ਕਸਬਾ ਅੱਪਰਾ ਦੀ ਨਵੀਂ ਚੁਣੀ ਗਈ ਪੰਚਾਇਤ ਨੇ ਕੱਢਿਆ ਧੰਨਵਾਦੀ ਮਾਰਚ *ਡੇਰਾ ਸੰਤ ਟਹਿਲ ਦਾਸ ਜੀ ਵਿਖੇ ਸਮੂਹ ਨਵੇਂ ਚੁਣੇ ਸਰਪੰਚ ਤੇ ਪੰਚਾਂ ਨੂੰ ਕੀਤਾ ਗਿਆ ਸਨਮਾਨਿਤ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਜ਼ਿਲਾ ਜਲੰਧਰ ਦੇ ਬਹੁਤ ਹੀ ਮਹੱਤਵਪੂਰਨ ਕਸਬਾ ਅੱਪਰਾ ਦੀਆਂ ਪੰਚਾਇਤੀ ਚੋਣਾਂ ‘ਤੇ ਹਰ ਇੱਕ ਦੀ ਖਾਸ ਨਜ਼ਰ ਰਹਿੰਦੀ ਹੈ | ਇੱਥੇ ਇਸ ਵਾਰ ਚਾਰ ਉਮੀਦਵਾਰ ਵਿਨੈ ਕੁਮਾਰ ਬੰਗੜ, ਗੁਰਦੀਪ ਸਿੰਘ ਕਾਲਾ, ਦਿਨੇਸ਼ ਕੁਮਾਰ ਐਰੀ ਸਾਬਕਾ ਸਰਪੰਚ ਅਤੇ ਗੁਰਪਾਲ ਸਿੰਘ ਸਹੋਤਾ ਚੋਣ ਮੈਦਾਨ ਵਿੱਚ ਸਨ | ਵਿਨੈ ਕੁਮਾਰ ਬੰਗੜ ਨੇ 833 ਵੋਟਾਂ ਹਾਸਲ ਕਰਕੇ ਇੱਕ ਮਿਸਾਲੀ ਜਿੱਤ ਹਾਸਲ ਕੀਤੀ | ਵਿਨੇ ਕੁਮਾਰ ਨੇ ਸਿਆਸਤ ਦੀ ਗੁੜਤੀ ਆਪਣੇ ਪਿਤਾ ਪ੍ਰਸ਼ੋਤਮ ਲਾਲ ਸ਼ੋਤਾ ਪਾਸੋਂ ਹਾਸਲ ਕੀਤੀ, ਜੋ ਕਿ ਬਾਬੂ ਕਾਂਸ਼ੀ ਰਾਮ ਜੀ ਦੇ ਮੋਢੀ ਸਿਪਾਹੀਆਂ ਵਿਚੋਂ ਇੱਕ ਹਨ | ਮੈਂਬਰ ਪੰਚਾਇਤ ਦੇ ਤੌਰ ‘ਤੇ ਨੀਲਮ ਰਾਣੀ, ਸੀਮਾ ਰਾਣੀ, ਮਨਸਾ ਰਾਮ, ਰੂਪ ਲਾਲ, ਕੁਲਦੀਪ ਸਿੰਘ ਜੌਹਲ, ਪਰਮਜੀਤ ਸਿੰਘ ਕਾਲਾ ਵਿਰਕ, ਹਰਜੀਤ ਸਿੱਧੂ, ਕਾਜਲ ੳਰੋੜਾ, ਲਖਨਜੀਤ ਕੌਰ ਦਾਦਰਾ ਦੇ ਸਿਰ ਤਾਜ ਸਜਿਆ ਹੈ ਅਤੇ ਮੋਹਣ ਲਾਲ ਤੇ ਪਰਮਜੀਤ ਕੌਰ ਵੀ ਬਿਨ੍ਹਾਂ ਮੁਕਾਬਲਾ ਪੰਚ ਚੁਣੇ ਗਏ ਹਨ | ਨਵੇਂ ਚੁਣੇ ਗਏ ਸਰਪੰਚ ਵਿਨੈ ਕੁਮਾਰ ਬੰਗੜ ਨੇ ਪਿੰਡ ਦੀਆਂ ਗੰਭੀਰ ਸਮੱਸਿਆਵਾਂ ਦੇ ਫੌਰੀ ਹੱਲ ਕੱਢਣ ਦਾ ਭਰੋਸਾ ਦਿਵਾੳਾਦਿਆਂ ਨਵ ਨਿਯੁਕਤ ਪੰਚਾਂ ਅਤੇ ਸਹਿਯੋਗੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਬਜ਼ਾਰਾਂ ਵਿੱਚ ਧੰਨਵਾਦੀ ਦੌਰਾ ਕੀਤਾ | ਇਸ ਮੌਕੇ ਸਰੰਪਚ ਤੇ ਸਮੂਹ ਪੰਚਾਂ ਨੂੰ  ਡੇਰਾ ਸੰਤ ਟਹਿਲ ਦਾਸ ਜੀ (ਸੰਤ ਸਤਿਨਾਮ ਚੌਂਕ ਅੱਪਰਾ) ਵਿਖੇ ਡੇਰਾ ਸੰਚਾਲਕ ਸੰਤ ਆਤਮਾ ਰਾਮ ਜੀ ਅਗਵਾਈ ਹੇਠ ਸਮੂਹ ਸਹਿਯੋਗੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਰਪੰਚ ਵਿਨੈ ਬੰਗੜ ਨੇ ਸਮੂਹ ਸਮੱਰਥਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਜੀਵਨ ਸਿੰਘ ਵੈਲਫੇਅਰ ਅਤੇ ਸਪੋਰਟਸ ਕਲੱਬ ਕੌਹਰੀਆਂ ਵਲੋਂ ਚਾਰ ਲੋੜ੍ਹਵੰਦ ਲੜਕੀਆਂ ਦੇ ਵਿਆਹ ਕੀਤੇ
Next articleਖਫ਼ਾ ਹੋ ਗਿਆ….