HOME ਹੜ੍ਹ ਦੇ ਪਾਣੀ ਨੇ….

ਹੜ੍ਹ ਦੇ ਪਾਣੀ ਨੇ….

2
(ਸਮਾਜ ਵੀਕਲੀ)
ਕੀ ਕੀ ਰੰਗ ਦਿਖਾਏ ਹੜ੍ਹ ਦੇ ਪਾਣੀ ਨੇ
ਜਿਉਂਦੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ
ਜਿਹੜੇ ਹੱਸਦੇ ਵਸਦੇ ਖੁਸ਼ੀਆਂ ਵਿੱਚ ਸਨ
ਉਹੀ ਲੋਕ ਰਵਾਏ ਹੜ੍ਹ ਦੇ ਪਾਣੀ ਨੇ
ਫਸਲਾਂ ਰੁੜੀਆਂ ਰੁੜ੍ਹ ਸਾਰਾ ਸਮਾਨ ਗਿਆ
ਪਸ਼ੂ ਕੀਲਿਆ ਉੱਤੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ
ਬਿਪਤਾ ਜੇਕਰ ਰੱਬ ਨੇ ਵੱਡੀ ਪਾ ਦਿੱਤੀ
ਮੱਦਦ  ਲਈ ਵੀ ਲੋਕ ਬੁਲਾਏ ਹੜ੍ਹ ਦੇ ਪਾਣੀ ਨੇ
ਪਹਿਲਾਂ ਵੀ ਕੋਈ ਇੱਥੇ ਅੰਤ ਨਹੀਂ  ਸੀ
ਨਵੇਂ ਨਵੇਂ ਪੱਤਰਕਾਰ ਬਣਾਏ ਹੜ੍ਹ ਦੇ ਪਾਣੀ ਨੇ
ਨਿੱਕੇ ਨਿੱਕੇ ਬਾਲ ਵਿਲਕਦੇ ਮਾਵਾਂ ਦੇ ਬਾਝੋਂ
ਬੇਗਾਨੀ ਗੋਦ ਬਿਠਾਏ ਹੜ੍ਹ ਦੇ ਪਾਣੀ ਨੇ
ਲੀਡਰ ਵੀ ਹੁਣ ਸਰਗਰਮ ਹੋ ਗਏ
ਪਾਣੀ ਵਿੱਚ ਖੜਾਏ ਹੜ੍ਹ ਦੇ ਪਾਣੀ ਨੇ
ਮਗਰਮੱਛ ਵੀ ਦੇਖੇ ਵਿੱਚ ਪਾਣੀ ਦੇ
ਨਾਗ ਪ੍ਰਗਟ ਕਰਾਏ ਹੜ੍ਹ ਦੇ ਪਾਣੀ ਨੇ
ਰਿਸ਼ਕ ਜਾਨ ਲਈ ਵੱਡਾ ਲੈਣਾ ਪੈ ਜਾਂਦਾ
ਟੁੱਟੀਆਂ ਕਿਸ਼ਤੀਆਂ ਉੱਤੇ ਤਰਾਏ ਹੜ੍ਹ ਦੇ ਪਾਣੀ ਨੇ
ਬੱਬੀ ਵਰਗੇ ਰੱਬ ਦਾ ਭਾਣਾ ਮੰਨ ਕੇ ਬੈਠ ਗਏ
ਉਂਝ ਬਹੁਤ ਸਵਾਲ ਉਠਾਏ ਹੜ੍ਹ ਦੇ ਪਾਣੀ ਨੇ
ਬਲਬੀਰ ਸਿੰਘ ਬੱਬੀ 
7009107300
Previous articleਆਫਰੇ ਪਾਣੀਆਂ ਅੱਗੇ ਪੰਜਾਬੀਆਂ ਦੀ ਏਕਤਾ ਦਾ ਹੜ੍ਹ
Next articleਪ੍ਰਸ਼ਾਸਨ ਵੱਲੋਂ ਪਾਣੀ ਦੇ ਨਿਰਵਿਘਨ ਵਹਾਓ ਲਈ ਵਿਸ਼ੇਸ਼ ਉਪਰਾਲੇ ਜਾਰੀ