ਵਿਸ਼ਵਕਰਮਾ ਭਵਨ ਵਿਖ਼ੇ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੀ ਹੋਈ ਵਿਸ਼ੇਸ ਮੀਟਿੰਗ

ਫੋਟੋ : ਅਜਮੇਰ ਦੀਵਾਨਾ
• ਸਮੁੱਚੀ ਰਾਮਗੜ੍ਹੀਆ ਕੌੰਮ ਦਾ ਇੱਕ ਪਲੇਟਫਾਰਮ ‘ਤੇ ਇਕੱਜੁਟ ਹੋਣਾ ਸਮੇਂ ਦੀ ਮੁੱਖ ਲੋਡ਼ :  ਹਰਦੇਵ ਸਿੰਘ ਕੌਂਸਲ 
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਇੱਕ ਅਹਿਮ ਮੀਟਿੰਗ ਵਿਸ਼ਵਕਰਮਾ ਭਵਨ ਮੋਗਾ ਵਿਖੇ ਪ੍ਰਧਾਨ ਹਰਮੇਲ ਸਿੰਘ ਡਰੋਲੀ  ਦੀ ਪ੍ਰਧਾਨਗੀ  ਹੇਠ ਹੋਈ, ਉਹਨਾਂ ਨਾਲ ਮੰਚ ਤੇ ਸੋਹਣ ਸਿੰਘ ਸੱਗੂ ਸਰਪ੍ਰੱਸਤ, ਚੰਮਕੌਰ ਸਿੰਘ ਝੰਡੇਆਣਾ ਤੇ ਚਰਨਜੀਤ ਸਿੰਘ ਝੰਡੇਆਣਾ ਸਾਮਲ ਸਨ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ,ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਤੇ ਉਹਨਾਂ ਦੇ ਨਾਲ ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ,ਇੰਜ. ਗੁਰਦੇਵ ਸਿੰਘ ਪਵਾਰ ਜਨਰਲ ਸਕੱਤਰ ਇੰਡੀਆ, ਮਲਕੀਤ ਸਿੰਘ ਮਰਵਾਹਾ ਸੀਨ ਮੀਤ ਪ੍ਰਧਾਨ,ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ, ਹਰਮਿੰਦਰ ਸਿੰਘ ਭੱਚੂ ਜਨਰਲ ਸਕੱਤਰ ਪੰਜਾਬ ਸਾਮਲ ਹੋਏ। ਮੋਗਾ ਵਿਖੇ ਕੇਂਦਰੀ ਟੀਮ ਦੇ ਪੁਜਣ ‘ਤੇ ਰਾਮਗੜ੍ਹੀਆ ਵੈਲਫੇਅਰ ਕਮੇਟੀ ਦੇ ਪ੍ਰਧਾਨ  ਹਰਮੇਲ ਸਿੰਘ ਡਰੋਲੀ ਨੇ ਸਵਾਗਤ ਕੀਤਾ। ਉਨਾਂ ਰਾਮਗੜ੍ਹੀਆਂ ਭਾਈਚਾਰਾ ਮੋਗਾ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਸਰਗਰਮੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਸੰਬੋਧਨ ਕਰਦਿਆਂ ਕਿਹਾ ਕਿ ਰਾਮਗੜ੍ਹੀਆ ਕੌਮ ਨੇ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਮਹਾਨ ਯੋਗਦਾਨ ਪਾਉਂਦੇ ਹੋਏ  ਵੱਡੀਆਂ ਕੁਰਬਾਨੀਆਂ ਨਾਲ ਮਹਾਨ ਇਤਿਹਾਸ ਕਾਇਮ ਕੀਤਾ ਹੈ | ਉਹਨਾਂ ਕਿਹਾ ਕਿ  ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ, ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਕਮਰਕੱਸਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ  ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਭਾਰਤ/ਪੰਜਾਬ ਵਿੱਚ ਹੁਣ ਤੱਕ ਵੱਖ ਵੱਖ  ਪਾਰਟੀਆਂ ਦੀਆਂ ਬਣੀਆਂ  ਸਰਕਾਰਾਂ ਨੇ ਰਾਮਗੜ੍ਹੀਆ ਭਾਈਚਾਰੇ ਨੂੰ ਆਪਣੇ  ਹਿੱਤਾਂ ਲਈ  ਵਰਤਿਆ ਹੈ ਪਰ  ਇਸ ਭਾਈਚਾਰੇ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ। ਇਸ ਲਈ ਅਸੀ ਹੁਣ ਅਗਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਕਮੁੱਠ ਕਰਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਕਰਨ ਲਈ ਯਤਨ ਅਰੰਭ ਕੀਤੇ ਹਨ ਜੋ ਸਮੇਂ ਦੀ ਵੱਡੀ ਲੋਡ਼ ਹੈ |
ਉਹਨਾਂ ਕਿਹਾ ਸਾਡੀ ਆਰਗੇਨਾਈਜ਼ੇਸ਼ਨ ਸਾਡੇ ਬੱਚਿਆਂ ਨੂੰ ਪ੍ਰਸ਼ਾਸਨ ਵਿਚ ਭਾਈਵਾਲ ਬਣਾਉਣ ਦੇ ਯੋਗ ਬਣਨ ਲਈ ਆਈ ਏ ਅੇਸ, ਆਈ ਪੀ ਅੇਸ ਤੇ ਰਾਜਾਂ ਦੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ ਸਹਾਇਤਾ ਕਰੇਗੀ।ਉਹਨਾਂ ਕਿਹਾ ਵਿਦਿਆਰਥੀਆਂ ਦੀ ਚੋਣ ਤੇ ਸਿਫਾਰਸ ਕਰਨ ਲਈ ਜਿਲਾ ਪੱਧਰ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਉਹਨਾਂ ਕਿਹਾ ਭਾਈ ਲਾਲੋ ਅਤੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਭਾਈਚਾਰੇ ਨਾਲ ਸਬੰਧਤ  ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਲਈ ਯਤਨਸੀਲ ਹੈ | ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਮੋਗਾ ਵਿਚ ਵੱਖ ਵੱਖ ਸੰਗਠਨ ਹੋਣ ਦੇ ਬਾਵਜੂਦ ਰਾਮਗੜ੍ਹੀਆ ਬਰਾਦਰੀ ਮਿਲਕੇ ਸਾਂਝੇ ਦਿਨ ਮਨਾਉਣ ਤੇ ਕੰਮ ਕਰਨ ਦਾ ਯਤਨ ਕਰਦੀ ਹੈ ਤੇ  ਜਿਹੜੀ ਸੇਵਾ ਲਗਾਈ ਜਾਵੇਗੀ ਉਹ ਪੂਰੀ ਤਨਦੇਹੀ ਨਾਲ ਕੀਤੀ ਜਾਵੇਗੀ। ਇਸ ਮੌਕੇ ਕੁਲਵੰਤ ਸਿੰਘ ਰਾਮਗੜ੍ਹੀਆ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੀਟਿੰਗ ਵਿਚ ਮਾਸਟਰ ਇੰਦਰਜੀਤ ਸਿੰਘ, ਮਨਜੀਤ ਸਿੰਘ, ਗਿਆਨ ਸਿੰਘ ਸਾਬਕਾ ਡੀਪੀਆਰਓ, ਹਾਕਮ ਸਿੰਘ ਖੋਸਾ ਅਤੇ ਹੋਰ ਸਖਸੀਅਤਾਂ ਹਾਜ਼ਿਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਨੇ ਇੱਕ ਹਜ਼ਾਰ ਜਿੱਤਣ ਵਿੱਚ ਕਾਮਯਾਬ ਰਹੇ
Next articleਦਿਲ ਨੂੰ ਸਿਹਤਮੰਦ ਰੱਖਣਾ ਹੈ ਤਾਂ ਬਦਲੋ ਆਪਣੀ ਜੀਵਨ ਸ਼ੈਲੀ : ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ