ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ  ਵਿਸ਼ਾਲ ਸੈਮੀਨਾਰ ਕਰਵਾਇਆ ਗਿਆ

ਕਪੂਰਥਲਾ,28 ਫਰਵਰੀ (ਕੌੜਾ)- ਫੂਲੇ,ਸ਼ਾਹੂ,ਅੰਬੇਡਕਰੀ ਵਿਚਾਰਧਾਰਕ ਅਤੇ ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ  ਵਿਰਸਾ ਵਿਹਾਰ  ਕਪੂਰਥਲਾ ਵਿਖੇ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਡਾਕਟਰ ਜਸਵੰਤ ਸਿੰਘ ਥਿੰਦ ਚੇਅਰਮੈਨ ਡਾ. ਅੰਬੇਡਕਰ ਕਲੱਚਰਲ ਅਤੇ ਲਿਟਰੇਰੀ ਸੋਸਾਇਟੀ ਵਲੋਂ ਕੀਤਾ ਗਿਆ,ਪ੍ਰੋਗਰਾਮ ਦੀ ਪ੍ਰਸਤਵਨਾ ਰਮੇਸ਼ ਕੁਮਾਰ ਸਾਬਕਾ ਤਹਿਸੀਲਦਾਰ ਅਤੇ ਕੁਸ਼ਲ ਕੁਮਾਰ ਕਨਵੀਨਰ ਬਾਮਸੇਫ਼ ਪੰਜਾਬ ਵਲੋਂ ਪੜ੍ਹੀ ਗਈ। ਸੈਮੀਨਾਰ ਦੀ ਪ੍ਰਧਾਨਗੀ ਸ. ਤਜਿੰਦਰ ਸਿੰਘ ਝੱਲੀ ਸਾਬਕਾ ਰਾਸ਼ਟਰੀ ਪ੍ਰਧਾਨ ਬਾਮਸੇਫ਼ ਵਲੋਂ ਕੀਤੀ ਗਈ। ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ  ਕਮਲਕਾਂਤ ਕਾਲੇ ਰਾਸ਼ਟਰੀ ਪ੍ਰਧਾਨ ਬਾਮਸੇਫ ਭਾਰਤ, ਐਡਵੋਕੇਟ ਨਿਤਿਨ ਮੇਸ਼ਰਾਮ ਰਾਸ਼ਟਰੀ ਸੰਯੋਜਕ ਆਲ ਬਾਰ ਐਸੋਸੀਏਸ਼ਨ ਸੀਨੀਅਰ ਵਕੀਲ ਸੁਪਰੀਮ ਕੋਰਟ ਨਵੀਂ ਦਿੱਲੀ, ਮਲਕੀਤ ਸਿੰਘ ਬਹਿਲ ਯੂ.ਕੇ ਅਤੇ ਅਤਰਵੀਰ ਸਿੰਘ ਪ੍ਰਧਾਨ ਬਾਮਸੇਫ ਭਾਰਤ ਵਿਸ਼ੇਸ਼ ਤੌਰ ਤੇ ਪਹੁੰਚੇ।  ਇਸ ਤੋਂ ਇਲਾਵਾ ਇੰਜੀਨੀਅਰ ਜੀਤ ਸਿੰਘ ਪ੍ਰਧਾਨ ਐਸਸੀ/ਐਸਟੀ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਕਪੂਰਥਲਾ ਵਲੋਂ ਦੀਨਾ ਭਾਨਾ ਜੀ ਦੇ ਜੀਵਨ ਅਤੇ ਫ਼ਲਸਫੇ ਬਾਰੇ ਦੱਸਿਆ ਗਿਆ।
        
ਸੈਮੀਨਾਰ ਵਿਚ ਐਡਵੋਕੇਟ ਸੰਜੀਵ ਭੌਰਾ (ਧੰਮਾ ਫੈਡਰੇਸ਼ਨ ਆਫ ਇੰਡੀਆ)  ਐਡਵੋਕੇਟ ਵਿਕਰਮ ਲੰਕੇਸ਼ (ਮੂਲ ਨਿਵਾਸੀ ਚੇਤਨਾ ਮੰਚ ਪੰਜਾਬ) ਆਯੂਸ਼ਮਤੀ ਪ੍ਰਿੰਸੀਪਲ ਚੰਚਲ ਬੋਧ (ਪ੍ਰਿੰਸੀਪਲ ਬੋਧੀਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਜਲੰਧਰ,  ਐਡਵੋਕੇਟ ਕਰਨ ਖੁੱਲਰ ਜਨਰਲ ਸਕੱਤਰ ਆਲ ਬਾਰ ਐਸੋਸੀਏਸ਼ਨ ਪੰਜਾਬ, ਡਾਕਟਰ ਸਤਪਾਲ ਚੇਅਰਮੈਨ ਇੰਡੀਅਨ ਮੈਡੀਕਲ ਪ੍ਰੋਫੈਸਨਲ ਐਸੋਸੀਏਸ਼ਨ ਦਿੱਲੀ, ਉਮਾ ਸ਼ੰਕਰ ਪ੍ਰਧਾਨ ਆਲ ਇੰਡੀਆ ਓ.ਬੀ.ਸੀ .ਐਸੋਸੀਏਸ਼ਨ,ਐਸਸੀ/ਐਸਟੀ ਐਸੋਸੀਏਸ਼ਨ ਤੋਂ ਸਹਾਇਕ ਸਕੱਤਰ ਜਗਜੀਵਨ ਰਾਮ, ਵਾਈਸ ਪ੍ਰਧਾਨ ਸੰਧੂਰਾ ਸਿੰਘ, ਜ਼ੋਨਲ ਕੈਸ਼ੀਅਰ ਰਵਿੰਦਰ ਕੁਮਾਰ, ਮੈਂਬਰ ਸਤੀਸ਼ ਕੁਮਾਰ,  ਅਵਤਾਰ ਸਿੰਘ ਮੌੜ ਪ੍ਰਧਾਨ ਬਾਬਾ ਜੀਵਨ ਸਿੰਘ ਸੋਸਾਇਟੀ, ਜਨਰਲ ਸਕੱਤਰ ਬੀਰ ਸਿੰਘ ਵੜੈਚ, ਅਮਿਤ ਭੀਮ ਫਾਊਂਡਰ ਪ੍ਰੈਜੀਡੈਂਟ ਜੈ ਭੀਮ ਮਹਾਂਸੰਘ ਅੰਮ੍ਰਿਤਸਰ, ਰਜਿੰਦਰ ਰਾਣਾ (ਪ੍ਰਧਾਨ ਯੂਨਿਟੀ ਆਫ ਮੂਲਨਿਵਾਸੀ ਪੰਜਾਬ)  ਆਦਿ ਵਲੋਂ ਪਹੁੰਚ ਕੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਜਸਪਾਲ ਸਿੰਘ ਚੋਹਾਨ ਵਲੋਂ ਲਿਖੀ ਮਿਸ਼ਨਰੀ  ਕਵਿਤਾ ਵੀ ਪੇਸ਼ ਕੀਤੀ ਗਈ। ਪਿੰਡ ਭੁਲਾਣਾ ਤੋਂ ਸਰਪੰਚ ਜਗਤਾਰ ਸਿੰਘ, ਬਹਾਦੁਰ ਸਿੰਘ ਚੈਨ ਸਿੰਘ, ਡਾਕਟਰ ਅੰਬਡਕਰ ਸੋਸਾਇਟੀ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਆਪਣੇ ਲੇਡੀਜ਼ ਵਿੰਗ, ਸਹਿਤ ਹਾਜਰ ਹੋਏ।  ਇੰਜੀਨੀਅਰ ਜੀਤ ਸਿੰਘ ਵਲੋਂ ਮਾਣਯੋਗ ਦੀਨਾ ਭਾਨਾ ਜੀ ਨੂੰ ਸਮਰਪਿਤ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ। ਇਸ ਤਰ੍ਹਾਂ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ ਨਿਬੜਿਆ। ਐਸਸੀ/ਐਸਟੀ ਐਸੋਸੀਏਸ਼ਨ ਆਰਸੀਐਫ ਦੇ ਕਾਨੂੰਨੀ ਸਲਾਹਕਰ ਰਣਜੀਤ ਸਿੰਘ ਵਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਜਸਮਿੰਦਰ ਪਾਲ ਕਨਵੀਨਰ ਅਤਿ ਪਿਛੜੀ ਅਨੁਸੂਚਿਤ ਜਾਤੀ ਜਾਗ੍ਰਿਤੀ ਮਹਾਸੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਰਾਕੇਸ਼ ਸਭਰਵਾਲ, ਕਮਲਜੀਤ ਸਿੰਘ ਕਾਲਾ, ਮਾਸਟਰ ਅਵਤਾਰ ਸਿੰਘ, ਮਾਸਟਰ ਸਵਰਨ ਸਿੰਘ ਭਾਨੋਲੰਗਾ, ਹਰਵਿੰਦਰ ਸਿੰਘ, ਪ੍ਰਿੰਸ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਵਿਗਿਆਨ ਦਿਵਸ ਤੇ ਢਕਾਣਸੂ ਹਾਈ ਸਕੂਲ ਵਿਖੇ “ਵਿਗਿਆਨ ਦੀ ਮਹੱਤਤਾ” ਵਿਸੇ ਤੇ ਸੈਮੀਨਾਰ ਕਰਵਾਇਆ ਗਿਆ।
Next article‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਪਿੰਡ ਸ਼ਾਲਾਪੁਰ ਦੋਨਾਂ ਵਿਖੇ ਲਗਾਇਆ ਗਿਆ ਕੈਂਪ