(ਸਮਾਜ ਵੀਕਲੀ) ਗੱਲ ਤਿੰਨ ਕੁ ਦਹਾਕੇ ਪੁਰਾਣੀ ਹੈ, ਮੇਰੇ ਪਿੰਡ ਦਾ ਇੱਕ ਬੰਦਾ ਆਪਣੀ ਨੋਕਰੀ ਤੋਂ ਨਵਾਂ-ਨਵਾਂ ਸੇਵਾਮੁਕਤ ਹੋਇਆ ਸੀ। ਹੁਣ ਤੱਕ ਘਰ ਦਾ ਸਾਰਾ ਕੰਮ-ਕਾਰ ਸਮੇਤ ਮੱਝਾਂ ਦੀਆਂ ਧਾਰਾਂ ਕੱਢਣ ਦਾ ਉਸ ਦੀ ਘਰਵਾਲੀ ਹੀ ਕਰਦੀ ਆ ਰਹੀ ਸੀ। ਇੱਕ ਦਿਨ ਉਹ ਸਵੇਰੇ ਉੱਠ ਕੇ ਘਰ ਦੇ ਮੂਹਰੇ ਹਵੇਲੀ ਵਿੱਚ ਮੱਝਾਂ ਦੀਆਂ ਧਾਰਾਂ ਕੱਢਣ ਗਿਆ। ਮੱਝ ਉਸ ਨੂੰ ਧਾਰ ਕੱਢਣ ਲਈ ਹੈਠਾਂ ਬੈਠਣ ਨਹੀਂ ਸੀ ਦੇ ਰਹੀ। ਮੱਝ ਹੈ ਵੀ ਕੁੱਝ ਜਿਆਦਾ ਹੀ ਕੋੜ ਸੀ। ਤੰਘ ਹੋ ਕਿ ਉਸ ਨੇ ਸੋਟਾ ਫੜਿਆ ਤੇ ਮੱਝ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹੇ ਨੂੰ ਉਸ ਦੀ ਘਰਵਾਲੀ ਭੱਜੀ-ਭੱਜੀ ਹਵੇਲੀ ਆ ਗਈ। ਉਸ ਨੇ ਇਹ ਆਖ ਮੱਝ ਨੂੰ ਕਿਉਂ ਕੁੱਟਦੇ ਜੇ ਪਤੀ ਦੇ ਹੱਥੋਂ ਸੋਟਾ ਖੋਹਣ ਦੀ ਕੋਸ਼ਿਸ਼ ਕੀਤੀ। ਪਤੀ ਮੱਝ ਨਾਂ ਮਿਲਣ ਦੇ ਕਾਰਣ ਪਹਿਲਾਂ ਹੀ ਸਤਿਆ ਹੋਇਆ ਸੀ। ਪਤੀ ਜਿਹੜੇ ਸੋਟੇ ਨਾਲ ਪਹਿਲਾਂ ਮੱਝ ਨੂੰ ਕੁੱਟ ਰਿਹਾ ਸੀ ਹੁਣ ਉਹੀ ਸੋਟਾ ਉਸਨੇ ਘਰਵਾਲੀ ਨੂੰ ਫੇਰਨਾ ਸ਼ੁਰੂ ਕਰ ਦਿੱਤਾ। ਰੋਲਾ ਸੁਣ ਕੇ ਗਲੀ ਵਿਚੋਂ ਲੰਘ ਰਿਹਾ ਪਿੰਡ ਦਾ ਇੱਕ ਦੋਧੀ ਹਵੇਲੀ ਅੰਦਰ ਆ ਗਿਆ। ਦੋਧੀ ਨੇ ਉਸ ਨੂੰ ਕਿਹਾ ਭਰਾਵਾ ਭਾਭੀ ਨੂੰ ਕਿਉਂ ਮਾਰਦਾ ? ਉਸ ਬੰਦੇ ਨੂੰ ਗੁੱਸਾ ਇਨ੍ਹਾਂ ਚੜਿਆ ਹੋਇਆ ਸੀ ਹੁਣ ਉਸ ਨੇ ਸੋਟੇ ਦਾ ਮੂੰਹ ਉਸ ਦੋਧੀ ਵੱਲ ਨੂੰ ਮੋੜ ਦਿੱਤਾ ਅਤੇ ਕੁੱਝ ਕੁ ਸੋਟੇ ਵੱਜਣ ਉਪਰੰਤ ਹੀ ਦੋਧੀ ਨੇ ਹਵੇਲੀ ਵਿਚੋਂ ਬਾਹਰ ਨੂੰ ਭੱਜਣ ਵਿੱਚ ਹੀ ਭਲਾਈ ਸਮਝੀ। ਅਗਲੀ ਗੱਲ ਵੀ ਮੇਰੇ ਪਿੰਡ ਦੇ ਉਸ ਇਨਸਾਨ ਦੀ ਹੈ ਜਿਹੜਾ ਗੁੱਸੇ ਦਾ ਬੜਾ ਵੱਡਾ ਧਨੀ ਹੈ। ਇੱਕ ਦਿਨ ਉਨਾਂ ਦੋਹਾਂ ਜੀਆਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕਿ ਸਵੇਰ ਦੀ ਤੂੰ-ਤੂੰ ਮੈਂ-ਮੈ ਚੱਲ ਰਹੀ ਸੀ। ਆਥਣ ਵੇਲੇ ਤੱਕ ਲੜਾਈ ਨੇ ਜੋਰ ਇਨ੍ਹਾਂ ਕੁ ਫੜ੍ਹ ਲਿਆ ਕੇ ਗੱਲ ਡਾਂਗ-ਸੋਟੇ ਤੱਕ ਆਣ ਪਹੁੰਚੀ। ਹੁਣ ਉਸ ਇਨਸਾਨ ਨੇ ਡਾਂਗਾਂ ਨਾਲ ਘਰਵਾਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਘਰਵਾਲੀ ਨੇ ਹੁਣ ਘਰੋਂ ਨਿਕਲ ਕੇ ਪਿੰਡ ਦੀ ਫਿਰਨੀ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਘਰਵਾਲਾ ਉਸ ਦਾ ਉਸ ਦੇ ਪਿੱਛੇ ਡਾਂਗ ਲੈ ਕਿ ਲਗਾਤਾਰ ਭੱਜਦਾ ਆ ਰਿਹਾ ਸੀ। ਹੁਣ ਉਹ ਘਰਵਾਲੇ ਤੋਂ ਬੱਚਣ ਦੀ ਮਾਰੀ ਛੱਪੜ ਵਿੱਚ ਜਾ ਵੜੀ ਪਰ ਬਚਾਅ ਉਸ ਦਾ ਉਥੇ ਵੀ ਨਾਂ ਹੋਇਆ। ਘਰਵਾਲੇ ਨੇ ਉਸ ਦਾ ਪਿੱਛਾ ਕਰਕੇ ਛੱਪੜ ਵਿੱਚ ਵੜ ਕੇ ਉਸ ਦੀ ਬਾਂਹ ਉਤੇ ਡਾਂਗ ਬੜੇ ਜੋਰ ਨਾਲ ਮਾਰੀ ਜਿਸ ਨਾਲ ਉਸ ਦੀ ਬਾਂਹ ਟੁੱਟ ਗਈ। ਇਹ ਮੇਰੇ ਪਿੰਡ ਦੀਆਂ ਦੋਵੇਂ ਜੋੜੀਆਂ ਅਜੇ ਵੀ ਬਜੁਰਗ ਅਵੱਸਥਾ ਵਿੱਚ ਆਪਣਾ ਜੀਵਨ ਬਤਾ ਰਹੀਂਆ ਹਨ। ਪਰ ਹੁਣ ਵੀ ਜਦੋਂ ਕਿਤੇ ਮੇਰੀ ਨਜ਼ਰ ਇਨ੍ਹਾਂ ਵਿਚੋਂ ਕਿਸੇ ਇੱਕ ਜੋੜੀ ਉਪਰ ਪੈਂਦੀ ਹੈ ਤਾਂ ਮੈਂ ਇਨ੍ਹਾਂ ਦੇ ਬੀਤੇ ਸਮੇਂ ਨੂੰ ਯਾਦ ਕਰਦੇ ਇਕੱਲਾ ਹੱਸ ਪੈਂਦਾ ਹਾਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



