ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦੀ ਪੰਦਰਵਾੜੇ ਅਤੇ ਛੋਟੇ ਸ਼ਹਿਬਜਾਦੀਆਂ ਦੀ ਲਾਸਾਨੀ ਕੁਰਬਾਨੀ ਤੇ ਸ਼ਹਾਦਤ ਨੂੰ ਸਮਰਪਿਤ ਸ਼ਬਦ ” ਜਬਰ ਜ਼ੁਲਮ ” ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰ ਤੇ ਸਾਰਿਆ ਦਾ ਚਹੇਤਾ ਛੋਟਾ ਵੀਰ ਬੰਸੀ ਬਰਨਾਲਾ ਵਲੋਂ 10 ਦਸੰਬਰ ਨੂੰ ਇਹ ਸ਼ਬਦ ਵਰਡਵਾਈਡ ਰੀਲਿਜ਼ ਕੀਤਾ ਗਿਆ | ਉਨ੍ਹਾਂ ਦੇ ਇਸ ਸ਼ਬਦ ਨੂੰ ਇੰਸਟਾਗ੍ਰਾਮ ਤੇ ਰੀਲ 2 ਮਿਲੀਅਨ ਤੋਂ ਪਾਰ ਹੋ ਗਈ | ਉਨ੍ਹਾਂ ਦੱਸਿਆਂ ਕਿ ਇਸ ਸ਼ਬਦ ਦੇ ਨੂੰ ਲੇਖਕ ਬਾਬਾ ਦਲਵੀਰ ਸਿੰਘ ਜੀ ਨੇ ਕਲਮਬੰਦ ਕੀਤਾ ਹੈ ਅਤੇ ਸੰਗੀਤ ਦੀਆਂ ਧੁਨਾਂ ਜੱਸੀ ਇੰਡੀਆ ਨੇ ਦਿੱਤੀਆ ਹਨ | ਇਸ ਨੂੰ ਪ੍ਰੋਡਿਊਸਰ ਗੁਰਮੀਤ ਮਹਿਮੀ ਤੇ ਰੂਬੀਨਾ ਮਹਿਮੀ ਨੇ ਵਰਡ ਦੀ ਨੰਬਰ ਇਕ ਕੰਪਨੀ ਜੀ ਆਰ ਐਮ ਇੰਟਰਟੇੰਨਮੇੰਟ ਵਰਡਵਾਈਡ ਵਲੋਂ ਰੀਲਿਜ਼ ਕੀਤਾ | ਇਸਦੀ ਵੀਡਿਓ ਰੋਹਿਤ ਅੰਗੂਰਾਲ ਅਤੇ ਐਡੀਟਰ ਸੋਨੂੰ ਮੱਟੂ, ਮੇਕਅਪ ਸੋਮਿਲ ਰਤਨ , ਡਰੋਨ ਕਵਰੇਜ਼ ਸਤਵਿੰਦਰ ਵੀਰ ਦੀ ਟੀਮ ਵਲੋਂ ਬਹੁਤ ਮਿਹਨਤ ਨਾਲ ਇਸ ਸ਼ਬਦ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤਾ ਹੈ | ਬੰਸੀ ਬਰਨਾਲਾ ਨੇ ਕਿਹਾ ਕਿ ਉਨਾ ਵਲੋਂ ਪਹਿਲਾ ਵੀ ਧਾਰਮਿਕ, ਪੰਜਾਬੀ ਤੇ ਸਭਿਆਚਾਰਕ ਗੀਤਾ ਨੂੰ ਸਰੋਤਿਆਂ ਵਲੋਂ ਖੂਬ ਪਿਆਰ ਦਿੱਤਾ ਗਿਆ | ਇਸ ਸ਼ਬਦ ਨੂੰ ਵੀ ਭਰਵਾਂ ਹੁੰਗਾਰਾ ਮਿਲਣ ਤੇ ਉਨਾ ਸਰੋਤਿਆਂ ਦਾ ਧੰਨਵਾਦ ਕੀਤਾ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



