(ਸਮਾਜ ਵੀਕਲੀ)
ਇੱਕ ਹਾਥੀ ਸੀ ਤੁਰਿਆ ਜਾਂਦਾ,
ਵਿੱਚ ਮੌਜ ਦੇ ਆ ਕੇ।
ਸਾਹਮਣਿਓ ਦੋ ਸੀ ਚੂਹੇ ਆਉਂਦੇ,
ਹੱਥਾਂ ਵਿੱਚ ਹੱਥ ਪਾ ਕੇ।
ਇੱਕ ਦੂਜੇ ਨੂੰ ਆਖਣ ਲੱਗੇ,
ਔਹ ਹਾਥੀ ਆਉਂਦਾ ਤੁਰਿਆ,
ਚੱਲ ਘੇਰੀਏ ਆਪਾਂ ਉਸ ਨੂੰ,
ਫੁਰਨਾ ਇੱਕ ਦੇ ਫੁਰਿਆ।
ਦੂਜਾ ਆਖੇ ਛੱਡ ਪਰਾਂ ਨੂੰ,
ਨਹੀਂ ਕਹਿਣਾ ਕੁਝ ਅੜਿਆ,
ਲੋਕ ਕਹਿਣਗੇ ਦੋ ਜਾਣਿਆਂ ਨੇ,
ਕੱਲੇ ਨੂੰ ਕੁੱਟ ਧਰਿਆ।
ਜੇ ਕੱਲੇ ਨੂੰ ਕਦੇ ਕੱਲਾ ਟੱਕਰੇ,
ਫੇਰ ਦੋ ਹੱਥ ਕਰ ਲੈਣੇ।
ਮਾਰੇ ਘਸੁੰਨ ਜਦੋਂ ਆਪਾਂ ਨੇ,
ਇਹਨੇ ਨੀ ਫਿਰ ਸਹਿਣੇ।
ਹੁਣ ਨੀ ਇੱਜ਼ਤ ਬਣਨੀ ਆਪਣੀ,
ਹੋਵੇਗੀ ਬਦਨਾਮੀ।
ਪੱਤੋ, ਆਖੇ ਆਪਾਂ ਫੇਰ ਕੁੱਟਾਗੇ,
ਲੱਭਕੇ ਕੋਈ ਖੁਣਾਮੀ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly