ ਸਿੰਘ ਦੇਸਲ, ਅਮਰੀਕ ਸਿੰਘ ਸਾਬਕਾ ਸਰਪੰਚ ਰਤੜਾ, ਸੁਰਿੰਦਰ ਸਿੰਘ ਸਰਪੰਚ ਬਗੁਵਾਲ, ਚਰਨ ਸਿੰਘ ਸਰਪੰਚ ਬੂਹ, ਤਰਲੋਕ ਸਿੰਘ ਬੂਹ, ਗੁਰਪ੍ਰੀਤ ਸਿੰਘ ਬੂਹ, ਇੰਦਰਜੀਤ ਸਿੰਘ ਖੇੜਾ ਬੇਟ, ਸੁਖਦੇਵ ਸਿੰਘ ਸਰਪੰਚ ਕਿਸ਼ਨ ਸਿੰਘ ਵਾਲਾ, ਨਰਿੰਦਰ ਸਿੰਘ ਸਰਪੰਚ ਮਹਿਮਦਵਾਲ, ਇੰਦਰਜੀਤ ਸਿੰਘ ਮਿਆਣੀ ਬੋਲਾ,ਸੰਤੋਖ ਸਿੰਘ ਸਰਪੰਚ ਮੁੰਡੀ, ਕਰਨੈਲ ਸਿੰਘ ਸਰਪੰਚ ਮੁੰਡੀ ਛੰਨਾ, ਚਰਨ ਸਿੰਘ ਘਣੀਕੇ ਮੇਜਰ ਸਿੰਘ ਘਣੀਕੇ, ਬਲਜਿੰਦਰ ਸਿੰਘ ਪੀ. ਏ. ਰਾਜਵਿੰਦਰ ਸਿੰਘ ਕਿਸ਼ਨਸਿੰਘ ਵਾਲਾ , ਸੰਜੀਵ ਪਹਿਲਵਾਨ ਸੁਰਖਪੁਰ , ਗਾਂਧੀ ਪਹਿਲਵਾਨ ਸੁਰਖਪੁਰ , ਅਮਰ ਸਿੰਘ ਮੰਡ ਮਹੀਂਵਾਲ, ਆਦਿ ਹਾਜ਼ਿਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਤਫੀ ਮਿਡਲ ਕਲਾਸ ਦੀ ਅਕ਼ਲ ਕੀਹਨੇ ਕੀਤੀ ਅਗਵਾ! “ਚਾਲਾਕ ਏ ਆਜ਼ਮ” ਕਿਵੇਂ ਬਣ ਗਏ ਹੁਕ਼ਮਰਾਨ
Next articleरेल कोच फैक्ट्री में रेल कौशल विकास योजना प्रक्षिशण प्रोग्राम शुरू