ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਿਸਾਨੀ ਮੁਸ਼ਕਲਾ ਸਬੰਧੀ ਅਹਿਮ ਮੀਟਿੰਗ ਸੱਦੀ

ਕਿਸਾਨਾਂ ਮੋਰਚੇ ਵਿਚ ਭਰਵੀਂ ਹਾਜ਼ਰੀ ਲਗਵਾਉਣ – ਫੁਰਮਾਨ ਸਿੰਘ ਸੰਧੂ
ਮਹਿਤਪੁਰ , (  ਸੁਖਵਿੰਦਰ ਸਿੰਘ ਖਿੰਡਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਲਾਂ ਜਲੰਧਰ ਦੀ ਟੀਮ ਨੇ ਬੀਤੇ ਦਿਨ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਅਤੇ ਜਿਲਾਂ ਜਲੰਧਰ ਦੇ ਮੁੱਖ ਸਲਾਹਕਾਰ ਲਖਵੀਰ ਸਿੰਘ ਗੋਬਿੰਦਪੁਰ ਦੀ ਅਗਵਾਈ ਹੇਠ ਯੂਨੀਅਨ ਦੇ ਸੂਬਾਈ ਪ੍ਰਧਾਨ ਫੁਰਮਾਨ ਸਿੰਘ ਸੰਧੂ ਨਾਲ ਕਿਸਾਨਾ ਨੂੰ ਦਰਪੇਸ਼ ਮੁਸ਼ਕਲਾ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ।ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲਾਂ ਜਲੰਧਰ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਕਿਸਾਨਾ ਦੇ ਹੱਕ ਵਿੱਚ ਲਗਣ ਵਾਲੇ ਹਰੇਕ ਮੋਰਚੇ ਵਿਚ ਭਰਵੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਸੋਢੀ ਸਿੰਘ ਸਰਪੰਚ, ਰਮਨਜੀਤ ਸਿੰਘ ਸਮਰਾ ,ਬਲਾਕ ਪ੍ਰਧਾਨ ਨੂਰਮਹਿਲ ਐਮ ਪੀ ਸਿੰਘ, ਇਕਬਾਲ ਸਿੰਘ ਲੋਹਗੜ੍ਹ, ਸੁਰਜੀਤ ਸਿੰਘ ਬਾਗੀਵਾਲ ਖੁਰਦ,ਰਾਜਨਬੀਰ ਸਿੰਘ ਬਾਜਵਾ , ਅਸ਼ੋਕ ਕੁਮਾਰ ਰਾਏਪੁਰ ਰਾਈਆ,ਇਕਾਈ ਪ੍ਰਧਾਨ ਗੁਰਜੰਟ ਸਿੰਘ, ਇਕਾਈ ਪ੍ਰਧਾਨ ਪਾਲ ਸਿੰਘ, ਸਾਹਿਬ ਸਿੰਘ, ਜੰਗੀਰ ਸਿੰਘ ਮਹਿਤਪੁਰ, ਮਹਿੰਦਰ ਸਿੰਘ ਆਵਾਣ ਖਾਲਸਾ,ਪ੍ਰੀਤ ਘੁੰਮਣ, ਨਵਪ੍ਰੀਤ ਸਿੰਘ ਯੂਥ ਪ੍ਰਧਾਨ, ਹਰਜਿੰਦਰ ਸਿੰਘ ਮੰਡ, ਗੁਰਬਖਸ਼ ਸਿੰਘ ਆਦਰਾਮਾਨ,ਭਗਵਾਨ ਸਿੰਘ, ਰਿੰਕੂ, ਗੁਰਬਖਸ਼ ਸਿੰਘ ਰਾਏਪੁਰ ਰਾਈਆ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article” ਧੰਨ ਗੁਰੂ ਰਵਿਦਾਸ ਜੀ ” ਧਾਰਮਿਕ ਸ਼ਬਦ ਦੇ ਨਾਲ ਗਾਇਕ ਅਮਰੀਕ ਮਾਇਕਲ ਰਿਲੀਜ਼ ਕੀਤਾ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ
Next articleਡਾ. ਹਰਨੇਕ ਸਿੰਘ ਕਲੇਰ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 25 ਫਰਵਰੀ ਨੂੰ