HOME ਪਿੰਡ ਛੋਕਰਾਂ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ‘ਚ...

ਪਿੰਡ ਛੋਕਰਾਂ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ‘ਚ ਅਕਾਲੀ ਦਲ ਦਾ ਭਾਰੀ ਇਕੱਠ

3
ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅੱਪਰਾ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਜੀਤ ਸਿੰਘ ਖਾਲਸਾ ਅਤੇ ਬਲਾਕ ਸੰਮਤੀ ਜ਼ੋਨ ਮੋਰੋਂ ਦੇ ਉਮੀਦਵਾਰ ਗੁਰਜੀਤ ਕੌਰ ਦੇ ਹੱਕ ‘ਚ ਪਿੰਡ ਛੋਕਰਾਂ ‘ਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਸਰਬ ਪੱਖੀ ਵਿਕਾਸ ਹਮੇਸ਼ਾ ਅਕਾਲੀ ਦਲ ਦੀ ਸਰਕਾਰ ਮੌਕੇ ਹੀ ਹੋਇਆ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਅਕਾਲੀ ਦਲ ਦੇ ਉਮੀਦਵਾਰ ਮਨਜੀਤ ਸਿੰਘ ਖਾਲਸਾ ਅਤੇ ਬਲਾਕ ਸੰਮਤੀ ਉਮੀਦਵਾਰ ਗੁਰਜੀਤ ਕੌਰ ਨੂੰ ਵੋਟਾਂ ਪਾ ਕੇ ਸਫ਼ਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੀਤ ਸਿੰਘ ਖਾਲਸਾ, ਬਲਾਕ ਸੰਮਤੀ ਮੋਰੋਂ ਤੋਂ ਉਮੀਦਵਾਰ ਗੁਰਜੀਤ ਕੌਰ, ਬਲਾਕ ਸੰਮਤੀ ਮੰਡੀ ਉਮੀਦਵਾਰ ਲਖਵੀਰ ਕੌਰ, ਸਰਕਲ ਪ੍ਰਧਾਨ ਕੁਲਦੀਪ ਸਿੰਘ ਜੌਹਲ, ਕੁਲਦੀਪ ਸਿੰਘ ਬਾਜਵਾ, ਅਮਰਜੀਤ ਸਿੰਘ ਕਟਾਣਾ, ਸੁਲੱਖਣ ਸਿੰਘ ਰਾਏਪੁਰ ਆਈਆਂ, ਅਵਤਾਰ ਸਿੰਘ ਮੰਡੀ, ਅਮਰੀਕ ਸਿੰਘ ਮੰਡੀ, ਪਰਮਜੀਤ ਸਿੰਘ ਢਿਲੋਂ ਮੰਡੀ, ਸਰਪੰਚ ਬਿਸ਼ਨ ਪਾਲ ਢੱਕ ਮਜਾਰਾ, ਪਰਮਜੀਤ ਢੱਕ ਮਜਾਰਾ, ਚਰਨਜੀਤ ਚੰਨੀ, ਮੁਖਤਿਆਰ ਰਾਮ ਪੰਚ, ਕਿਰਨਜੀਤ ਕੌਰ ਪੰਚ, ਮੁਖਤਿਆਰ ਕੌਰ ਪੰਚ, ਨਿਰਮਲ ਸਿੰਘ ਛੋਕਰਾਂ, ਸਰਜੀਤ ਸਿੰਘ ਛੋਕਰਾਂ, ਹਰਦੀਪ ਸਿੰਘ ਅੱਪਰਾ, ਅਵਤਾਰ ਸਿੰਘ ਅਤੇ ਛੋਕਰਾਂ, ਮੰਡੀ ਤੇ ਮੋਰੋਂ ਤੋਂ ਵਰਕਰ ਵੱਡੀ ਗਿਣਤੀ ‘ਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੰਸੀ ਬਰਨਾਲਾ ਵਲੋਂ ਰੀਲਿਜ਼ ”ਜਬਰ ਜੁਲਮ ” ਸ਼ਬਦ ਨੂੰ ਇੰਸਟਾਗ੍ਰਾਮ ਰੀਲ 2 ਮਿਲੀਅਨ ਪਾਰ ਕਰ ਗਈ, ਸਰੋਤਿਆਂ ਵਲੋਂ ਧਰਮਿਕ ਸ਼ਬਦ ਨੂੰ ਦਿੱਤਾ ਭਰਵਾਂ ਹੁੰਗਾਰਾ
Next article‘ਆਪ’ ਉਮੀਦਵਾਰ ਆਸ਼ੀਸ਼ ਕੁਮਾਰ ਬਸੰਦਰਾਏ ਨੇ ਘਰ-ਘਰ ਵੋਟਾਂ ਮੰਗੀਆਂ