HOME ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ: ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ...

ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ: ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਅਪਰਾਧ ਖ਼ਿਲਾਫ਼ ਇੱਕਮੁੱਠ ਹੋਣ ਦਾ ਦਿੱਤਾ ਸੱਦਾ

​ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਸ਼੍ਰੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਲਾਚੌਰ ਪੁਲਿਸ ਨੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਤਹਿਤ ਡੀ.ਐਸ.ਪੀ. ਸਬ ਡਿਵੀਜ਼ਨ ਬਲਾਚੌਰ, ਹਿੰਮਤ ਮਲਹੋਤਰਾ ਵੱਲੋਂ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰ ਸੱਜਣਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਪੁਲਿਸ ਅਧਿਕਾਰੀਆਂ ਅੱਗੇ ਰੱਖੀਆਂ। ਡੀ.ਐਸ.ਪੀ. ਮਲਹੋਤਰਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਕਈ ਪੁਰਾਣੇ ਮਸਲਿਆਂ ਦਾ ਮੌਕੇ ‘ਤੇ ਹੀ ਹੱਲ ਕਰਕੇ ਪੁਲਿਸ ਦਾ ਲੋਕ-ਪੱਖੀ ਚਿਹਰਾ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਚ.ਓ. ਪੋਜੇਵਾਲ ਰਾਜ ਪਰਵਿੰਦਰ ਕੌਰ ਅਤੇ ਏ.ਐਸ.ਆਈ. ਗਗਨ ਵੀ ਹਾਜ਼ਰ ਸਨ।ਡੀ.ਐਸ.ਪੀ. ਹਿੰਮਤ ਮਲਹੋਤਰਾ ਨੇ ਸਪੱਸ਼ਟ ਕੀਤਾ ਕਿ ਸਮਾਜ ਵਿੱਚੋਂ ਨਸ਼ੇ ਅਤੇ ਅਪਰਾਧ ਨੂੰ ਖ਼ਤਮ ਕਰਨ ਲਈ ਜਨਤਾ ਦਾ ਸਹਿਯੋਗ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਤੇ ਜਨਤਾ ਇੱਕਜੁੱਟ ਹੋ ਕੇ ਕੰਮ ਕਰਨ ਤਾਂ ਮਾੜੇ ਅਨਸਰਾਂ ਨੂੰ ਲੁਕਣ ਦੀ ਜਗ੍ਹਾ ਨਹੀਂ ਮਿਲੇਗੀ। ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।ਪੁਲਿਸ ਦੀ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਇਲਾਕੇ ਦੀਆਂ ਪੰਚਾਇਤਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਾ ਮੁਕਤੀ ਲਈ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।ਇਸ  ਮੌਕੇ ਸਰਪੰਚ ਕਿਰਨ ਕੌਰ ਦਿਆਲਾ, ਸਰਪੰਚ ਰਾਜੀਵ ਕੁਮਾਰ ਪੁੰਨੂ ਸੜੋਆ, ਗੁਰਦੇਵ ਸਿੰਘ ਐਮਾ, ਲਖਵੀਰ ਲਾਲ ਸਰਪੰਚ, ਬਲਜੀਤ ਕੌਰ ਸਰਪੰਚ ਕਰੀਮਪੁਰ ਧਿਆਨੀ, ਕਿਰਨਦੀਪ ਕੌਰ ਸਰਪੰਚ ਕੁੱਲਪੁਰ, ਬਿਮਲਾ ਦੇਵੀ ਸਰਪੰਚ ਹਯਾਤਪੁਰ ਜੱਟਾਂ, ਕਾਂਤਾ ਦੇਵੀ ਸਰਪੰਚ ਆਲੋਵਾਲ, ਭਿੰਦਰ ਬੇਗਮਪੁਰ ਸਰਪੰਚ, ਜਤਿੰਦਰ ਸਿੰਘ ਦਿਆਲਾ ਸਾਬਕਾ ਸਰਪੰਚ, ਗੁਰਦੀਪ ਸਿੰਘ ਸਦੌੜੀ ਸਾਬਕਾ ਸਰਪੰਚ, ਸੁਖਦੇਵ ਸਿੰਘ ਸ਼ੇਖੂ ਲੰਬਰਦਾਰ ਕੁਲਪੁਰ, ਆਪ ਬਲਾਕ ਪ੍ਰਧਾਨ ਕੁਲਦੀਪ ਸਿੰਘ ਠੇਕੇਦਾਰ, ਦੀਪਾ ਕੌਸ਼ਲ, ਪ੍ਰਦੀਪ ਦੱਤਾ, ਮਨਜੀਤ ਕੌਰ ਪੰਚ, ਬਲਜੀਤ ਕੌਰ ਅਤੇ ਜਤਿੰਦਰ ਕੌਰ ਪੰਚ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦਾ ਕਹਾਣੀ ਸੰਗ੍ਰਹਿ ‘ਵਾਇਰਲ ਗਰਲ’ ਲੋਕ ਅਰਪਣ ਕੀਤਾ ਗਿਆ ।
Next articleਪਿੰਡ ਰੈਲਮਾਜਰਾ ਨੇੜੇ ਦੋ ਕਾਰਾਂ ਦੀ ਹੋਈ ਟੱਕਰ ਉਪਰੰਤ ਇੱਕ ਕਾਰ ਪਲਟੀ ਪਲਟੀ, ਜਾਨੀ ਨੁਕਸਾਨ ਦਾ ਬਚਾਅ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ