ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬਲਾਕ ਸੰਮਤੀ ਅੱਪਰਾ ਜ਼ੋਨ ਤੋਂ ‘ਆਪ’ ਉਮੀਦਵਾਰ ਉੱਘੇ ਵਪਾਰੀ ਪਰਿਵਾਰ ਨਾਲ ਸੰਬੰਧਿਤ ਆਸ਼ੀਸ਼ ਕੁਮਾਰ ਬਸੰਦਰਾਏ ਉਰਫ਼ ਸ਼ੀਸ਼ੂ ਚੋਣ ਪ੍ਰਚਾਰ ਦੇ ਪਹਿਲੇ ਦਿਨ ਤੋਂ ਹੀ ਅੱਪਰਾ ਦੀ ਆਮ ਆਦਮੀ ਪਾਰਟੀ ਟੀਮ ਨੂੰ ਨਾਲ ਲੈ ਕੇ ਕਸਬੇ ਦੇ ਹਰ ਗਲੀ ਮੁਹੱਲੇ ‘ਚ ਜਾ ਕੇ ਆਪ ਸਰਕਾਰ ਵਲੋਂ ਕਸਬਾ ਅੱਪਰਾ ਲਈ ਕੀਤੇ ਕੰਮਾਂ ਦੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨੋਜ ਕੁਮਾਰ ਲੋਈ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਅਪੀਲ ਕਰ ਰਹੇ ਹਨ। ਚੋਣ ਪ੍ਰਚਾਰ ਲਈ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਸੁਖਦੀਪ ਅੱਪਰਾ ਚੇਅਰਮੈਨ ਮਾਰਕੀਟ ਕਮੇਟੀ ਅੱਪਰਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਡੋਰ ਟੂ ਡੋਰ ਪ੍ਰਚਾਰ ਮੌਕੇ ਦਵਿੰਦਰ ਸਿੰਘ ਭੱਚੂ, ਹਰਮੇਸ਼ ਕੁਮਾਰ ਮੇਸ਼ੀ, ਦੇਸ ਰਾਜ, ਤਲਵਿੰਦਰ ਸਿੰਘ ਗੋਲਾ, ਮਾਸਟਰ ਬਲਵੀਰ ਸਿੰਘ, ਮੱਖਣ ਸਿੰਘ, ਤਜਿੰਦਰ ਕੁਮਾਰ ਲਾਲੀ ਅੱਪਰਾ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



