*ਬਰਤਾਨੀਆ ‘ਚ ਪੱਤਰਕਾਰ ਸਰਬਜੀਤ ਸਿੰਘ ਬਨੂੜ ਨੇ “ਟਰੂ ਆਨਰ” ਚੈਰਟੀ ਲਈ 6 ਸੌ ਕਿੱਲੋਮੀਟਰ ਤੁਰਕੇ 22 ਸ਼ੌ ਪੌਂਡ ਇਕੱਤਰ ਕਰਕੇ ਦਿੱਤੇ

*ਘਰੇਲੂ ਹਿੰਸਾ ਜਾਗਰੂਕਤਾ ਮਹੀਨੇ ਵਿੱਚ ਚੈਰਟੀ ਲਈ ਰੋਜ਼ਾਨਾ 10-15 ਕਿੱਲੋਮੀਟਰ ਤੁਰਨ ਦਾ ਸਫਰ

ਲੰਡਨ,ਰਾਜਵੀਰ ਸਮਰਾ (ਸਮਾਜ ਵੀਕਲੀ) – ਬਰਤਾਨੀਆਂ ਵਿੱਚ ਪੱਤਰਕਾਰ ਸਰਬਜੀਤ ਸਿੰਘ ਬਨੂੜ ਨੇ ਘਰੇਲੂ ਹਿੰਸਾ ਜਾਗਰੂਕਤਾ ਮਹੀਨੇ ਦੌਰਾਨ “ਟਰੂ ਆਨਰ” ਚੈਰਟੀ ਲਈ 6 ਸੌ ਕਿੱਲੋਮੀਟਰ ਤੁਰਕੇ 22 ਸ਼ੌ ਪੌਂਡ ਇਕੱਤਰ ਕਰਕੇ ਦਿੱਤੇ ਗਏ ਹਨ।

ਸ ਬਨੂੜ ਨੇ ਗੱਲ-ਬਾਤ ਕਰਦਿਆਂ ਦੱਸਿਆ ਕਿ ਟਰੂ ਆਨਰ ਚੈਰਟੀ ਜੋ ਕਿ ਵਿਦੇਸ਼ਾਂ ਵਿੱਚ ਵਿਆਹੀਆ ਔਰਤਾਂ ‘ਤੇ ਸਹੁਰੇ ਪਰਿਵਾਰਾਂ ਜਾਂ ਘਰੇਲੂ ਹਿੰਸਾ ਦਾ ਸ਼ਿਕਾਰ ਨੋਜਵਾਨ ਕੁੜੀਆਂ ਤੇ ਛੋਟੀ ਉਮਰ ਵਿੱਚ ਜਬਰੀ ਹੁੰਦੇ ਵਿਆਹਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ। ਇਸ ਚੈਰਟੀ ਵਿੱਚ ਬਰਤਾਨੀਆ ਪੁਲਸ ਦੇ ਚੋਟੀ ਦੇ ਸਾਬਕਾ ਪੁਲਸ ਅਫਸਰ ਟਰੱਸਟੀ ਕੰਮ ਕਰਦੇ ਹਨ।

ਸ ਬਨੂੜ ਰੋਜ਼ਾਨਾ ਇਸ ਚੈਰਟੀ ਸੰਸਥਾ ਲਈ 10-15 ਤੋਂ 22 ਕਿੱਲੋਮੀਟਰ ਤੁਰਦਾ ਸੀ। ਰੋਜ਼ਾਨਾ ਤੁਰਨ ਕਾਰਨ ਇਸ ਸੰਸਥਾ ਲਈ ਆਨ ਲਾਇਨ ਲੋਕਲ ਗਵਿੱਗ ਸੰਸਥਾ ਵਿੱਚ ਦਰਜਨਾਂ ਪਰਿਵਾਰਾਂ ਵੱਲੋਂ 22 ਸੌ ਪੌਂਡ ਮਦਦ ਲਈ ਪਾਏ ਗਏ ਜੋ ਭਾਰਤੀ ਕਰੰਸੀ ਵਿੱਚ ਤਕਰੀਬਨ ਦੋ ਲੱਖ ਬਣਦੇ ਹਨ। ਸ ਬਨੂੜ ਨੇ ਦੱਸਿਆ ਕਿ ਉਹ ਹਰ ਰੌਂਜ ਵੱਖ ਵੱਖ ਥਾਂਵਾਂ ਜਿਵੇਂ ਸਲੋਹ, ਲੈਗਲੀ, ਵਿੰਜਰ, ਹੰਸਲੋ, ਸਾਊਥਾਲ , ਓਵਰ, ਲੰਡਨ ਆਦਿ ਵਿੱਚ ਘਰੇਲੂ ਹੁੰਦੀ ਹਿੰਸਾ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਤੁਰਦਾ ਰਿਹਾ ਹੈ।

ਪੰਜਾਬ ਦੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਦੀ ਯਾਦ ਵਿੱਚ 22 ਅਕਤੂਬਰ ਦੀ ਮਿੱਠੀ ਯਾਦ ਵਿੱਚ ਤੁਰਨਾ ਸ਼ੁਰੂ ਕੀਤਾ ਗਿਆ ਜੋ ਹਰ ਰੌਜ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਨ 10 ਦਸਬੰਰ ਤੱਕ ਇਸ ਤੁਰਨ ਦੇ ਟਿੱਚਾਂ ਵਿੱਚ ਪੰਜ ਸੌ ਪੌਂਡ ਤੇ 6 ਲੱਖ ਪੈਰ ਤੁਰਨ ਦਾ ਟਿੱਚਾਂ ਮਿੱਥਿਆ ਗਿਆ ਸੀ। ਜੋ ਅੱਜ ਤੱਕ 8 ਲੱਖ ਸਟੈਂਪ ਜੋ ਤਕਰੀਬਨ ਛੇ ਸੌ ਕਿੱਲੋਮੀਟਰ ਬਣਦੇ ਹਨ ਤੁਰੇ ਗਏ ਤੇ 22 ਸੌ ਪੌਂਡ ਇਕੱਤਰ ਕੀਤੇ ਗਏ ਜਦ ਕਿ ਪੈਦਲ ਤੁਰਨ ਦਾ ਇਹ ਸਿਲਸਿਲਾ ਸਿੱਖ ਨਾਨਕਸਾਹੀ ਨਵੇਂ ਵਰੇ ਤੱਕ ਨਿਰੰਤਰ ਤੁਰਨ ਦਾ ਹੈ।

ਇਸ ਦੌਰਾਨ ਸਰਬਜੀਤ ਸਿੰਘ ਦੀ “ਟਰੂ ਆਨਰ ਚੈਰਟੀ ਲਈ ਤੁਰਨ ਤੇ ਘਰੇਲੂ ਹਿੰਸਾ ਜਾਗਰੂਕਤਾ ਮਹੀਨਾ ਲਈ ਮਦਦ ਕਰਨ ਲਈ ਚੈਰਟੀ ਦੀ ਚੇਅਰਮੈਨ ਸਰਬਜੀਤ ਅਟਵਾਲ ਤੋਂ ਇਲਾਵਾ ਡੀ ਸੀ ਆਈ ਕਲਾਇਵ ਡਰਿੱਸਕੋਲ ਵੀ ਤੁਰਨ ਲਈ ਆਏ।

ਜਿਕਰਯੋਗ ਹੈ ਕਿ “ ਟਰੂ ਆਨਰ ਚੈਰਟੀ ਦੀ ਸੰਥਪਨਾ ਸਹੁਰੇ ਪਰਿਵਾਰ ਵੱਲੋਂ ਲੰਡਨ ਦੀ ਇੰਮੀਗਰੈਸਨ ਅਫਸਰ ਸੁਰਜੀਤ ਕੋਰ ਅਟਵਾਲ ਜਿਸ ਨੂੰ ਪੰਜਾਬ ਲਿਜਾ ਕੇ ਕਤਲ ਕੀਤਾ ਗਿਆ ਸੀ ਦੀ ਯਾਦ ਵਿੱਚ ਬਣਾਈ ਗਈ ਸੀ ਜੋ ਬਰਤਾਨੀਆ ਤੋਂ ਇਲਾਵਾ ਯੂਰਪ, ਕਨੇਡਾ, ਅਮਰੀਕਾ, ਅਸਟਰੇਲੀਆ, ਨਿਉਜੀਲੈਡ ਵਿੱਚ ਵੀ ਘਰੇਲੂ ਹਿੰਸਾ ਜਾਗਰੂਕਤਾ ਲਈ ਕੰਮ ਕਰਦੀ ਹੈ। ਸ ਬਨੂੜ ਨੇ ਕਿਹਾ ਕਿ ਬਰਤਾਨੀਆ ਵਿੱਚ ਵੀ ਦਰਜਨਾਂ ਔਰਤਾਂ . ਮਰਦ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਹਨ ਕੁਝ ਬਚ ਜਾਂਦੇ ਹਨ ਜਾ ਦੂਜੇ ਦੇਸ਼ ਵਿੱਚ ਜਾ ਕਤਲ ਹੋ ਜਾਂਦੇ ਹਨ।

ਘਰੇਲੂ ਹਿੰਸਾ ਜਾਗਰੂਕਤਾ ਮਹੀਨੇ ਦੌਰਾਨ ਅਨੇਕਾਂ ਪਰਿਵਾਰਾਂ ਵੱਲੋਂ ਚੈਰਟੀ ਦੀ ਮਦਦ ਕੀਤੀ ਗਈ। ਸ ਬਨੂੜ ਵੱਲੋਂ ਸਲੋਹ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ , ਸੰਸਦ ਮੈਂਬਰ ਪ੍ਰੀਤ ਕੋਰ ਗਿੱਲ , ਸਲੋਹ ਮੇਅਰ ਮਿਸਟਰ ਪਰੇਸਟਨ ਬਰੁੱਕ, ਸਾਬਕਾ ਮੇਅਰ ਜੋਗਿੰਦਰ ਸਿੰਘ ਬੱਲ, ਹੇਜ ਹਲਿੰਗਡਨ ਦੇ ਕੌਂਸਲਰ ਸ ਜਗਜੀਤ ਸਿੰਘ, ਰਾਜੂ ਸੰਸਾਰਪੁਰੀ ਤੋਂ ਇਲਾਵਾ ਸ ਸੁਲੱਖਣ ਖਹਿਰਾ, ਸ ਮਨਿੰਦਰ ਸਿੰਘ, ਖਾਲਸਾ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਹਰਿਮੰਦਰ ਸਿੰਘ ਵਿੱਗ, ਸ ਪਰਮਜੀਤ ਸਿੰਘ ਕੁਲਾਰ ਸਮੇਤ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਚੈਰਟੀ ਲਈ ਵਿੱਤੀ ਮਦਦ ਕਰਨ ਲਈ ਧੰਨਵਾਦ ਕੀਤਾ ਗਿਆ। ਬੀਤੇ ਵਰੇ ਚੈਰਟੀ ਵੱਲੋਂ ਔਰਤਾਂ ਤੇ ਵੱਧ ਰਹੇ ਬਾਹਰੀ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਮੁਫ਼ਤ ਟ੍ਰੇਨਿੰਗ ਦਿੱਤੀ ਗਈ ਸੀ ਜਿਸ ਵਿੱਚ ਸਲੋਹ ਦੀਆ ਦਰਜਨਾਂ ਨੌਜਵਾਨ ਕੁੜੀਆਂ ਨੇ ਭਾਗ ਲਿਆ ਸੀ।

Previous articleਉਡਵਾਇਰ ਦਿਓ ਵਾਰਸੋ
Next articleਕਪੂਰਥਲਾ ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼