ਕੈਂਪ ਵਿੱਚ 44 ਤਰ੍ਹਾਂ ਦੀਆਂ ਸੁਵਿਧਾਵਾਂ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਲਈ ਦਿੱਤੀਆਂ ਗਈਆਂ
ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਪੰਜਾਬ ਦੇ ਲੋਕਾਂ ਲਈ ਹੋਈ ਵਰਦਾਨ ਸਾਬਿਤ – ਰਾਜਿੰਦਰ ਕੌਰ ਰਾਜ
ਕਪੂਰਥਲਾ, 28 ਫ਼ਰਵਰੀ (ਕੌੜਾ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਦੋਨਾਂ ਵਿਖੇ ਕੈਂਪ ਲਗਾਇਆ ਗਿਆ। ਜਿਸ ਦਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕਾਂ ਨੇ ਲਾਭ ਲਿਆ। ਇਸ ਕੈਂਪ ਵਿਚ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।ਜਿਨ੍ਹਾਂ ਵਲੋਂ ਲੋਕਾਂ ਦੇ ਕੰਮਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ।ਇਸ ਖਾਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਜਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਅਤੇ ਇੱਕ ਹੀ ਜਗ੍ਹਾ ’ਤੇ ਇਕੱਠੇ ਹੋ ਸਰਕਾਰੀ ਅਧਿਕਾਰੀ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਮੁਹਿੰਮ ਤਹਿਤ ਪੰਜਾਬ ਦੇ ਹਰ ਪਿੰਡ ਵਿੱਚ ਇਹ ਕੈਂਪ ਲਗਾਏ ਜਾ ਰਹੇ ਹਨ।
ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਵਿੱਚ ਆਪਣੇ ਕੰਮਾਂ ਨੂੰ ਲੈਕੇ ਬਹੁਤ ਤਰ੍ਹਾਂ ਦੀਆਂ ਪਰਸ਼ਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਖੱਜਲ ਖੁਆਰ ਹੋਣਾ ਪੈਂਦਾ ਸੀ। ਜੋ ਕਿ ਅਜਿਹਾ ਹੁਣ ਕਦੇ ਵੀ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਆਪ ਦੀ ਸਰਕਾਰ ਯਾਨੀ ਮਾਨ ਸਰਕਾਰ ਨੇ ਲੋਕਾਂ ਦੀਆਂ ਕਾਗਜ਼ੀ ਮੁਸ਼ਕਿਲਾਂ ਤੇ ਖੱਜਲ ਖ਼ੁਆਰੀਆਂ ਨੂੰ ਜੜ ਤੋਂ ਖਤਮ ਕਰਕੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਉਨ੍ਹਾਂ ਦੇ ਕੰਮ ਹੋਣ ਵਾਲੇ ਹਨ ਉਹ ਕੈਂਪਾਂ ’ਚ ਆ ਕੇ ਕਰਵਾਉਣ ਤੇ ਹੋਰ ਖੱਜਲ ਖ਼ੁਆਰੀਆਂ ਤੋਂ ਬਚਣ। ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਪੰਜਾਬ ਦੇ ਲੋਕਾਂ ਲਈ ਕਿਸੇ ਵਰਦਾਨ ਤੋਂ ਘਾਟ ਸਾਬਿਤ ਨਹੀਂ ਹੋਈ। ਇਸੇ ਲਈ ਉਹ ਪੰਜਾਬ ਸਰਕਾਰ ਨੂੰ ਲੋਕਾਂ ਦੇ ਲਈ ਇਸ ਵਿਸ਼ੇਸ਼ ਉਪਰਾਲੇ ਦੇ ਲਈ ਨਹੀਂ ਹੱਸ ਕੇ ਅੰਦਰ ਵਧਾਈ ਦਿੰਦੇ ਹਨ ਤੇ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਇਹ ਅਪੀਲ ਕਰਦੇ ਹਨ ਕਿ ਕਿ ਉਹ ਆਪਣੇ ਪਾਰਟੀ ਦੇ ਹਿੱਤ ਵਿੱਚ ਦਿਨ ਰਾਤ ਲੋਕਾਂ ਦੀ ਸੇਵਾ ਦੇ ਲਈ ਕੰਮ ਕਰਨ ਅਤੇ ਪਾਰਟੀ ਨੂੰ ਅਸਮਾਨੀ ਬੁਲੰਦੀਆਂ ਤੇ ਪਹੁੰਚਾਉਣ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਣਾ ਬੇਸ਼ਕੀਮਤੀ ਯੋਗਦਾਨ ਪਾਉਣ।
ਇਸ ਮੌਕੇ ਆਪ ਦੀ ਮਹਿਲਾ ਵਿੰਗ ਦੀ ਜਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਸਮੇਤ ਕੰਵਲਜੀਤ ਸਿੰਘ,ਲਖਵਿੰਦਰ ਸਿੰਘ,ਸਤਵਿੰਦਰ ਸਿੰਘ ਨੰਬਰਦਾਰ , ਦਲਵੀਰ ਸਿੰਘ , ਦਰਸ਼ਨ ਸਿੰਘ , ਨਰਿੰਦਰ ਸਿੰਘ,ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ,ਮਨਦੀਪ ਸਿੰਘ,ਮਨਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਰਹੇ।ਵਿਭਾਗੀ ਅਧਿਕਾਰੀਆਂ ਵਿੱਚ ਸਿਹਤ ਵਿਭਾਗ ਵੱਲੋਂ ਰਮੇਸ਼ ਕੁਮਾਰ , ਆਂਗਣਵਾੜੀ ਵਰਕਰ ਰਾਜਵਿੰਦਰ ਕੌਰ,ਆਸ਼ਾ ਵਰਕਰ ਸਰਬਜਿੰਦਰ ਕੌਰ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਕਬਾਲ ਸਿੰਘ ਨਰਿੰਦਰ ਭੱਲਾ ,ਲੇਬਰ ਵਿਭਾਗ ਵੱਲੋਂ ਪੁਨੀਤ ਗੋਪਾਲ , ਫੂਡ ਸਪਲਾਈ ਵਿਭਾਗ ਵੱਲੋਂ ਲਖਵਿੰਦਰ ਸਿੰਘ,ਜਸਵਿੰਦਰ ਸਿੰਘ ਤੇ ਕੁਲਜਿੰਦਰ ਸਿੰਘ ਤੇ ਪਟਵਾਰੀ ਇੰਦਰਜੀਤ ਸਿੰਘ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly