ਸ਼ਾਹਕੋਟ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਜਲੰਧਰ ਤੋਂ ਫਿਰੋਜ਼ਪੁਰ ਨੂੰ ਜਾਂਦੀ ਰੇਲਵੇ ਲਾਈਨ ਸਤਲੁਜ ਬ੍ਰਿਜ ਗਿੱਦਰਪਿੰਡੀ ਥਾਣਾ ਲੋਹੀਆਂ ਸਬ-ਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਿਹਾਤੀ ਰੇਲਵੇ ਟਰੈਕ, ਪਲੇਟਫਾਰਮ ਦੇ ਹੇਠ ਬਣੇ ਹੋਏ ਬੇਸ ਨਾਲ ਹੜਾਂ ਦੇ ਪਾਣੀ ਨਾਲ ਸਤਲੁਜ ਦਰਿਆ ਵਿੱਚ ਆ ਰਹੀ ਕਾਈ, ਦਰੱਖਤ ਜਾਂ ਹੋਰ ਝਾੜੀਆਂ ਵਗੈਰਾ ਜੋ ਪੁਲ ਵਿੱਚ ਫਸੀਆਂ ਸਨ । ਉਹਨਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ. ਐਫ ਦੀਆਂ ਟੀਮਾਂ ਅਤੇ ਪਬਲਿਕ ਦੇ ਨਾਲ ਸਹਿਯੋਗ ਲੈ ਕੇ ਪਾਣੀ ਦੇ ਵਹਾਓ ਨੂੰ ਨਿਰਵਿਘਨ ਚਲਾਉਣ ਲਈ ਢੁਕਵੇਂ ਉਪਰਾਲੇ ਕੀਤੇ ਗਏ । ਮੌਜੂਦਾ ਸਮੇਂ ਬਿਨਾਂ ਰੁਕਾਵਟ ਰੇਲਵੇ ਟਰੈਕ ਦੇ ਹੇਠਾਂ ਤੋਂ ਪਾਣੀ ਲੰਘ ਰਿਹਾ। ਸਿੱਟੇ ਵਜੋਂ ਇਸ ਉਪਰਾਲੇ ਨਾਲ ਨੂੰ ਹੱਲ ਕਰ ਲਿਆ ਗਿਆ ਹੈ ਲੋਕਲ ਪੁਲਿਸ ਵੱਲੋਂ ਇਸ ਕਾਰਜ ਲਈ ਜਾਨ ਮਾਲ ਦੀ ਰਾਖੀ ਲਈ 24 ਘੰਟੇ ਆਪਣੀਆਂ ਟੀਮਾਂ ਜ਼ਿਲਾ ਜਲੰਧਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਿਰਕ ਜੀ ਦੀ ਨਿਗਰਾਨੀ ਹੇਠ ਤੈਨਾਤ ਕੀਤੀਆਂ ਹੋਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



