ਜਵਾਲਾਮੁਖੀ ਫਟੇ

ਇਕਬਾਲ ਸਿੰਘ ਪੁੜੈਣ 
(ਸਮਾਜ ਵੀਕਲੀ)
ਪਾ ਮੂੰਗੀਆ ਸੂਟ ਮੈਨੂੰ ਮਿਲਣ ਤੂੰ ਆਈ।
ਮੱਸਿਆ ਰਾਤ ਲੱਗੇ ਚੰਨ ਚਾਂਦਨੀ ਆਈ।
ਸਰੂ ਜਿਹਾ ਕੱਦ ਧੌਣ ਲੱਗੇ ਵਾਂਗ ਸੁਰਾਹੀ।
ਸੁੰਨ ਹੋ ਗਿਆ ਮੈਂ ਵੇਖ ਜੁਲਫ਼ ਲਹਿਰਾਈ।
ਸਿਖ਼ਰ ਦੁਪਹਿਰੇ ਮੈਨੂੰ ਮਿਲਣ ਸੀ ਆਈ।
ਝਾਂਜਰ ਦੀ ਛਣਕਾਰ ਮੇਰੀ ਨੀਂਦ ਉਡਾਈ।
ਤੇਰੇ ਬੁੱਲ ਸੀਤੇ ਅੱਖਾਂ ਨੇ ਗੱਲ ਸਮਝਾਈ।
ਤੈੰ ਛੱਡੇ ਨੈਣਾਂ ਤੀਰ ਤਾਬ ਨਾ ਝੱਲੀ ਜਾਈ।
ਜਵਾਰਭਾਟੇ ਦੀ ਛਾਪ ਤੇਰੇ ਚਿਹਰੇ ਆਈ।
ਜਵਾਲਾਮੁਖੀ ਫਟੇ ਅੱਗ ਲਾਟ ਛੱਡੇ ਜਾਈ।
ਬਿਨ ਬੋਲੇ ਬੋਲਾਂ ਦੀ ਖਾਰੀ ਉਛਲੇ ਜਾਈ।
ਬਿਨ ਸਾਜ਼ਾਂ ਮਿੱਠੀ ਧੁਨ ਦਿਲ ਸੁਣੇ ਜਾਈ।
ਬੁੱਲ ਸੀਤੇ ਫੁੱਲਾਂ ਦੀ ਖਾਰੀ ਨਾ ਸਾਂਭੇ ਜਾਈ।
ਬਿਨ ਬੋਲੇ ਬੋਲਾਂ ਸੁਗੰਧ ਦਿਲ ਮਾਣੇ ਜਾਈ।
ਮੇਰੇ ਹੱਥ ਤੇ ਹੱਥ ਰੱਖ ਤੈਂ ਪਹਿਲ ਵਿਖਾਈ।
ਸੁੱਧ ਬੁੱਧ ਖੁੱਸ ਗਈ ਰਹੀ ਹੋਸ਼ ਨਾ ਕਾਈ।
ਸਾਹ ਰਗ ਪਿਆਰ ਦੀ ਮਿਠਾਸ ਸਮਾਈ।
ਜਦੋਂ ਤੈਂ ਹੋਠਾਂ ਤੇ ਪਿਆਰ ਮੋਹਰ ਲਗਾਈ।
ਤੇਰੇ ਸੁੱਚੇ ਪਿਆਰ ਦੀ ਮੈਂ ਕਦਰ ਨਾ ਪਾਈ।
ਪੈਸੇ ਪਿੱਛੇ ਡੋਲਿਆ ਕੀਤੀ ਮੈਂ ਬੇ – ਵਫ਼ਾਈ।
ਰੂਹੀ ਪਿਆਰ ਦੀ ਮੈਨੂੰ ਸਮਝ ਨਾ ਆਈ।
ਜਿਸਮ ਤੋਂ ਉੱਪਰ ਤੂੰ ਪਿਆਰ ਵੰਡੇ ਜਾਈ।
ਸੂਖਮ ਵਿੱਚ ਤੂੰ ਮੇਰੀ ਸਥੂਲ ਹੋ ਨਾ ਪਾਈ।
ਇਕਬਾਲ ਨੇ ਕੰਡਿਆਂ ਦੀ ਸੇਜ਼ ਵਿਛਾਈ।
ਇਕਬਾਲ ਸਿੰਘ ਪੁੜੈਣ 
8872897500
Previous articleਡੇਂਗੂ, ਮਲੇਰੀਆ ਵਿਰੁੱਧ ਲੜਾਈ ਲੜਨ ਵਾਲੇ ਸਿਹਤ ਕਾਮਿਆਂ ਨੂੰ ਭੁੱਲੀ ਪੰਜਾਬ ਸਰਕਾਰ
Next articleਬਜਟ ਦੇਸ਼ ਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਵਿਕਾਸ ਨੂੰ ਪ੍ਰਭਾਵਸ਼ਾਲੀ ਹੁਲਾਰਾ ਦੇਵੇਗਾ-ਖੋਜੇਵਾਲ