*ਸੰਵਿਧਾਨਿਕ ਅਧਿਕਾਰਾਂ ਕਰਕੇ ਬਹੁਜਨਾਂ ਦੇ ਤਰੱਕੀ ਦੇ ਰਸਤੇ ਖੁੱਲ੍ਹੇ —ਵਰਿੰਦਰ ਕੁਮਾਰ
*ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਬਾਬਾ ਸਾਹਿਬ ਦੇ ਗਾਨ ਪੇਸ਼ ਕੀਤੇ ਗਏ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ,ਜਲੰਧਰ ਵਿਖੇ 79ਵਾਂ ਆਜ਼ਾਦੀ ਦਿਵਸ ਸਮਾਰੋਹ ਪ੍ਰਿੰਸੀਪਲ ਜੀ ਦੀ ਪ੍ਰਧਾਨਗੀ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਰਿੰਦਰ ਕੁਮਾਰ ਪ੍ਰਧਾਨ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ (ਰਜਿ) ਕਾਹਨਪੁਰ ਸਨ। ਵਿਸ਼ੇਸ਼ ਮਹਿਮਾਨ ਬਾਲ ਮੁਕੰਦ ਪੰਚਾਇਤ ਮੈਂਬਰ ਅਤੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਧਾਮ ਕਾਹਨਪੁਰ, ਜਗਦੇਵ ਮਿਸਤਰੀ, ਡਾ. ਮਨਜੀਤ ਲਾਲ 
ਆਦਿ ਇਸ ਸਮਾਗਮ ਵਿੱਚ ਸ਼ਾਮਿਲ ਹੋਏ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪ੍ਰਿੰਸੀਪਲ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਤਿਰੰਗੇ ਝੰਡੇ ਨੂੰ ਲਹਿਰਾਇਆ ਗਿਆ। ਵਿਦਿਆਰਥੀਆਂ ਅਤੇ ਟੀਚਰਾਂ ਵੱਲੋਂ ਰਾਸ਼ਟਰੀ ਗਾਨ ਕੀਤਾ ਗਿਆ। ਮੁੱਖ ਮਹਿਮਾਨ ਸ੍ਰੀ ਵਰਿੰਦਰ ਕੁਮਾਰ ਜੀ ਨੇ ਕਿਹਾ ਕਿ ਅੱਜ ਭਾਵੇਂ ਦੇਸ਼ ਨੂੰ ਆਜ਼ਾਦੀ ਮਿਲ ਗਈ ਪਰ ਬਹੁਜਨ ਸਮਾਜ ਨੂੰ ਦੋਹਰੀ ਗੁਲਾਮੀ ਵਿੱਚੋਂ ਗੁਜ਼ਰਨਾ ਪਿਆ। ਬਾਬਾ ਸਾਹਿਬ ਜੀ ਦੁਆਰਾ ਦਿੱਤੇ ਸੰਵਿਧਾਨਕ ਅਧਿਕਾਰਾਂ ਕਰਕੇ ਬਹੁਜਨਾਂ ਦੀ ਤਰੱਕੀ ਦੇ ਰਾਹ ਖੁੱਲ੍ਹੇ। ਸਕੂਲ ਦੇ 
ਪ੍ਰਿੰਸੀਪਲ ਪਰਮਜੀਤ ਜੱਸਲ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ “ਜੀ ਆਇਆ ” ਕਿਹਾ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਆਪਣੇ ਰਹਿਬਰਾਂ ਦੇ ਨਾਂ ‘ਤੇ ਸੰਸਥਾਵਾਂ ਨੂੰ ਚਲਾਉਣਾ ਬਹੁਤ ਔਖਾ ਕੰਮ ਹੈ। ਪਰ ਅਸੀਂ ਆਪਣੀ ਹਿੰਮਤ, ਦ੍ਰਿੜ ਵਿਸ਼ਵਾਸ, ਸੰਕਲਪ, ਇਮਾਨਦਾਰੀ ਨਾਲ ਇਸ ਨੂੰ ਅੱਗੇ ਲਿਜਾ ਰਹੇ ਹਾਂ। ਬੁੱਧੀਜੀਵੀ ਵਰਗ ਅਤੇ ਐਨ.ਆਰ.ਆਈ. ਭਰਾਵਾਂ ਨੂੰ ਇਸ ਸੰਸਥਾ ਦੀ ਆਰਥਿਕ ਮਦਦ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਡਾ. ਮਨਜੀਤ ਲਾਲ ਨੇ ਕਿ ਸੰਸਥਾ ਦੇ ਪ੍ਰਿੰਸੀਪਲ ਅਤੇ ਸਟਾਫ ਦੀ ਪ੍ਰਸੰਸਾ ਕੀਤੀ, ਜੋ ਗਰੀਬ ਬੱਚਿਆਂ ਨੂੰ ਸਸਤੀ ਤੇ ਵਧੀਆ ਸਿੱਖਿਆ ਦੇ ਰਹੇ ਹਨ। ਮੇਰੀ ਬੇਟੀ ਮੀਨਾਕਸ਼ੀ ਵੀ ਇਸ ਸਕੂਲ ਵਿੱਚੋਂ ਪੜ੍ਹ ਕੇ ਅੱਜ ਵਿਦੇਸ਼ ਦੀ ਧਰਤੀ ‘ਤੇ ਵਧੀਆ ਜੌਬ ਕਰ ਰਹੀ ਹੈ। ਉਹਨਾਂ ਸਕੂਲ ਦੀ 1100 /- ਰੁਪਏ ਮਾਲੀ ਮਦਦ ਕੀਤੀ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ, ਦੇਸ਼ ਪਿਆਰ, ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਗਾਨ ਪੇਸ਼ ਕੀਤੇ ਗਏ। ਜਿਸ ਦੀ ਆਏ ਹੋਏ ਮਹਿਮਾਨਾਂ ਨੇ ਕਾਫੀ ਪ੍ਰਸ਼ੰਸਾ ਕੀਤੀ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਆਜ਼ਾਦੀ ਦਿਵਸ ਸਮਾਰੋਹ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਵਾਇਸ ਪ੍ਰਿੰਸੀਪਲ ਸਤਵਿੰਦਰ ਕੌਰ ਵੱਲੋਂ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਮਮਤਾ , ਬਲਜੋਤ ਕਲੇਰ, ਜੋਤੀ, ਪੂਨਮ ਅਤੇ ਸੌਕੀਨਾ ਆਦਿ ਦਾ ਇਸ ਫੰਕਸ਼ਨ ਵਿੱਚ ਵੱਡਾ ਯੋਗਦਾਨ ਰਿਹਾ । ਚਾਹ -ਪਾਣੀ ਅਟੁੱਟ ਵਰਤਾਇਆ ਗਿਆ। ਯਾਦ ਰਹੇ ਕਿ ਡਾ.ਬੀ.ਆਰ. ਅੰਬੇਡਕਰ ਵੈਲਫੇਅਰ ਸੋਸਾਇਟੀ ਕਾਹਨਪੁਰ ਵਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪੜਨ ਸਮੱਗਰੀ ਫਰੀ ਵੰਡੀ ਗਈ।



