ਮਿੱਠੜਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਮੇਲਾ ਕਰਵਾਇਆ ਗਿਆ

ਕਪੂਰਥਲਾ, 28 ਫ਼ਰਵਰੀ ( ਕੌੜਾ )– ਸਾਰੇ ਦੇਸ਼ ਭਰ ਅੰਦਰ ਬਣੇ ਉਤਸ਼ਾਹ ਨਾਲ ਮਨਾਏ ਜਾ ਰਹੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਕਾਲਜ ਦੇ ਸਾਇੰਸ ਵਿਭਾਗ ਵੱਲੋਂ ਸਾਇੰਸ ਫੈਸਟ 2024 ਦੇ ਬੈਨਰ ਹੇਠ ਵਿਗਿਆਨ ਮੇਲਾ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਸਾਇੰਸ ਵਿਭਾਗ ਦੇ ਮੁੱਖੀ ਡਾਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਵਿਗਿਆਨ ਦਿਵਸ ਜੋ ਕਿ ਰਮਨ ਇਫੈਕਟ ਦੀ ਖੋਜ ਕਰਨ ਵਾਲੇ ਨੋਬਲ ਪੁਰਸਕਾਰ ਵਜੇ ਤੁਹਾਡਾ ਡਾਕਟਰ ਸੀ ਟੀ ਰਮਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਇਸ ਦੇ ਤਹਿਤ ਕਾਲਜ ਵਿਖੇ ਵਿਗਿਆਨ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਵਿਕਸਿਤ ਭਾਰਤ ਦੀ ਸਵਦੇਸ਼ੀ ਟੈਕਨੋਲਾਜੀ ਦੇ ਵਿਸ਼ੇ ਸਬੰਧੀ ਵਿਦਿਆਰਥੀਆਂ ਨੂੰ ਵੱਖ ਵੱਖ ਵਰਕਿੰਗ ਮਾਡਲ ਬਣਾ ਕੇ ਪੇਸ਼ ਕੀਤੇ ਗਏ।
ਜਿਨਾਂ ਵਿੱਚ ਤੇਜਾਬੀ ਮੀਂਹ, ਸੜਕ ਸੁਰੱਖਿਆ, ਖੇਤੀਬਾੜੀ ,ਸਿੰਚਾਈ, ਸੂਰਜ ਗ੍ਰਹਿਣ ,ਪਰਮਾਣੂ ਊਰਜਾ ਪਲਾਂਟ, ਮੈਜਿਕ ਸ਼ੋ ,ਸੋਲਰ ਪੈਨਲ ਗਰੀਨ ਹਾਊਸ ਪ੍ਰਭਾਵ ਅਤੇ ਸੈਟਲਾਈਟ ਸੰਚਾਰ ਸਬੰਧੀ ਵਰਕਿੰਗ ਮਾਡਲ ਬਣਾ ਕੇ ਪੇਸ਼ ਕੀਤੇ ਗਏ।
ਵਰਕਿੰਗ ਮਾਡਲ ਮੁਕਾਬਲੇ ਵਿੱਚ ਬੀਐਸਸੀ ਨੋਨ ਮੈਡੀਕਲ ਭਾਗ ਦੂਜਾ ਦੀ ਵਿਦਿਆਰਥਨ ਰੂਬਲਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀ ਐਸ ਸੀ ਨਾਨ ਮੈਡੀਕਲ ਭਾਗ ਪਹਿਲਾ ਦੀ ਵਿਦਿਆਰਥਨ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਬੀ ਐਸ ਸੀ ਨਾਨ ਮੈਡੀਕਲ ਭਾਗ ਪਹਿਲਾ ਦੀ ਵਿਦਿਆਰਥਨ ਗੁਰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਭਾਗੀਦਾਰੀ ਪੁਰਸਕਾਰ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਡਾਕਟਰ ਦਿਲਜੀਤ ਸਿੰਘ ਖਹਿਰਾ ਦਾ ਗੈਸਟ ਆਫ ਹੋਨਰ ਦੇਵਸ਼ੇਰ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਤੇ ਸਮੂਹ ਅਧਿਆਪਕ ਪ੍ਰਸ਼ੰਸ਼ਾ ਤਿੰਨ ਦੇ ਕੇ ਨਿਵਾਜਿਆ ਗਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਵਿਚਾਰ ਸਾਂਝੇ ਕਰਦਿਆਂ ਕਿਸੇ ਵੀ ਦੇਸ਼ ਦੀ ਤਰੱਕੀ ਅੰਦਰ ਵਿਗਿਆਨ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਸੋ ਵਿਗਿਆਨਕ ਖੇਤਰ ਅੰਦਰ ਖੋਜਾਂ ਕਰਨ ਵਾਲੇ ਖੋਜਕਾਰਾਂ ਦੇ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਕਰਦਿਆਂ ਸਾਨੂੰ ਵੀ ਸਮਾਜ ਦੀ ਤਰੱਕੀ ਖਾਤਰ ਵਿਗਿਆਨਕ ਅਤੇ ਉਧਨਿਕ ਟੈਕਨੋਲੋਜੀ ਦੇ ਰੂਬਰੂ ਹੁੰਦਿਆਂ ਦੇਸ਼  ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਪ੍ਰੋਫੈਸਰ ਸੋਨੀਆ ਦੇ ਪ੍ਰੋਫੈਸਰ ਪ੍ਰਭਜੋਤ ਕੌਰ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous article‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਪਿੰਡ ਸ਼ਾਲਾਪੁਰ ਦੋਨਾਂ ਵਿਖੇ ਲਗਾਇਆ ਗਿਆ ਕੈਂਪ
Next articleਮੋਹ ਦੀਆਂ ਤੰਦਾਂ