ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਹਾਈਵੇ ਨੇੜੇ ਲੈਮਰਿਨ ਟੈੱਕ ਯੂਨੀਵਰਸਿਟੀ ਰੈਲਮਾਜਰਾ ਦੇ ਨੇੜੇ ਦੋ ਕਾਰਾਂ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਉਨ੍ਹਾਂ ਨੇ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਜਾ ਕੇ ਵੇਖਿਆ ਕਿ ਇੱਕ ਬਲੇਨੋ ਗੱਡੀ ਜਿਸ ਦਾ ਨੰਬਰ ਪੀ ਬੀ 65ਏਐਲ 5509, ਜਿਸ ਨੂੰ ਰਿਸ਼ਮਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੈਕਟਰ 115,ਮੋਹਾਲੀ ਚਲਾ ਰਿਹਾ
ਸੀ, ਜੋ ਕਿ ਬਲਾਚੌਰ ਤੋਂ ਰੋਪੜ੍ਹ ਸਾਈਡ ਜਾ ਰਿਹਾ ਸੀ।ਜਦੋਂ ਇਹ ਕਾਰ ਰੈਲ ਮਾਜਰਾ ਦੇ ਨਜ਼ਦੀਕ ਪਹੁੰਚੀ ਤਾਂ ਇਸ ਪਿੱਛੇ ਆ ਰਹੀ ਇੱਕ ਈਟੋਸ ਕਾਰ ਜਿਸ ਦਾ ਨੰਬਰ ਨੰਬਰ ਪੀ ਬੀ 12ਟੀ 7988, ਜਿਸਨੂੰ ਗੁਰਸਿਮਰਨ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਮਹਾਲੋਂ ਨਵਾਂਸ਼ਹਿਰ ਚਲਾ ਰਿਹਾ ਸੀ । ਜਦੋਂ ਇਹ ਕਾਰ ਉਪਰੋਕਤ ਸਥਾਨ ਤੇ ਪਹੁੰਚੀ ਤਾਂ ਅਚਾਨਕ ਕਾਰ ਡਿਵਾਈਡਰ ਨਾਲ ਟਕਰਾ ਕੇ ਅੱਗੇ ਜਾ ਰਹੀ ਬਲੇਨੋ ਗੱਡੀ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਜਿਸ ਨਾਲ ਈਟੋਸ ਕਾਰ ਬੈਕਾਬੂ ਹੋ ਕੇ ਰੈਲਿੰਗ ਤੋੜਦੀ ਹੋਈ ਡਿਵਾਈਡਰ ਦੇ ਨਾਲ ਪਲਟ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ।ਪਰ ਦੋਵੇ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ ।ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਮੰਗਵਾ ਕੇ ਕਾਰਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ‘ਇ ਅਕਾਲ ਦੋਵੇਂ ਗੱਡੀਆਂ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਚੌਂਕੀ ਆਂਸਰੋ ਭੇਜ ਦਿੱਤਾ ਗਿਆ ਅਤੇ ਇਸ ਹਾਦਸੇ ਦੀ ਸੂਚਨਾ ਕੰਟ੍ਰੋਲਰ ਰੂਮ ਅਤੇ ਆਸਰੋਂ ਚੋਕੀ ਨੂੰ ਦੇ ਦਿੱਤੀ ਗਈ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



