HOME ਪਿੰਡ ਕਪੂਰ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ

ਪਿੰਡ ਕਪੂਰ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ

2

ਜਲੰਧਰ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) 25 ਮਈ 2025 ਦੀ ਰਾਤ ਪਿੰਡ ਕਪੂਰ (ਜਲੰਧਰ) ਵਿਖੇ ਬਾਬਾ ਸਾਹਬ ਡਾ.ਭੀਮ ਰਾਓ ਅੰਬੇਡਕਰ ਜੀ ਦਾ 134 ਵਾਂ ਜਨਮ ਦਿਨ ਕੌਮ ਦੇ ਸ਼ਹੀਦ ਸੰਤ ਰਾਮਾ ਨੰਦ ਜੀ ਨੂੰ ਸਮਰਪਿਤ ਕੀਤਾ ਗਿਆ। ਸਾਹਬ ਕਾਂਸ਼ੀ ਰਾਮ ਐਜੂਕੇਸ਼ਨਲ ਸੁਸਾਇਟੀ ਕਪੂਰ ਪਿੰਡ ਵਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰਗਤੀ ਕਲਾ ਕੇਂਦਰ ਰਜਿ.ਲਾਂਦੜਾ ਦੀ ਨਾਟਕ ਟੀਮ ਵਲੋਂ ਕੋਰੀਓਗ੍ਰਾਫੀਆਂ ,ਜਾਗ ਮਿੱਟੀ ਦਿਆ ਮਾਧੋਆ, ਐ ਔਰਤ ਤੇਰੀ ਦਰਦ ਕਹਾਣੀ, ਗੱਲ ਸੁਣ ਝੱਲਿਆ ,ਅਤੇ (ਓਪੇਰਾ ) ਮਾਂ ਰਮਾ ਬਾਈ ।ਪੇਸ਼ਕਾਰੀਆਂ ਦਾ ਸਫਲ ਮੰਚਨ ਕੀਤਾ ਗਿਆ। ਉੱਘੇ ਵਿਦਵਾਨ ਮਾਣਯੋਗ ਇੰਜੀਨੀਅਰ ਜਸਵੰਤ ਰਾਏ ਜੀ ਨੇ ਆਪਣੇ ਵਿਚਾਰ ਸੰਗਤਾਂ ਨਾਲ਼ ਸਾਂਝੇ ਕੀਤੇ । ਜਨਤਕ ਟੀਵੀ ਚੈਨਲ ਵਲੋਂ ਸਾਰੇ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ ਗਿਆ। ਮਿਸ਼ਨਰੀ ਸਿੰਗਰ ਮਨਜੀਤ ਸੋਨੂੰ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਬਾਖੂਬੀ ਨਿਭਾਈ। ਸੁਸਾਇਟੀ ਵਲੋਂ ਪ੍ਰਗਤੀ ਕਲਾ ਕੇਂਦਰ ਦੇ ਕਲਾਕਾਰਾਂ ਅਤੇ ਹੋਰ ਸੇਵਾਦਾਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵੇਲੇ ਪਿੰਡ ਕਪੂਰ ਦੀ ਸੰਗਤ ਨੇ ਬਹੁਤ ਹੀ ਦਿਲ ਲਗਾਕੇ ਸੁਣਿਆ ਅਤੇ ਪ੍ਰੋਗਰਾਮ ਦੇਖਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਰਮਿੰਦਰ ਮਸਾਣੀ ਇਨਕਲਾਬੀ ਗਾਇਕ, ਖੇਡ ਲੇਖਕ ਸਰਬਜੀਤ ਮੰਗੂਵਾਲ ਨੂੰ ਘਰ ਮਿਲਣ ਗਏ
Next articleਪੜ੍ਹਾਈ ਨੂੰ ਸਿੱਖਿਆ ਦੀ ਥਾਂ ਅੰਕੜਿਆ ਦੀ ਖੇਡ ਬਣਾ ਦਿੱਤਾ ਗਿਆ ਹੈ,ਇੰਜੀ. ਜਸਵੀਰ ਸਿੰਘ ਮੋਰੋਂ