HOME ਇਕਾਈ ਜਲੰਧਰ ਵੱਲੋਂ 24 ਅਗਸਤ ਨੂੰ ਮਹਾਂਪੰਚਾਇਤ ਦੇ ਸੱਦੇ ਤੇ ਸਮਰਾਲਾ ਪਹੁੰਚਣ...

ਇਕਾਈ ਜਲੰਧਰ ਵੱਲੋਂ 24 ਅਗਸਤ ਨੂੰ ਮਹਾਂਪੰਚਾਇਤ ਦੇ ਸੱਦੇ ਤੇ ਸਮਰਾਲਾ ਪਹੁੰਚਣ ਲਈ ਡਿਊਟੀਆਂ ਲਗਾਈਆਂ

2

ਮਹਿਤਪੁਰ,   (ਸਮਾਜ ਵੀਕਲੀ)  (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਜਲੰਧਰ ਦੀ ਮੀਟਿੰਗ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 24 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਹਾਂ ਪੰਚਾਇਤ ਦਾਣਾ ਮੰਡੀ ਸਮਰਾਲਾ ਵਿਖੇ ਸ਼ਾਮਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਅਤੇ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਮਤਾਂ ਪਾਸ ਕੀਤਾ ਗਿਆ ਜੋਂ ਵੀ ਅਹੁਦੇਦਾਰ ਜਥੇਬੰਦੀਆਂ ਦੀਆਂ ਮਹੀਨਾ ਵਾਰ ਮੀਟਿੰਗਾਂ ਵਿਚੋਂ ਤਿੰਨ ਮਹੀਨੇ ਤੱਕ ਗੈਰ ਹਾਜ਼ਰ ਰਹਿੰਦਾ ਹੈ ਉਸ ਨੂੰ ਆਪਣਾ ਪੱਖ ਕਮੇਟੀ ਅੱਗੇ ਰੱਖੇਗਾ ਨਹੀਂ ਤਾਂ ਜਥੇਬੰਦੀ ਵਿਚੋਂ ਬਾਹਰ ਸਮਝੇ। ਇਸੇ ਤਰ੍ਹਾਂ ਕਰਮਜੀਤ ਸਿੰਘ ਮੰਡ, ਇਕਾਈ ਪ੍ਰਧਾਨ ਕਰਮ ਸਿੰਘ ਗੋਬਿੰਦਪੁਰ ਨੂੰ ਜਥੇਬੰਦੀ ਪ੍ਰਤੀ ਗਲਤ ਗਤੀਵਿਧੀਆਂ ਕਾਰਨ ਜਥੇਬੰਦੀ ਵੱਲੋਂ ਬਾਹਰ ਕਰ ਦਿੱਤਾ ਗਿਆ। ਜੋਂ ਵੀ ਹੋਰ ਜਥੇਬੰਦੀ ਪ੍ਰਤੀ ਕੋਈ ਗਲਤ ਬੋਲੇਗਾ ਉਸ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ, ਲਖਵੀਰ ਸਿੰਘ ਗੋਬਿੰਦਪੁਰ ਜ਼ਿਲਾਂ ਪ੍ਰਧਾਨ, ਬਲਵੰਤ ਸਿੰਘ ਜ਼ਿਲ੍ਹਾ ਖਜਾਨਚੀ, ਇਕਬਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਤਜਿੰਦਰਪਾਲ ਸਿੰਘ ਸਰਪੰਚ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਰਣਜੀਤ ਸਿੰਘ ਕੌਹਾੜ ਯੂਥ ਤਹਿਸੀਲ ਪ੍ਰਧਾਨ, ਸੁਖਬੀਰ ਸਿੰਘ ਬਲਾਕ ਮੀਤ ਪ੍ਰਧਾਨ, ਸਤਬੀਰ ਸਿੰਘ ਰਾਏਪੁਰ ਰਾਈਆਂ, ਕੁਲਦੀਪ ਸਿੰਘ ਆੜਤੀ,ਪਾਲ ਸਿੰਘ ਸਕੱਤਰ ਬੀਟਲਾ, ਦਵਿੰਦਰ ਸਿੰਘ ਗੋਪੀ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ ਗੋਪੀ, ਲਾਡੀ ਲਹੋਰੀਆ ਯੂਥ ਆਗੂ, ਨਿਰਮੋਹ ਸਿੰਘ ਇਕਾਈ ਪ੍ਰਧਾਨ, ਤਰਸੇਮ ਸਿੰਘ ਮੰਡ ਮੀਤ ਪ੍ਰਧਾਨ, ਨਗਿੰਦਰ ਸਿੰਘ ਪਰਜੀਆ, ਇਕਾਈ ਪ੍ਰਧਾਨ, ਪਰਮਜੀਤ ਸਿੰਘ ਨਾਰੰਗਪੁਰ ਇਕਾਈ ਪ੍ਰਧਾਨ, ਬਲਜੀਤ ਸਿੰਘ ਗੋਬਿੰਦਪੁਰ ਇਕਾਈ ਪ੍ਰਧਾਨ, ਪੂਰਨ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ ਸਰਪੰਚ, ਜਗਤਾਰ ਸਿੰਘ, ਭੁਪਿੰਦਰ ਸਿੰਘ, ਬੰਟੀ ਭੁੱਲਰ, ਪ੍ਰੀਤਮ ਸਿੰਘ, ਜਸਵੰਤ ਸਿੰਘ, ਬਲਜੀਤ ਸਿੰਘ ਸਰਪੰਚ ਬਿੱਲੇ, ਸਤਨਾਮ ਸਿੰਘ ਇਕਾਈ ਪ੍ਰਧਾਨ ਝੁਗੀਆਂ, ਦਲਬੀਰ ਸਿੰਘ, ਹੁਕਮ ਸਿੰਘ, ਸੁਖਵਿੰਦਰ ਸਿੰਘ ਬਿਟਲਾ, ਸੁਖਵਿੰਦਰ ਸਿੰਘ ਸੋਨੂੰ, ਗੁਰਸ਼ਰਨ ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੰਗਾ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧੰਨ ਧੰਨ ਮਾਤਾ ਸਾਹਿਬ ਕੌਰ ਜੀ
Next articleਡਾ. ਅੰਬੇਡਕਰ ਸਕੂਲ ਬੁਲੰਦਪੁਰ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ