HOME ਬਸਪਾ ਸਰਕਾਰੀ ਜਬਰ ਦੇ ਪੀੜਤਾਂ ਨਾਲ ਡਟ ਕੇ ਖੜੀ ਇਨਸਾਫ ਹਾਸਲ ਕਰਨੇ...

ਬਸਪਾ ਸਰਕਾਰੀ ਜਬਰ ਦੇ ਪੀੜਤਾਂ ਨਾਲ ਡਟ ਕੇ ਖੜੀ ਇਨਸਾਫ ਹਾਸਲ ਕਰਨੇ ਤੱਕ ਲੜਾਈ ਜਾਰੀ ਰਹੂਗੀ-ਕਰੀਮਪੁਰੀ

5

 ਚੱਬੇਵਾਲ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪੰਜਾਬ ਸਰਕਾਰ ਆਪਣੇ ਸੰਵਿਧਾਨਿਕ ਜਿੰਮੇਵਾਰੀ ਨਿਭਾਵੇ ਪੀੜਤਾਂ ਨੂੰ ਇਨਸਾਫ ਦੇਵੇ, ਚੱਬੇਵਾਲ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਸਰਕਾਰੀ ਜਬਰ ਵਿਰੁੱਧ ਪੰਜਾਬ ਸੰਭਾਲੋ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਨੂੰ ਆਪਣੀ ਜਾਬਰ ਨੀਤੀ ਨੂੰ ਬਦਲਣ ਲਈ ਕਿਹਾ ਗਿਆ ਅਤੇ ਪੰਜਾਬ ਦੀਆਂ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਕਿ ਜਿੱਥੇ ਵੀ ਸਰਕਾਰ ਜਬਰ ਕਰਦੀ ਹੈ ਉਹ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨਾਲ ਜੁੜਨ ਮੁਹਿੰਮ ਦਾ ਹਿੱਸਾ ਬਣਨ ਤਾਂ ਕਿ ਪੰਜਾਬ ਸਰਕਾਰ ਦੇ ਜਬਰ ਨਾਲ ਟੱਕਰ ਲਈ ਜਾ ਸਕੇ,78 ਸਾਲ ਤੋਂ ਪੰਜਾਬ ਨੂੰ ਉਜਾੜਨੇ ਵਾਲਿਆਂ ਨੂੰ ਰੱਦ ਕਰਕੇ 2027 ਚ ਪੰਜਾਬ ਸੰਭਾਲੋ ਬਸਪਾ ਨੂੰ ਮੌਕਾ ਦੇ ਕੇ ਇੱਕ ਨਵਾਂ ਤੇ ਸਿਹਤਮੰਦ ਪੰਜਾਬ ਬਣਾਇਆ ਜਾ ਸਕੇ ਇਸ ਮੌਕੇ ਬਸਪਾ ਦੇ ਸਟੇਟ ਕੋਆਰਡੀਨੇਟਰ ਵੀ ਚੌਧਰੀ ਗੁਰਨਾਮ ਸਿੰਘ ਜੀ ਨੇ ਸਰਕਾਰ ਦੇ ਜਬਰ ਦੀ ਨਿੰਦਾ ਕੀਤੀ ਅਤੇ ਬਹੁਜਨ ਸਮਾਜ ਪਾਰਟੀ ਦਾ ਜਥੇਬੰਦਕ ਢਾਂਚਾ ਪਿੰਡ ਪਿੰਡ ਵਿੱਚ ਬਣਾਉਣ ਲਈ ਲੀਡਰਸ਼ਿਪ ਨੂੰ ਸੱਦਾ ਦਿੱਤਾ ਰੈਲੀ ਵਿੱਚ ਮਨਿੰਦਰ ਸਿੰਘ ਸ਼ੇਰਪੁਰੀ ਸਟੇਟ ਸੈਕਟਰੀ,ਸੁਖਦੇਵ bitta ਸਟੇਟ ਸੈਕਟਰੀ,ਦਲਜੀਤ ਰਾਏ ਜਿਲਾ ਪ੍ਰਧਾਨ, ਐਡਵੋਕੇਟ ਦਾਦਰਾ ਜਿਲਾ ਜਨਲ ਸੈਕਟਰੀ,ਜਿਲਾ ਇੰਚਾਰਜ ਪਲਵਿੰਦਰ ਮਾਨਾ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਇੰਚਾਰਜ ਜਸਪੱਟੀ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪ੍ਰਧਾਨ ਜਿਲੇ ਦੇ ਇੰਚਾਰਜ ਬਖਸ਼ੀਸ਼ ਭੀਮ ਜੀ ਗੜਸ਼ੰਕਰ ਵਿਧਾਨ ਸਭਾ ਦੇ ਇੰਚਾਰਜ, ਮਲਕੀਤ ਸਿੰਘ ਹਲਕਾ ਗੜਸ਼ੰਕਰ ਦੇ ਪ੍ਰਧਾਨ,ਨਿਸ਼ਾਨ ਚੌਧਰੀ ਜੀ ਜਿਲਾ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਸ਼ਾਮ 84 ਦੇ ਇੰਚਾਰਜ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਯਾਦਗਾਰੀ ਹੋ ਨਿਬੜਿਆ ਪਿੰਡ ਸੁੰਨੜ ਕਲਾਂ ਦਾ ਸਾਲਾਨਾਂ ਛਿੰਝ ਮੇਲਾ
Next articleਟ੍ਰੈਫਿਕ ਪੁਲਿਸ ਬੰਗਾ ਡਿਊਟੀ ਦੌਰਾਨ ਸ੍ਰੀ ਨਾਭ ਕੰਵਲ ਸਾਹਿਬ ਦੇ ਮੇਲੇ ਵਿੱਚ ਇੱਕ ਮੋਬਾਇਲ ਅਤੇ ਕੁਝ ਪੈਸੇ ਵੀ ਵਾਪਸ ਕੀਤੇ