HOME ਧਰਮਿੰਦਰ ਮਸਾਣੀ ਇਨਕਲਾਬੀ ਗਾਇਕ, ਖੇਡ ਲੇਖਕ ਸਰਬਜੀਤ ਮੰਗੂਵਾਲ ਨੂੰ ਘਰ ਮਿਲਣ ਗਏ

ਧਰਮਿੰਦਰ ਮਸਾਣੀ ਇਨਕਲਾਬੀ ਗਾਇਕ, ਖੇਡ ਲੇਖਕ ਸਰਬਜੀਤ ਮੰਗੂਵਾਲ ਨੂੰ ਘਰ ਮਿਲਣ ਗਏ

1

ਬੰਗਾ    (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾਂ ) ਲਹਿੰਦੇ ਪੰਜਾਬ ਤੋਂ ਵਾਪਸ ਆ ਕੇ ਕ੍ਰਾਂਤੀਕਾਰੀ ਗਾਇਕ ਧਰਮਿੰਦਰ ਮਸਾਣੀ ਆਪਣੇ ਮਿੱਤਰ ਨਿੰਤਨ ਮੁਕੰਦਪੁਰ ਅਤੇ ਵਰਿੰਦਰ ਦੇ ਨਾਲ ਖੇਡ ਲੇਖਕ ਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਏ। ਸਾਰੇ ਪਰਿਵਾਰ ਨੇ ਬੜਾ ਮਾਣ ਮਹਿਸੂਸ ਕੀਤਾ। ਸਾਹਿਤਕ ਅਤੇ ਖੇਡ ਸੱਭਿਆਚਾਰਕ ਵਿਸ਼ੇ ਤੇ ਢੇਰ ਸਾਰੀਆਂ ਗੱਲਾਂ ਕਰਦਿਆਂ ਹੋਇਆਂ ਧਰਮਿੰਦਰ ਮਸਾਣੀ ਨੇ ਕਿਹਾ ਕਿ ਮੇਰੀ ਸ਼ੁਰੂ ਤੋਂ ਹੀ ਪੰਜਾਬੀਅਤ ਦੇ ਮਸ਼ਹੂਰ ਜੁਝਾਰਬਾਦੀ ਕਵੀ ਬਾਬਾ ਨਜਮੀ ਜੀ ਨੂੰ ਮਿਲਣ ਦੀ ਤਮੰਨਾ ਸੀ ਜਿਨਾਂ ਦੇ ਨਾਲ ਹੁਣੇ-ਹੁਣੇ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ ਜਿਸ ਦਾ ਮੈਂ ਮਾਣ ਮਹਿਸੂਸ ਕਰਦਾ ਹਾਂ, ਉਨ੍ਹਾਂ ਇਹ ਵੀ ਕਿਹਾ ਕਿ ਮੈਂ ਗਦਰੀ ਬਾਬਿਆਂ ਤੇ ਭਗਤ ਸਰਾਭਿਆਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖਦੇ ਹੋਏ ਕਿਰਤੀ-ਕਾਮਿਆਂ ਦੀਆਂ ਤੰਗੀਆਂ ਤੁਰਸ਼ੀਆਂ ਤੇ ਲੋਕ-ਹਿਤਾਂ ਦੇ ਗੀਤਾਂ ਨੂੰ ਹੀ ਤਰਜੀਹ ਦਿੱਤੀ ਹੈ, ਪੈਸਾ ਨਹੀਂ ਦੇਖਿਆ। ਲਹਿੰਦੇ ਪੰਜਾਬ ਦੀ ਅਵਾਮ ਜੰਤਾ ਨੇ ਪ੍ਰਭੂਰ ਹੁੰਗਾਰਾ ਦਿੱਤਾ। ਸਰਬਜੀਤ ਮੰਗੂਵਾਲ ਦੇ ਦੱਸਿਆ ਕਿ ਉਨ੍ਹਾਂ ਨੇ ਸਾਡੇ ਬੱਚਿਆਂ ਦੇ ਖੇਡ ਕੈਰੀਅਰ ਦੀ ਗੱਲ ਕਰਦਿਆਂ ਵੱਡੇ ਪੁੱਤਰ ਸੰਨੀ ਵਲੋਂ ਨੈਸ਼ਨਲ ਪੱਧਰ ਦੇ ਮੈਚਾਂ ਵਿੱਚ ਜੋਰਦਾਰ ਸ਼ਾਟ ਲਗਾ ਕੇ ਕੀਤੇ ਗੋਲਾਂ ਤੇ ਨਾਪ ਤੋਲ ਕੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਢੁਕਵੀਂ ਥਾਂ ਤੇ ਬਾਲ-ਪਾਸ ਦੇਣ ਦੀ ਕਲਾ ਨੂੰ ਵੀ ਸਰਾਇਆ ਅਤੇ ਛੋਟੇ ਪੁੱਤਰ ਮਨੀ ਵਲੋਂ ਫੁਰਤੀ ਨਾਲ ਗੋਲ ਕਰਕੇ 2015-16 ਦੀ ਆਈ ਲੀਗ ਸੈਕਿੰਡ ਡਵੀਜ਼ਨ ‘ਚ ਟੌਪ ਸਕੋਰਰ ਬਣਨ ਦਾ ਜਿਕਰ ਵੀ ਕੀਤਾ, ਛੋਟੀ ਬੇਟੀ ਮਮਤਾ ਨੇ ਐਮ ਪੀ ਐਡ ਕਰਦਿਆਂ ਹੋਇਆਂ ਐਥਲੈਟਿਕਸ ਦੇ ਨਾਲ-ਨਾਲ ਖਾਲਸਾ ਕਾਲਜ ਮਾਹਿਲਪੁਰ ਵਲੋਂ ਇੰਟਰ-ਕਾਲਜ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਦੀ ਗੱਲ ਵੀ ਕੀਤੀ ਅਤੇ ਵੱਡੀ ਬੇਟੀ ਜੋਤੀ ਵਲੋਂ ਜਰਮਨ ਦੇ ਬਰਲਿਨ ਸ਼ਹਿਰ ਵਿਖੇ 2023-24 ਦੀਆਂ ਸਪੈਸ਼ਲ ਉਲੰਪਿਕ ਖੇਡਾਂ ਦੀ ਓਪਨਿੰਗ-ਸੈਰੇਮਨੀ ਵਿੱਚ ਗੈਸਟ-ਖਿਡਾਰਨ ਵਜੋਂ ਇੰਡੀਆ ਦੀ ਨੁਮਾਇੰਦਗੀ ਕਰਨ ਦਾ ਜਿਕਰ ਕਰਦਿਆਂ ਸਾਰੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਤੇ ਸਾਰੇ ਇਲਾਕਾ ਨਿਵਾਸੀ, ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕ ਅਤੇ ਸਾਡਾ ਸਾਰਾ ਪਰਿਵਾਰ ਬਹੁਤ ਫਖਰ ਮਹਿਸੂਸ ਕਰ ਰਿਹਾ ਹੈ। ਸਰਬਜੀਤ ਮੰਗੂਵਾਲ ਨੇ ਆਪਣੀ’ਫੁੱਟਬਾਲ ਦੇ ਅੰਗ-ਸੰਗ’ ਪੁਸਤਕ ਵੀ ਉਨ੍ਹਾਂ ਨੂੰ ਗਿਫਟ ਕੀਤੀ। ਇਸ ਮੌਕੇ ਧਰਮਿੰਦਰ ਮਸਾਣੀ,ਨਿੰਤਨ ਮੁਕੰਦਪੁਰ, ਵਰਿੰਦਰ, ਮੈਡਮ ਸੁਨੀਤਾ ਸ਼ਰਮਾ ਅਤੇ ਸਰਬਜੀਤ ਮੰਗੂਵਾਲ ਸਾਰੇ ਹੀ ਸੰਸਾਰ ਦੀ ਸਾਂਝ ਦੇ ਸਤਿਕਾਰਤ ਸਿੰਬਲ ਓਲੰਪਿਕ ਲੋਗੋ ਦੇ ਨਾਲ ਤਸਵੀਰ ਖਿਚਵਾਉਣ ਸਮੇਂ ਮੌਜੂਦ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਗੋਲਾ ਸਰਕਾਰੀ ਸੀ.ਸੈ. ਸਕੂਲ ਬੰਗਾ ਦੀ ਵਿਦਿਆਰਥਣ ਬਬੀਤਾ ਕੁਮਾਰੀ ਸਨਮਾਨਿਤ
Next articleਪਿੰਡ ਕਪੂਰ ਵਿਖੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ