HOME ਪੜ੍ਹਾਈ ਨੂੰ ਸਿੱਖਿਆ ਦੀ ਥਾਂ ਅੰਕੜਿਆ ਦੀ ਖੇਡ ਬਣਾ ਦਿੱਤਾ ਗਿਆ ਹੈ,ਇੰਜੀ....

ਪੜ੍ਹਾਈ ਨੂੰ ਸਿੱਖਿਆ ਦੀ ਥਾਂ ਅੰਕੜਿਆ ਦੀ ਖੇਡ ਬਣਾ ਦਿੱਤਾ ਗਿਆ ਹੈ,ਇੰਜੀ. ਜਸਵੀਰ ਸਿੰਘ ਮੋਰੋਂ

1

ਬੰਗਾ    (ਸਮਾਜ ਵੀਕਲੀ)     ( ਚਰਨਜੀਤ ਸੱਲ੍ਹਾਂ ) ਗਿਆਨਵਾਨ ਲੋਕ ਆਪਣੇ ਲਈ ਅਤੇ ਸਮੁੱਚੇ ਸਮਾਜ ਵਾਸਤੇ ਚੰਗੇ ਫੈਸਲੇ ਕਰਨ ਦੇ ਸਮਰੱਥ ਹੁੰਦੇ ਹਨ l ਸਿਆਣੇ ਕਹਿੰਦੇ ਹਨ ਕਿ ਗਿਆਨ ਵੰਡਿਆਂ ਵਧਦਾ ਹੈ l ਇਸ ਵਿਚਾਰ ਨੂੰ ਉਦੇਸ਼ ਬਣਾ ਕੇ ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫਤਰ ਬੰਗਾ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਿਆਨ ਵੰਡਣ ਦੀ ਮੁਹਿੰਮ ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਪਿੰਡਾਂ ਵਿੱਚ ਸਮਾਗਮਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਗਿਆਨ, ਵਿਗਿਆਨ ਨਾਲ ਸੰਬੰਧਿਤ ਬਿਲਕੁੱਲ ਮੁਫਤ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਇਸ ਲੜ੍ਹੀ ਤਹਿਤ ਬੇਗੋਵਾਲ, ਗੋਸਲ, ਸਾਹਲੋਂ,ਮਾਈਦਿੱਤਾ, ਬਘੌਰਾ ਤੋਂ ਬਾਅਦ ਹੁਣ ਪਿੰਡ ਪੁਆਰੀ ਵਿਖੇ ਬੱਚਿਆ ਨੂੰ ਮੁਫਤ ਕਿਤਾਬਾਂ ਵੰਡੀਆਂ ਗਈਆਂ ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀਮਤੀ ਮੀਨੂੰ ਸਰਪੰਚ, ਇੰਜੀ਼. ਜਸਵੀਰ ਸਿੰਘ ਮੋਰੋਂ, ਸ੍ਰੀ ਰਾਮ ਕਿਸ਼ਨ ਨੰਬਰਦਾਰ, ਦਲਵੀਰ ਮਾਹੀ ਬੇਗੋਵਾਲ, ਸ੍ਰੀ ਗੁਰਪਾਲ ਸਿੰਘ ਪੁਆਰੀ ਬੀਪੀਈਓ, ਸ੍ਰੀਮਤੀ ਨਵਦੀਪ ਕੌਰ ਸਕੂਲ ਮੁਖੀ, ਸੀਮਾ ਰਾਣੀ ਹਾਜ਼ਰ ਸਨl ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਇੰਜੀ.ਸ਼੍ਰੀ ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਪੜ੍ਹਾਈ ਨੂੰ ਸਿੱਖਿਆ ਦੀ ਥਾਂ ਅੰਕੜਿਆਂ ਦੀ ਖੇਡ ਬਣਾ ਦਿੱਤਾ ਗਿਆ lਜਿਸ ਦਾ ਨਤੀਜਾ ਅਸੀਂ ਪੜ੍ਹ ਲਿਖ ਕੇ ਸਿਆਣੇ ਨਹੀਂ,ਸੈ਼ਤਾਨ ਬਣ ਰਹੇ ਹਾਂ lਇਹ ਸਮਾਜ ਦੇ ਹਰ ਖੇਤਰ ਵਿੱਚ ਨਿਘਾਰ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ lਵਿਗਿਆਨ ਦੇ ਯੁੱਗ ਵਿੱਚ ਗੈਰ-ਵਿਗਿਆਨਿਕ ਵਿਚਾਰਾਂ ਨੂੰ ਸਰਕਾਰੀ ਅਤੇ ਗੈਰ- ਸਰਕਾਰੀ ਪੱਧਰ ਤੇ ਪ੍ਰਫੁੱਲਤ ਕੀਤਾ ਜਾ ਰਿਹਾ ਹੈ lਲੋਕ ਆਪਣੇ ਮਸਲਿਆਂ ਦੇ ਹੱਲ ਲਈ ਕਿਸੇ ਮਸੀਹੇ ਦੀ ਉਡੀਕ ਕਰਨ ਲੱਗੇ ਹੋਏ ਹਨlਸ੍ਰੀ ਰਾਮ ਕਿਸ਼ਨ ਨੰਬਰਦਾਰ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਤੋਂ ਪੜ੍ਹਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ l ਇਹਨਾਂ ਤੋਂ ਇਲਾਵਾ ਸ੍ਰੀ ਗੁਰਪਾਲ ਸਿੰਘ ਪੁਆਰੀ ਬੀਪੀਈਓ ਅਤੇ ਸ੍ਰੀ ਦਲਵੀਰ ਮਾਹੀ ਨੇ ਕਿਤਾਬਾਂ ਦੀ ਜਿ਼ੰਦਗੀ ਵਿੱਚ ਮਹੱਤਤਾ ਤੇ ਆਪਣੇ ਵਿਚਾਰ ਪੇਸ਼ ਕੀਤੇ l ਉਹਨਾਂ ਕਿਹਾ ਚੰਗੀਆਂ ਕਿਤਾਬਾਂ ਵਧੀਆ ਜੀਵਨ ਜਾਂਚ ਸਿਖਾਉਂਦੀਆਂ ਹਨlਮਹਾਨ ਲੋਕਾਂ ਦੀਆਂ ਜੀਵਨੀਆਂ ਸਾਡੇ ਲਈ ਪ੍ਰੇਰਨਾ ਬਣਦੀਆਂ ਹਨl ਸਾਨੂੰ ਸਾਰਿਆਂ ਨੂੰ ਆਪਣੀ ਸੋਚ ਵਿਗਿਆਨਕ, ਤਰਕਵਾਦੀ ਬਣਾਉਣ ਲਈ ਕਿਤਾਬਾਂ ਪੜ੍ਹਨ ਦੀ ਆਦਤ ਬਣਾ ਲੈਣੀ ਚਾਹੀਦੀ ਹੈ l ਸਕੂਲ ਮੁਖੀ ਨਵਦੀਪ ਕੌਰ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਇਸ ਸਮਾਗਮ ਵਿੱਚ ਹਾਜ਼ਰ ਹੋਏ ਮਹਿਮਾਨਾਂ,ਬੱਚਿਆਂ ਦੇ ਮਾਪਿਆਂ,ਨਗਰ ਨਿਵਾਸੀਆਂ ਸਭਨਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਕਪੂਰ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ
Next articleਮਾਹਵਾਰੀ ਸਫ਼ਾਈ ਦਿਵਸ ਮੌਕੇ ਜਾਗਰੂਕਤਾ ਕੈਂਪ ਆਯੋਜਿਤ